Sunday, December 05, 2021
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਵਰਗੀ ਮੱਖਣ ਸਿੰਘ ਜੌਹਲ ਦੀ ਯਾਦ ਵਿੱਚ ਮੁਫ਼ਤ ਕੈਂਸਰ ਚੈੱਕ-ਅੱਪ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ

November 24, 2021 12:12 AM

ਸਵਰਗੀ ਮੱਖਣ ਸਿੰਘ ਜੌਹਲ ਦੀ ਯਾਦ ਵਿੱਚ ਮੁਫ਼ਤ ਕੈਂਸਰ ਚੈੱਕ-ਅੱਪ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ

* ਬਲੱਡ ਬੈਂਕ ਦੇ ਚੇਅਰਮੈਨ ਕੇ.ਕੇ. ਸਰਦਾਨਾ ਨੇ ਕੀਤਾ ਉਦਘਾਟਨ

ਫਗਵਾੜਾ23 ਨਵੰਬਰ (    )   ਸਵਰਗੀ ਮੱਖਣ ਸਿੰਘ ਜੌਹਲ ਜਗਤਪੁਰ ਜੱਟਾਂ (ਯੂ.ਕੇ.) ਦੀ ਯਾਦ ਵਿੱਚ ਸਵਰਗੀ: ਬਾਵਾ ਸਿੰਘ ਜੌਹਲ ਜਗਤਪੁਰ ਜੱਟਾਂ ਦੇ ਪਰਿਵਾਰ ਵਲੋਂ ਸਪਾਂਸਰ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਯੂ.ਕੇ. ਵਲੋਂ ਬਲੱਡ ਬੈਂਕ ਫਗਵਾੜਾ ਵਿਖੇ ਮੁਫ਼ਤ ਕੈਂਸਰ ਚੈੱਕ-ਅੱਪ ਅਤੇ ਜਾਗਰੂਕਤਾ ਕੈਂਪ ਦਾ ਆਯੋਜਿਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਬਲੱਡ ਬੈਂਕ ਫਗਵਾੜਾ ਦੇ ਚੇਅਰਮੈਨ ਕੇ.ਕੇ.ਸਰਦਾਨਾ ਨੇ ਕੀਤਾ। ਉਹਨਾਂ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਕੈਂਸਰ ਭਿਅੰਕਰ ਰੋਗ ਹੈਜੋ ਮਨੁੱਖ ਜਾਤੀ ਦਾ ਵੱਡਾ ਦੁਸ਼ਮਣ ਹੈ। ਇਸ ਤੋਂ ਬਚਣ ਲਈ ਮਨੁੱਖ ਨੂੰ ਕੁਦਰਤੀ ਢੰਗ ਨਾਲ ਆਪਣੀ ਅੰਦਰੂਨੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਪਏਗਾ। ਮਲਕੀਅਤ ਸਿੰਘ ਰਘਬੋਤਰਾ ਪ੍ਰਧਾਨ ਬਲੱਡ ਬੈਂਕ ਨੇ ਜਿਥੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਟੀਮ ਨੂੰ ਜੀਅ ਆਇਆਂ ਆਖਿਆਉਥੇ ਸਵਰਗੀ ਮੱਖਣ ਸਿੰਘ ਜੌਹਲ ਦੀਆਂ ਸਮਾਜਿਕ ਸੇਵਾਵਾਂ ਦੀ ਭਰਪੂਰ ਪ੍ਰਸੰਸਾ ਕੀਤੀ।

