Sunday, December 05, 2021
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਜਾਬ ਸਰਕਾਰ ਦੁਆਰਾ ਐਨ.ਐਚ.ਐਮ. ਕਰਮਚਾਰੀਆਂ ਨੂੰ ਰੈਗੂਲਰ ਨਾ ਕਰਨ ਤੇ ਭਾਰੀ ਰੋਸ।

November 24, 2021 12:09 AM

ਪੰਜਾਬ ਸਰਕਾਰ ਦੁਆਰਾ ਐਨ.ਐਚ.ਐਮ. ਕਰਮਚਾਰੀਆਂ ਨੂੰ ਰੈਗੂਲਰ ਨਾ ਕਰਨ ਤੇ ਭਾਰੀ ਰੋਸ

ਕੰਮ ਛੱਡੋ ਹੜਤਾਲ 8ਵੇਂ ਦਿਨ ਵਿੱਚ ਦਾਖਲ ।

ਐਨ.ਐਚ.ਐਮ. ਕਰਮਚਾਰੀਆਂ ਦੁਆਰਾ ਓ.ਪੀ.ਡੀ. ਸੇਵਾਵਾਂ ਦਫਤਰੀ ਰਿਪੋਟਿੰਗ ਕਰੋਨਾ ਸੈਪਲਿੰਗ, ਕੋਵਿਡ ਵੈਕਸੀਨੇਸ਼ਨ ਆਦਿ ਪੂਰੀ ਤਰਾ ਠੱਪ ।

ਮਾਨਸਾ, 23 ਨਵੰਬਰ,(ਨਾਨਕ ਖੁਰਮੀ/ਕਰਮਜੀਤ ਰਾਜੀਆ) ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਧੀਨ ਬਹੁਤ ਹੀ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਐਨ.ਐਚ.ਐਮ. ਕਰਮਚਾਰੀਆਂ ਦੁਆਰਾ ਸਿਹਤ ਮੰਤਰੀ ਵੱਲੋਂ ਰੈਗੂਲਰ ਕਰਨ ਦੇ ਵਾਅਦੇ ਅਨੁਸਾਰ ਪੱਤਰ ਦੀ ਉਡੀਕ ਕੀਤੀ ਜਾ ਰਹੀ ਸੀ,ਪਰੰਤੂ ਡਾਇਰੈਕਟਰ ਐਨ.ਐਚ.ਐਮ ਪੰਜਾਬ ਨੇ ਮਿਤੀ 23/11/2021 ਨੂੰ ਸੀ.ਐਚ.ਓ ਦੇ ਇਨਸੈਂਟਿਵ ਸਬੰਧੀ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਹੈ ਕਿ ਜਿਹਨਾਂ ਸੀ.ਐਚ.ਓ ਦਾ ਟੈਲੀਕੰਸਲਟੇਸ਼ਨ ਟਾਰਗੇਟ ਪੂਰਾ ਹੈ,ਸਿਰਫ ਉਹਨਾਂ ਨੂੰ ਹੀ ਇਨਸੈਂਟਿਵ ਜਾਰੀ ਕੀਤਾ ਜਾਵੇਗਾਜਿਤੇ ਐਨ.ਐਚ.ਐਮ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜਾਣਕਾਰੀ ਸਾਂਝੀ ਕਰਦਿਆ ਰਵਿੰਦਰ ਕੁਮਾਰ ਪ੍ਰਧਾਨ ਐਨ.ਐਚ.ਐਮ ਇੰਪਲਾਇਜ ਯੂਨੀਅਨ ਮਾਨਸਾ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਐਲਾਨ ਤੇ ਐਲਾਨ ਕਰ ਰਹੀ ਹੈ ਕਿ ਅਸੀਂ ਐਨ.ਐਚ.ਐਮ ਮੁਲਾਜਮਾਂ ਨੂੰ ਰੈਗੂਲਰ ਕਰ ਦੇਵਾਂਗੇ, ਦੂਜੇ ਪਾਸੇ ਅਜਿਹੇ ਮੁਲਾਜਮ ਵਿਰੋਧੀ ਪੱਤਰ ਜਾਰੀ ਕਰਕੇ ਮੁਲਾਜਮਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਜਿਸ ਕਰਕੇ ਪੰਜਾਬ ਸਰਕਾਰ ਦੇ ਵਾਅਦੇ ਫੋਕੇ ਸਾਬਤ ਹੁੰਦੇ ਨਜਰ ਆ ਰਹੇ ਹਨ।ਇਸ ਕਰਕੇ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਕੱਚੇ ਮੁਲਾਜਮ ਰੋਸ ਮੁਜਾਹਰੇ ਕਰ ਰਹੇ ਹਨ । ਉਹਨਾਂ ਮੰਗ ਕੀਤੀ ਕਿ ਸਰਕਾਰ ਅਜਿਹੇ ਪੱਤਰ ਜਾਰੀ ਕਰਨ ਦੀ ਬਜਾਏ ਐਨ.ਐਚ.ਐਮ. ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਪੱਤਰ ਜਾਰੀ ਕਰੇ ਤਾਂ ਜੋਂ ਕਰਮਚਾਰੀ ਆਪਣੇ ਕਾਰਜਕੁਸ਼ਲਤਾ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਸਕਣ।ਇਸ ਮੌਕੇ ਜਗਦੇਵ ਸਿੰਘ, ਨਿਰਮਲ ਸਿੰਘ, ਹੈਰੀ ਗੋਇਲ, ਲਵਲੀ ਗੋਇਲ,ਮੀਨਾਕਸ਼ੀ,ਮਨਦੀਪ ਕੌਰ,ਸੰਤੋਸ਼ ਭਾਰਤੀ,ਸ਼ਰਨਜੀਤ ਕੌਰ,ਅਵਤਾਰ ਸਿੰਘ,ਰਾਜਵੀਰ ਕੌਰ,ਦੀਪ ਸ਼ਿਖਾ ਆਦਿ ਐਨ.ਐਚ.ਐਮ ਕਰਮਚਾਰੀ ਅਤੇ ਆਗੂ ਹਾਜਰ ਸਨ। 

