Sunday, December 05, 2021
24 Punjabi News World
Mobile No: + 31 6 39 55 2600
Email id: hssandhu8@gmail.com

Punjab

ਕਲੱਸਟਰ ਸਹਿਬਾਜਪੁਰਾ ਸਕੂਲ ਵਿਖੇ ਮਾਂ ਬੋਲੀ ਨੂੰ ਸਮਰਪਿਤ ਮੁਕਾਬਲੇ ਕਰਵਾਏ ਗਏ।

November 25, 2021 09:16 PM
ਕਲੱਸਟਰ ਸਹਿਬਾਜਪੁਰਾ ਸਕੂਲ ਵਿਖੇ ਮਾਂ ਬੋਲੀ ਨੂੰ ਸਮਰਪਿਤ ਮੁਕਾਬਲੇ ਕਰਵਾਏ ਗਏ। 
 
ਰਾਏਕੋਟ, 25 ਨਵੰਬਰ (ਗੁਰਭਿੰਦਰ ਸਿੰਘ ਗੁਰੀ ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਲੱਸਟਰ ਸਹਿਬਾਜਪੁਰਾ ਬਲਾਕ ਰਾਏਕੋਟ ਵਿਖੇ ਸੈਂਟਰ ਮੁੱਖ ਅਧਿਆਪਕ ਰਾਜਮਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ ਕਲੱਸਟਰ ਪੱਧਰੀ ਮਾਂ ਬੋਲੀ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਲੱਸਟਰ ਦੇ ਸੱਤ ਸਕੂਲਾਂ ਦੇ ਜੇਤੂ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵੱਖ ਵੱਖ ਮੁਕਾਬਲਿਆਂ ਦੇ ਵਿਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਜਿਨ੍ਹਾਂ ਵਿੱਚ ਪੰਜਾਬੀ ਪੜ੍ਹਨ ਮੁਕਾਬਲੇ ਵਿਚ ਰਾਮਗੜ੍ਹ ਸਿਵੀਆਂ ਦੀ ਵਿਦਿਆਰਥੀ ਸਿਮਰਨ  ਕੌਰ,ਕਹਾਣੀ ਸੁਣਾਉਣ ਮੁਕਾਬਲੇ ਦੇ ਵਿੱਚ ਨਰਿੰਦਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸਹਿਬਾਜਪੁਰਾ , ਕਵਿਤਾ ਗਾਇਨ ਮੁਕਾਬਲੇ ਵਿੱਚ ਰਾਮਗੜ੍ਹ ਸਿਵੀਆਂ ਦੀ ਗੁਰਨੂਰ ਕੌਰ, ਭਾਸ਼ਣ ਮੁਕਾਬਲੇ ਦੇ ਵਿੱਚ ਰਾਜਬੀਰ ਸਿੰਘ ਗੋਬਿੰਦਗਡ਼੍ਹ , ਬੋਲ ਲਿਖਤ ਮੁਕਾਬਲੇ ਵਿੱਚ ਹਰਪ੍ਰੀਤ ਕੌਰ ਮੁਹੰਮਦਪੁਰਾ, ਆਮ ਗਿਆਨ ਮੁਕਾਬਲੇ ਵਿੱਚ ਗੁਰਲੀਨ ਕੌਰ ਸਹਿਬਾਜਪੁਰਾ, ਸੁੰਦਰ ਲਿਖਾਈ ਜੈੱਲ ਪੈੱਨ ਨਾਲ ਖੁਸ਼ਪ੍ਰੀਤ ਕੌਰ ਜਲਾਲਦੀਵਾਲ  ਅਤੇ ਸੁੰਦਰ ਲਿਖਾਈ ਕਲਮ ਨਾਲ ਗੁਰਵੀਰ ਸਿੰਘ ਜਲਾਲਦੀਵਾਲ, ਚਿੱਤਰਕਲਾ ਮੁਕਾਬਲੇ ਵਿੱਚ ਮਨਰਾਜ ਸਿੰਘ ਸਾਹਿਬਾਜਪੁਰਾ ਦੇ ਵਿਦਿਆਰਥੀ  ਪਹਿਲਾ ਸਥਾਨ ਪ੍ਰਾਪਤ ਕੀਤਾ।ਇਨ੍ਹਾਂ ਮੁਕਾਬਲਿਆਂ ਦੇ ਵਿਚ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਵੱਲੋਂ ਬਾਖੂਬੀ ਜੱਜਮੈਂਟ ਕੀਤੀ ਗਈ ਅਤੇ ਜਿੱਥੇ ਬੱਚਿਆਂ ਦੇ ਮੁਕਾਬਲੇ ਹੋਏ ਉੱਥੇ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਜਸਵਿੰਦਰ ਸਿੰਘ ਹੈੱਡ ਟੀਚਰ ਜਲਾਲਦੀਵਾਲ ਸੁੰਦਰ ਲਿਖਾਈ ਦੇ ਵਿਚ ਪਹਿਲਾ ਸਥਾਨ ਅਤੇ ਸ੍ਰੀਮਤੀ ਕੁਲਵਿੰਦਰ ਕੌਰ ਸਹਿਬਾਜਪੁਰਾ ਸੁੰਦਰ ਲਿਖਾਈ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਤ ਵਿਚ ਇਸ ਮੁਕਾਬਲੇ ਵਿਚ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਲੱਸਟਰ ਹੈੱਡ ਟੀਚਰ ਰਾਜਮਿੰਦਰਪਾਲ ਸਿੰਘ ਪਰਮਾਰ ਵੱਲੋਂ ਵਧਾਈ ਦਿੱਤੀ ਗਈ ਅਤੇ ਹੋਣ ਵਾਲੇ ਬਲਾਕ ਪੱਧਰੀ ਮੁਕਾਬਲੇ ਦੇ ਲਈ ਹੋਰ ਤਿਆਰੀ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ  ਅਤੇ  ਸਮੂਹ ਹੈੱਡ ਟੀਚਰ ਅਤੇ ਅਧਿਆਪਕਾਂ ਦੁਆਰਾ ਮਿਲ ਕੇ ਪ੍ਰਸੰਸਾ ਪੱਤਰ ਦਿੱਤੇ ਗਏ ।ਇਸ ਮੌਕੇ ਹੈੱਡ ਟੀਚਰ ਜਸਵਿੰਦਰ ਸਿੰਘ, ਕੁਲਦੀਪ ਕੌਰ ਅਤੇ ਸਕੂਲ ਇੰਚਾਰਜ ਹਰਜਿੰਦਰ ਸਿੰਘ, ਭਾਰਤ ਭੂਸ਼ਨ ,ਹਾਕਮ ਸਿੰਘ, ਭਿੰਦਰ ਸਿੰਘ, ਬਾਬੂ ਲਾਲ,ਬਲਵਿੰਦਰ ਸਿੰਘ ,ਸ਼ਿੰਗਾਰਾ ਸਿੰਘ,ਕੁਲਵਿੰਦਰ ਕੌਰ,ਮਨਪ੍ਰੀਤ ਕੌਰ,ਦਪਿੰਦਰਪਾਲ ਕੌਰ ਆਦਿ ਹਾਜ਼ਰ ਸਨ।