ਡਾ: ਧਰਮਿੰਦਰ ਡਾਇਰੈਕਟਰ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਨੇ ਹਾਜ਼ਰੀਨ ਨੂੰ ਕੈਂਸਰ ਤੋਂ ਬਚਣਕੈਂਸਰ ਹੋਣ ਉਪਰੰਤ ਉਸਦਾ ਇਲਾਜ ਕਰਾਉਣਕੈਂਸਰ ਟੈਸਟ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਇਸ ਕੈਂਸਰ ਜਾਗਰੂਕਤਾ ਕੈਂਪ ਵਿੱਚ ਵੱਡੀ ਗਿਣਤੀ ਚ ਵਿਦਿਆਰਥੀਅਧਿਆਪਕਸ਼ਹਿਰੀ ਖ਼ਾਸ ਕਰਕੇ ਸੀਨੀਅਰ ਸਿਟੀਜ਼ਨਾਂ ਨੇ ਆਪਣਾ ਚੈੱਕ-ਅੱਪ ਕਰਵਾਇਆ। ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੀ 25 ਮੈਂਬਰੀ ਟੀਮ ਦੀ ਅਗਵਾਈ ਡਾ: ਧਰਮਿੰਦਰ ਨੇ ਕੀਤੀ ਅਤੇ ਡਾ: ਗੁਲਸ਼ਨਡਾ: ਸੂਰੀਆ ਨੇ ਵਿਸ਼ੇਸ਼ ਤੌਰ ਤੇ ਚੈੱਕ-ਅੱਪ ਕੀਤਾ। ਇਸ ਸਮੇਂ 600 ਤੋਂ ਵੱਧ ਮਰੀਜ਼ਾਂ ਦਾ ਚੈੱਕ-ਅੱਪ ਕੀਤਾ ਗਿਆਬੀ.ਪੀ.ਸ਼ੂਗਰਹੱਡੀਆਂ ਆਦਿ ਦੇ ਟੈਸਟ ਵੀ ਕਰਵਾਏ ਗਏ ਅਤੇ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।ਇਸ ਕੈਂਪ ਲਈ ਵਿਸ਼ੇਸ਼ ਤੌਰ ਤੇ ਰੋਟਰੀ ਕਲੱਬ ਸਾਊਥ ਈਸਟ ਅਤੇ ਉਹਨਾ ਦੇ ਪ੍ਰਧਾਨ ਹਕੂਮਤ ਰਾਏਇੰਨਰਵੀਲ ਕਲੱਬ ਸਾਊਥ ਈਸਟਰੋਟਰੀ ਕਲੱਬ ਸੈਂਟਰਲਲਾਇਨਜ਼ ਡਾਇਮੰਡ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ।  ਹੋਰਨਾਂ ਤੋਂ ਬਿਨ੍ਹਾਂ ਤਾਰਾ ਚੰਦਠਾਕਰ ਦਾਸ ਚਾਵਲਾਆਸ਼ੂ ਸਚਦੇਵ ਥਿੰਕ ਪਾਜ਼ੇਟਿਵ ਦੇ ਆਸ਼ੂ ਸਚਦੇਵ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਆਪਣੇ ਵਿਚਾਰ ਪੇਸ਼ ਕੀਤੇ।  ਇਸ ਸਮੇਂ ਖ਼ਾਸ ਤੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਮਹਾਂਵੀਰ ਜੈਨ ਮਾਡਲ ਸਕੂਲ, ਲਾਰਡ ਮਹਾਂਵੀਰ ਪਬਲਿਕ ਸਕੂਲ ਮਾਡਲ ਟਾਊਨ, ਫਗਵਾੜਾ ਦੇ  ਵਿਦਿਆਰਥੀਆਂ ਤੋਂ ਬਿਨ੍ਹਾਂ ਮੋਹਨ ਲਾਲਰੂਪ ਲਾਲਕੁਲਦੀਪ ਚੰਦਕ੍ਰਿਸ਼ਨ ਕੁਮਾਰਸੁਧਾ ਬੇਦੀਗੁਲਾਬ ਚੰਦਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ ਟੀਮ ਸਮੇਤਮਨੋਜ ਮਿੱਢਾਯੂ.ਕੇ. ਤੋਂ ਵਡੇਰਾਜਸਬੀਰ ਸਿੰਘ ਕੋਚਜਸਵਿੰਦਰ ਸਿੰਘ ਸਮੇਤ ਜਗਤਪੁਰ ਜੱਟਾਂ ਦੇ ਪਤਵੰਤੇ ਸੱਜਣਜੌਹਲ ਪਰਿਵਾਰ ਅਤੇ ਉਹਨਾ ਦੇ ਸਹਿਯੋਗੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਸਮੇਂ ਕੋਵਿਡ ਵੈਕਸੀਨੇਸ਼ਨ ਕੈਂਪ ਵੀ ਲਗਾਇਆ ਗਿਆ।

Have something to say? Post your comment

More From Punjab

ਗੌਆ ਚ’ ਹੋਏ ਨੈਸ਼ਨਲ ਪਾਵਰਲਿਫਟਿੰਗ ਦੇ ਮੁਕਾਬਲਿਆਂ ਚ’ ਜਸਵਿੰਦਰ ਜੱਖੂ ਨੱਥੇਵਾਲ ਨੇ ਜਿੱਤੇ 2 ਸੋਨ ਤਗਮੇ

ਗੌਆ ਚ’ ਹੋਏ ਨੈਸ਼ਨਲ ਪਾਵਰਲਿਫਟਿੰਗ ਦੇ ਮੁਕਾਬਲਿਆਂ ਚ’ ਜਸਵਿੰਦਰ ਜੱਖੂ ਨੱਥੇਵਾਲ ਨੇ ਜਿੱਤੇ 2 ਸੋਨ ਤਗਮੇ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਗਈ ਸਹਾਇਤਾ ਰਾਸ਼ੀ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਗਈ ਸਹਾਇਤਾ ਰਾਸ਼ੀ

