Friday, January 28, 2022
24 Punjabi News World
Mobile No: + 31 6 39 55 2600
Email id: hssandhu8@gmail.com

Poem

ਵਿਅੰਗਾਤਮਕ ਵਿਚਾਰਣਯੋਗ ਮੁੱਦਾ - ਜਸਵੀਰ ਸ਼ਰਮਾਂ ਦੱਦਾਹੂਰ

December 01, 2021 11:52 PM
ਵਿਅੰਗਾਤਮਕ ਵਿਚਾਰਣਯੋਗ ਮੁੱਦਾ
 
ਮੰਤਰੀ,ਪ੍ਰਧਾਨ ਮੰਤਰੀ ਹੀ ਅਨਪੜ੍ਹ ਹੋਣ ਜਿਥੇ,
ਓਸ ਦੇਸ਼ ਦਾ ਰਾਖਾ ਖੁਦਾ ਵੀਰੋ।
ਚੇਅਰਮੈਨਾਂ, ਐਮ ਐਲ ਏ,ਐਮ ਸੀਆਂ ਤੋਂ ਆਸ ਕਾਹਦੀ,
ਅਕਸਰ ਹੁੰਦੇ ਓਹ ਬੇਪਰਵਾਹ ਵੀਰੋ।
ਸਰਪੰਚ, ਮੈਂਬਰ, ਨੰਬਰਦਾਰ ਅੰਗੂਠਾ ਛਾਪ ਹੋਣਗੇ ਹੀ,
ਅਨਪੜ੍ਹ ਆਖਦੇ ਕਿਉਂ ਖਾਹ ਮਖਾਹ ਵੀਰੋ।
ਆਸ ਬਾਹਰਲੇ ਦੇਸ਼ਾਂ ਜਿਹੀ ਰੱਖਦੇ ਹੋਂ,
ਦੇਸ਼ ਤਰੱਕੀ ਕੀ ਕਰੂ ਸਵਾਹ ਵੀਰੋ?
ਹਾਲਾਤ ਦਿਨੋ-ਦਿਨ ਇਹੋ ਜਿਹੇ ਹੋਈ ਜਾਂਦੇ,
ਦੂਰ ਅੰਦੇਸ਼ੀ ਨਾਲ ਸੋਚੋ ਵਿਚਾਰ ਕਰਕੇ।
ਆਤਮ ਨਿਰਭਰਤਾ ਦੇ ਸੁਪਨੇ ਫਿਰ ਲੈਣੇ,
ਆਪਣੇ ਆਪ ਵਿੱਚ ਵੀਰੋ ਸੁਧਾਰ ਕਰਕੇ।
 
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment