Friday, January 28, 2022
24 Punjabi News World
Mobile No: + 31 6 39 55 2600
Email id: hssandhu8@gmail.com

Poem

ਕਵੀਆਂ ਦਾ ਸ਼ਹਿਰ - ਵੀਰਪਾਲ ਕੌਰ ਭੱਠਲ

January 09, 2022 02:03 AM
ਕਵੀਆਂ ਦਾ ਸ਼ਹਿਰ  
ਮੈਂ ਕਵੀਆਂ ਦਾ ਇੱਕ ਸ਼ਹਿਰ ਵਸਾਉਣਾ ਚਾਹੁੰਦੀ ਹਾਂ ,
 ਧਰਤੀ ਨੂੰ ਜੰਨਤ ਬਣਾਉਣਾ ਚਾਹੁੰਦੀ ਹਾਂ  ।
ਕਿਤੇ ਮੱਤ ਨਿਆਣੀ ਤੁਰਜੇ ਨਾ ਰਾਹ ਨਸ਼ਿਆਂ ਦੇ,
ਮੈਂ ਹਰ ਹੱਥ ਦੇ ਵਿੱਚ ਕਲਮ ਫੜਾਉਣਾ ਚਾਹੁੰਦੀ ਹਾਂ ।
 ਮੈਂ ਕਵੀਆਂ ਦਾ ਇੱਕ ਸ਼ਹਿਰ ਵਸਾਉਣਾ ਚਾਹੁੰਦੀ ਹਾਂ ।
 
ਬੱਚਾ ਬੱਚਾ ਸ਼ਹਿਰ ਮੇਰੇ ਦਾ ਕਵੀ ਹੋਵੇ ,
ਮੈਂ ਰੁੱਖਾਂ ਤੋਂ ਵੀ ਗ਼ਜ਼ਲ ਗਵਾਉਣਾ ਚਾਹੁੰਦੀ ਹਾਂ।
 ਮਹਿਫ਼ਲ ਦੇ ਵਿੱਚ ਦੇ ਕੇ ਸੱਦਾ ਹਵਾਵਾਂ ਨੂੰ,
 ਮੈਂ ਸਭ ਦੇ ਮਨ ਦੇ ਭਾਵ ਸੁਣਾਉਣਾ ਚਾਹੁੰਦੀ ਹਾਂ ।
 ਮੈਂ ਕਵੀਆਂ ਦਾ ਇੱਕ ਸ਼ਹਿਰ ਵਸਾਉਣਾ ਚਾਹੁੰਦੀ ਹਾਂ   ।
 
ਫੁੱਲਾਂ ਨੂੰ ਕੋਈ ਤੋੜ ਸਕੇ ਨਾ ਰਾਹ ਜਾਂਦਾ,
 ਮੈਂ ਟਾਹਣੀ ਨੂੰ ਮਜ਼ਬੂਤ ਬਣਾਉਣਾ ਚਾਹੁੰਦੀ ਹਾਂ ।
ਜਜ਼ਬਾਤਾਂ ਦੀ ਖਾਦ ਪਾ ਪਾਣੀ ਹੰਝੂਆਂ ਦਾ ,
ਮੈਂ ਐਸੇ ਕੁਝ ਕਿਰਦਾਰ ਉਗਾਉਣਾ ਚਾਹੁੰਦੀ ਹਾਂ  ।
ਮੈਂ ਕਵੀਆਂ ਦਾ ਇੱਕ ਸ਼ਹਿਰ ਵਸਾਉਣਾ ਚਾਹੁੰਦੀ ਹਾਂ  ।
 
ਗੂੰਗੇ ਗਾਵਣ ਗੀਤ ਤੇ ਅੰਨ੍ਹੇ ਪੜ੍ਹਨ ਕਿਤਾਬਾਂ ਨੂੰ ,
ਮੈਂ ਬੋਲਿਆਂ ਨੂੰ ਸੰਗੀਤ ਸੁਣਾਉਣਾ ਚਾਹੁੰਦੀ ਹਾਂ।
 ਸਭ ਕਾਲਮਾਂ ਨੂੰ ਹੋਵੇ ਬਖ਼ਸ਼ਿਸ਼ ਅੱਲ੍ਹਾ ਦੀ ,
"ਵੀਰਪਾਲ "ਹਕੀਕਤ ਸਭ ਦੇ ਖਾ ਬਣਾਉਣਾ ਚਾਹੁੰਦੀ ਹਾਂ  ।
ਮੈਂ ਕਵੀਆਂ ਦੇ ਇੱਕ ਸ਼ਹਿਰ ਵਸਾਉਣਾ ਚਾਹੁੰਦੀ ਹਾਂ  ।
 
ਵੀਰਪਾਲ ਕੌਰ ਭੱਠਲ

Have something to say? Post your comment