Have something to say? Post your comment

More From Punjab

ਗੌਆ ਚ’ ਹੋਏ ਨੈਸ਼ਨਲ ਪਾਵਰਲਿਫਟਿੰਗ ਦੇ ਮੁਕਾਬਲਿਆਂ ਚ’ ਜਸਵਿੰਦਰ ਜੱਖੂ ਨੱਥੇਵਾਲ ਨੇ ਜਿੱਤੇ 2 ਸੋਨ ਤਗਮੇ

ਗੌਆ ਚ’ ਹੋਏ ਨੈਸ਼ਨਲ ਪਾਵਰਲਿਫਟਿੰਗ ਦੇ ਮੁਕਾਬਲਿਆਂ ਚ’ ਜਸਵਿੰਦਰ ਜੱਖੂ ਨੱਥੇਵਾਲ ਨੇ ਜਿੱਤੇ 2 ਸੋਨ ਤਗਮੇ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਗਈ ਸਹਾਇਤਾ ਰਾਸ਼ੀ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਗਈ ਸਹਾਇਤਾ ਰਾਸ਼ੀ

ਕਾਂਗਰਸੀ ਆਗੂਆਂ ਨੇ ਇਕੱਠੇ ਹੋਕੇ ਗਾਗੋਵਾਲ ਪ੍ਰੀਵਾਰ ਲਈ ਮੰਗੀ ਟਿਕਟ।

ਕਾਂਗਰਸੀ ਆਗੂਆਂ ਨੇ ਇਕੱਠੇ ਹੋਕੇ ਗਾਗੋਵਾਲ ਪ੍ਰੀਵਾਰ ਲਈ ਮੰਗੀ ਟਿਕਟ।

 ਮਾੜੇ ਮਟੀਰੀਅਲ ਵਰਤਣ ਵਾਲੇ ਠੇਕੇਦਾਰ ਬਖਸ਼ੇ ਨਹੀ ਜਾਣਗੇ: ਵਿਧਾਇਕ ਬੈਂਸ

ਮਾੜੇ ਮਟੀਰੀਅਲ ਵਰਤਣ ਵਾਲੇ ਠੇਕੇਦਾਰ ਬਖਸ਼ੇ ਨਹੀ ਜਾਣਗੇ: ਵਿਧਾਇਕ ਬੈਂਸ

ਬਦਲੀਆਂ ਲਾਗੂ ਨਾ ਹੋਣ ਤੋਂ ਦੁਖੀ ਅਧਿਆਪਕ ਅੱਠ ਦਸੰਬਰ ਦੀ  ਜਲੰਧਰ ਰੈਲੀ ਵਿੱਚ ਕਰਨਗੇ ਵੱਡੀ ਗਿਣਤੀ ਵਿਚ ਸ਼ਮੂਲੀਅਤ

ਬਦਲੀਆਂ ਲਾਗੂ ਨਾ ਹੋਣ ਤੋਂ ਦੁਖੀ ਅਧਿਆਪਕ ਅੱਠ ਦਸੰਬਰ ਦੀ ਜਲੰਧਰ ਰੈਲੀ ਵਿੱਚ ਕਰਨਗੇ ਵੱਡੀ ਗਿਣਤੀ ਵਿਚ ਸ਼ਮੂਲੀਅਤ

Tera Aasra Society, with the help of the police, freed the hostage laborer from the clutches of Gujjars.

Tera Aasra Society, with the help of the police, freed the hostage laborer from the clutches of Gujjars.

ਕਿਸਾਨ ਸੰਘਰਸ਼ ਦੀ ਜਿੱਤ ਨੂੰ ਸਮਰਪਿਤ ਕਵੀ ਦਰਬਾਰ ਬਾਬਾ ਬਕਾਲਾਂ ਸਾਹਿਬ ਚ’ 5 ਦਸੰਬਰ ਨੂੰ ਹੋਵੇਗਾ

ਕਿਸਾਨ ਸੰਘਰਸ਼ ਦੀ ਜਿੱਤ ਨੂੰ ਸਮਰਪਿਤ ਕਵੀ ਦਰਬਾਰ ਬਾਬਾ ਬਕਾਲਾਂ ਸਾਹਿਬ ਚ’ 5 ਦਸੰਬਰ ਨੂੰ ਹੋਵੇਗਾ

ਭੈਣੀ ਰਾਮ ਦਿਆਲ ਵਿਖੇ ਆਪ ਦੀ ਆਗੂ ਬੀਬਾ ਗੁਰਨਾਮ ਕੌਰ ਚੀਮਾਂ ਦੇ ਹੱਕ ਵਿੱਚ ਰੈਲੀ

ਭੈਣੀ ਰਾਮ ਦਿਆਲ ਵਿਖੇ ਆਪ ਦੀ ਆਗੂ ਬੀਬਾ ਗੁਰਨਾਮ ਕੌਰ ਚੀਮਾਂ ਦੇ ਹੱਕ ਵਿੱਚ ਰੈਲੀ

Gadar 2 : ਸੰਨੀ ਦਿਓਲ ਤੇ ਅਮੀਸ਼ਾ ਪਟੇਲ ਨੇ ਸ਼ੁਰੂ ਕੀਤੀ ਫਿਲਮ 'ਗਦਰ 2' ਦੀ ਸ਼ੂਟਿੰਗ

Gadar 2 : ਸੰਨੀ ਦਿਓਲ ਤੇ ਅਮੀਸ਼ਾ ਪਟੇਲ ਨੇ ਸ਼ੁਰੂ ਕੀਤੀ ਫਿਲਮ 'ਗਦਰ 2' ਦੀ ਸ਼ੂਟਿੰਗ

ਕੇਜਰੀਵਾਲ ਨੇ ਕੀਤੇ ਵੱਡੇ ਐਲਾਨ, ਪੰਜਾਬ ਦੇ ਹਰ ਬੱਚੇ ਨੂੰ ਫਰੀ ਸਿੱਖਿਆ, ਸ਼ਹੀਦਾਂ ਨੂੰ ਇੱਕ ਕਰੋੜ ਸਨਮਾਨ ਰਾਸ਼ੀ

ਕੇਜਰੀਵਾਲ ਨੇ ਕੀਤੇ ਵੱਡੇ ਐਲਾਨ, ਪੰਜਾਬ ਦੇ ਹਰ ਬੱਚੇ ਨੂੰ ਫਰੀ ਸਿੱਖਿਆ, ਸ਼ਹੀਦਾਂ ਨੂੰ ਇੱਕ ਕਰੋੜ ਸਨਮਾਨ ਰਾਸ਼ੀ