ਕਾਂਗਰਸੀ ਆਗੂਆਂ ਨੇ ਇਕੱਠੇ ਹੋਕੇ ਗਾਗੋਵਾਲ ਪ੍ਰੀਵਾਰ ਲਈ ਮੰਗੀ ਟਿਕਟ।

ਕਾਂਗਰਸੀ ਆਗੂਆਂ ਨੇ ਇਕੱਠੇ ਹੋਕੇ ਗਾਗੋਵਾਲ ਪ੍ਰੀਵਾਰ ਲਈ ਮੰਗੀ ਟਿਕਟ।

 ਮਾੜੇ ਮਟੀਰੀਅਲ ਵਰਤਣ ਵਾਲੇ ਠੇਕੇਦਾਰ ਬਖਸ਼ੇ ਨਹੀ ਜਾਣਗੇ: ਵਿਧਾਇਕ ਬੈਂਸ

ਮਾੜੇ ਮਟੀਰੀਅਲ ਵਰਤਣ ਵਾਲੇ ਠੇਕੇਦਾਰ ਬਖਸ਼ੇ ਨਹੀ ਜਾਣਗੇ: ਵਿਧਾਇਕ ਬੈਂਸ

ਬਦਲੀਆਂ ਲਾਗੂ ਨਾ ਹੋਣ ਤੋਂ ਦੁਖੀ ਅਧਿਆਪਕ ਅੱਠ ਦਸੰਬਰ ਦੀ  ਜਲੰਧਰ ਰੈਲੀ ਵਿੱਚ ਕਰਨਗੇ ਵੱਡੀ ਗਿਣਤੀ ਵਿਚ ਸ਼ਮੂਲੀਅਤ

ਬਦਲੀਆਂ ਲਾਗੂ ਨਾ ਹੋਣ ਤੋਂ ਦੁਖੀ ਅਧਿਆਪਕ ਅੱਠ ਦਸੰਬਰ ਦੀ ਜਲੰਧਰ ਰੈਲੀ ਵਿੱਚ ਕਰਨਗੇ ਵੱਡੀ ਗਿਣਤੀ ਵਿਚ ਸ਼ਮੂਲੀਅਤ

Tera Aasra Society, with the help of the police, freed the hostage laborer from the clutches of Gujjars.

Tera Aasra Society, with the help of the police, freed the hostage laborer from the clutches of Gujjars.

ਕਿਸਾਨ ਸੰਘਰਸ਼ ਦੀ ਜਿੱਤ ਨੂੰ ਸਮਰਪਿਤ ਕਵੀ ਦਰਬਾਰ ਬਾਬਾ ਬਕਾਲਾਂ ਸਾਹਿਬ ਚ’ 5 ਦਸੰਬਰ ਨੂੰ ਹੋਵੇਗਾ

ਕਿਸਾਨ ਸੰਘਰਸ਼ ਦੀ ਜਿੱਤ ਨੂੰ ਸਮਰਪਿਤ ਕਵੀ ਦਰਬਾਰ ਬਾਬਾ ਬਕਾਲਾਂ ਸਾਹਿਬ ਚ’ 5 ਦਸੰਬਰ ਨੂੰ ਹੋਵੇਗਾ

ਭੈਣੀ ਰਾਮ ਦਿਆਲ ਵਿਖੇ ਆਪ ਦੀ ਆਗੂ ਬੀਬਾ ਗੁਰਨਾਮ ਕੌਰ ਚੀਮਾਂ ਦੇ ਹੱਕ ਵਿੱਚ ਰੈਲੀ

ਭੈਣੀ ਰਾਮ ਦਿਆਲ ਵਿਖੇ ਆਪ ਦੀ ਆਗੂ ਬੀਬਾ ਗੁਰਨਾਮ ਕੌਰ ਚੀਮਾਂ ਦੇ ਹੱਕ ਵਿੱਚ ਰੈਲੀ

Gadar 2 : ਸੰਨੀ ਦਿਓਲ ਤੇ ਅਮੀਸ਼ਾ ਪਟੇਲ ਨੇ ਸ਼ੁਰੂ ਕੀਤੀ ਫਿਲਮ 'ਗਦਰ 2' ਦੀ ਸ਼ੂਟਿੰਗ

Gadar 2 : ਸੰਨੀ ਦਿਓਲ ਤੇ ਅਮੀਸ਼ਾ ਪਟੇਲ ਨੇ ਸ਼ੁਰੂ ਕੀਤੀ ਫਿਲਮ 'ਗਦਰ 2' ਦੀ ਸ਼ੂਟਿੰਗ

ਕੇਜਰੀਵਾਲ ਨੇ ਕੀਤੇ ਵੱਡੇ ਐਲਾਨ, ਪੰਜਾਬ ਦੇ ਹਰ ਬੱਚੇ ਨੂੰ ਫਰੀ ਸਿੱਖਿਆ, ਸ਼ਹੀਦਾਂ ਨੂੰ ਇੱਕ ਕਰੋੜ ਸਨਮਾਨ ਰਾਸ਼ੀ

ਕੇਜਰੀਵਾਲ ਨੇ ਕੀਤੇ ਵੱਡੇ ਐਲਾਨ, ਪੰਜਾਬ ਦੇ ਹਰ ਬੱਚੇ ਨੂੰ ਫਰੀ ਸਿੱਖਿਆ, ਸ਼ਹੀਦਾਂ ਨੂੰ ਇੱਕ ਕਰੋੜ ਸਨਮਾਨ ਰਾਸ਼ੀ