Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਆਮ ਆਦਮੀ ਪਾਰਟੀ ਵੱਲੋਂ ਜਾਰੀ ਤੀਜੀ ਗਰੰਟੀ ਨੇ ਵਿਰੋਧੀਆਂ ਦੀ ਕੀਤੀ ਨੀਂਦ ਹਰਾਮ : ਹਰਭਜਨ ਸਿੰਘ ਈਟੀਓ

November 24, 2021 12:11 AM
ਆਮ ਆਦਮੀ ਪਾਰਟੀ ਵੱਲੋਂ ਜਾਰੀ ਤੀਜੀ ਗਰੰਟੀ ਨੇ ਵਿਰੋਧੀਆਂ ਦੀ ਕੀਤੀ ਨੀਂਦ   ਹਰਾਮ  : ਹਰਭਜਨ ਸਿੰਘ ਈਟੀਓ  
 
ਜੰਡਿਆਲਾ ਗੁਰੂ ਕੁਲਜੀਤ ਸਿੰਘ
ਆਮ ਆਦਮੀ ਪਾਰਟੀ ਦੇ ਹਲਕਾ ਜੰਡਿਆਲਾ ਗੁਰੂ ਦੇ ਮਹਿਲਾ ਵਰਗ ਦੀ ਇੱਕ ਅਹਿਮ ਸ. ਹਰਭਜਨ ਸਿੰਘ ਈਟੀਓ ਹਲਕਾ ਇੰਚਾਰਜ ਜੰਡਿਆਲਾ ਗੁਰੂ ਜੀ  ਦੀ ਅਗਵਾਈ ਹੇਠ ਬੁਲਾਈ ਗਈ ਜਿਸ ਵਿਚ ਭਾਰੀ ਗਿਣਤੀ ਵਿੱਚ ਮਹਿਲਾ ਵਰਗ ਨੇ ਭਾਗ ਲਿਆ I ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਗਾਰੰਟੀਆਂ ਦੇ ਦੌਰ ਨੂੰ ਜਾਰੀ ਰੱਖਦਿਆਂ ਹੋਇਆਂ ਅੱਜ ਮੋਗਾ ਵਿਖੇ ਤੀਜੀ ਗਾਰੰਟੀ ਦੇ ਕੀਤੇ ਐਲਾਨ ਦਾ ਸਿੱਧਾ ਪ੍ਰਸਾਰਣ ਦੇਖਿਆ ਗਿਆ  I ਤੀਜੀ ਗਾਰੰਟੀ ਅਨੁਸਾਰ 18 ਸਾਲ ਤੋਂ ਉਪਰ ਦੀਆਂ ਸਾਰੀਆਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ I ਤੀਜੀ ਗਰੰਟੀ ਬਾਰੇ ਵਿਸਥਾਰ ਵਿਚ ਦੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਰਿਵਾਰ ਵਿੱਚ 4 ਮਹਿਲਾਵਾਂ ਹਨ ਤਾਂ ਉਸ ਪਰਿਵਾਰ ਨੂੰ 4000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ  I ਇਸ ਮੌਕੇ ਬੋਲਦਿਆਂ ਹਲਕਾ ਇੰਚਾਰਜ ਹਰਭਜਨ ਸਿੰਘ ਈਟੀਓ ਨੇ ਕਿਹਾ  ਸ੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਕੀਤੇ ਉਪਰੋਕਤ ਐਲਾਨ ਨਾਲ ਸਮੁੱਚੇ ਮਹਿਲਾ ਵਰਗ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਮਹਿਲਾ ਵਰਗ  ਵਿਧਾਨ ਸਭਾ 2022 ਦੀਆਂ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹਨ ਤਾਂ ਜੋ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ I ਇਸ ਮੌਕੇ ਸੂਬੇਦਾਰ ਛਿਨਾਖ ਸਿੰਘ, ਸਵਰਨ ਸਿੰਘ, ਸਰਬਜੀਤ ਸਿੰਘ ਡਿੰਪੀ, ਦਿਲਬਾਗ ਸਿੰਘ ਬੰਡਾਲਾ, ਡਾ ਸਤਿੰਦਰ ਸਿੰਘ ਸੁਖਦੇਵ ਸਿੰਘ ਸਰਜਾ , ਸੁਨੈਨਾ ਰੰਧਾਵਾ, ਜਸਬੀਰ ਕੌਰ ਬੰਡਾਲਾ ,ਪ੍ਰਕਾਸ਼ ਕੌਰ ਮੈਂਬਰ ਪੰਚਾਇਤ ਵਡਾਲਾ ਜੌਹਲ ,ਗੁਰਮੀਤ ਕੌਰ ਜੋਧਾਨਗਰੀ , ਕੁਲਦੀਪ ਕੌਰ ਧਰਦਿਓ , ਹਰਪਾਲ ਕੌਰ ਗਹਿਰੀ ਮੰਡੀ , ਗੁਰਮੀਤ ਕੌਰ, ਕੁਲਵਿੰਦਰ ਕੌਰ, ਨਿਰਮਲ ਕੌਰ, ਸੁਖਵਿੰਦਰ ਕੌਰ ,ਹਰਜੀਤ ਕੌਰ, ਹਰਜਿੰਦਰ ਕੌਰ ,ਅਮਰਜੀਤ ਕੌਰ, ਜਸਬੀਰ ਕੌਰ, ਰੁਪਿੰਦਰ ਕੌਰ, ਕੰਵਲਜੀਤ ਕੌਰ  , ਸੁਖਵਿੰਦਰ ਕੌਰ, ਹਰਜੀਤ ਕੌਰ, ਪ੍ਰੀਤ ਕੌਰ ਪਰਮਜੀਤ ਕੌਰ ਕਰਮਜੀਤ ਕੌਰ , ਗੁਰਮੀਤ ਕੌਰ ਪਰਮਜੀਤ ਕੌਰ ਅਕਾਲਗੜ੍ਹ ਢਪੱਈਆਂ ਆਦਿ ਹਾਜ਼ਰ ਸਨ  I
 
 
 

Have something to say? Post your comment