Have something to say? Post your comment

More From Punjab

ਗੌਆ ਚ’ ਹੋਏ ਨੈਸ਼ਨਲ ਪਾਵਰਲਿਫਟਿੰਗ ਦੇ ਮੁਕਾਬਲਿਆਂ ਚ’ ਜਸਵਿੰਦਰ ਜੱਖੂ ਨੱਥੇਵਾਲ ਨੇ ਜਿੱਤੇ 2 ਸੋਨ ਤਗਮੇ

ਗੌਆ ਚ’ ਹੋਏ ਨੈਸ਼ਨਲ ਪਾਵਰਲਿਫਟਿੰਗ ਦੇ ਮੁਕਾਬਲਿਆਂ ਚ’ ਜਸਵਿੰਦਰ ਜੱਖੂ ਨੱਥੇਵਾਲ ਨੇ ਜਿੱਤੇ 2 ਸੋਨ ਤਗਮੇ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਗਈ ਸਹਾਇਤਾ ਰਾਸ਼ੀ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਗਈ ਸਹਾਇਤਾ ਰਾਸ਼ੀ

ਕਾਂਗਰਸੀ ਆਗੂਆਂ ਨੇ ਇਕੱਠੇ ਹੋਕੇ ਗਾਗੋਵਾਲ ਪ੍ਰੀਵਾਰ ਲਈ ਮੰਗੀ ਟਿਕਟ।

ਕਾਂਗਰਸੀ ਆਗੂਆਂ ਨੇ ਇਕੱਠੇ ਹੋਕੇ ਗਾਗੋਵਾਲ ਪ੍ਰੀਵਾਰ ਲਈ ਮੰਗੀ ਟਿਕਟ।

 ਮਾੜੇ ਮਟੀਰੀਅਲ ਵਰਤਣ ਵਾਲੇ ਠੇਕੇਦਾਰ ਬਖਸ਼ੇ ਨਹੀ ਜਾਣਗੇ: ਵਿਧਾਇਕ ਬੈਂਸ

ਮਾੜੇ ਮਟੀਰੀਅਲ ਵਰਤਣ ਵਾਲੇ ਠੇਕੇਦਾਰ ਬਖਸ਼ੇ ਨਹੀ ਜਾਣਗੇ: ਵਿਧਾਇਕ ਬੈਂਸ

ਬਦਲੀਆਂ ਲਾਗੂ ਨਾ ਹੋਣ ਤੋਂ ਦੁਖੀ ਅਧਿਆਪਕ ਅੱਠ ਦਸੰਬਰ ਦੀ  ਜਲੰਧਰ ਰੈਲੀ ਵਿੱਚ ਕਰਨਗੇ ਵੱਡੀ ਗਿਣਤੀ ਵਿਚ ਸ਼ਮੂਲੀਅਤ

ਬਦਲੀਆਂ ਲਾਗੂ ਨਾ ਹੋਣ ਤੋਂ ਦੁਖੀ ਅਧਿਆਪਕ ਅੱਠ ਦਸੰਬਰ ਦੀ ਜਲੰਧਰ ਰੈਲੀ ਵਿੱਚ ਕਰਨਗੇ ਵੱਡੀ ਗਿਣਤੀ ਵਿਚ ਸ਼ਮੂਲੀਅਤ

Tera Aasra Society, with the help of the police, freed the hostage laborer from the clutches of Gujjars.

Tera Aasra Society, with the help of the police, freed the hostage laborer from the clutches of Gujjars.

ਕਿਸਾਨ ਸੰਘਰਸ਼ ਦੀ ਜਿੱਤ ਨੂੰ ਸਮਰਪਿਤ ਕਵੀ ਦਰਬਾਰ ਬਾਬਾ ਬਕਾਲਾਂ ਸਾਹਿਬ ਚ’ 5 ਦਸੰਬਰ ਨੂੰ ਹੋਵੇਗਾ

ਕਿਸਾਨ ਸੰਘਰਸ਼ ਦੀ ਜਿੱਤ ਨੂੰ ਸਮਰਪਿਤ ਕਵੀ ਦਰਬਾਰ ਬਾਬਾ ਬਕਾਲਾਂ ਸਾਹਿਬ ਚ’ 5 ਦਸੰਬਰ ਨੂੰ ਹੋਵੇਗਾ

ਭੈਣੀ ਰਾਮ ਦਿਆਲ ਵਿਖੇ ਆਪ ਦੀ ਆਗੂ ਬੀਬਾ ਗੁਰਨਾਮ ਕੌਰ ਚੀਮਾਂ ਦੇ ਹੱਕ ਵਿੱਚ ਰੈਲੀ

ਭੈਣੀ ਰਾਮ ਦਿਆਲ ਵਿਖੇ ਆਪ ਦੀ ਆਗੂ ਬੀਬਾ ਗੁਰਨਾਮ ਕੌਰ ਚੀਮਾਂ ਦੇ ਹੱਕ ਵਿੱਚ ਰੈਲੀ

Gadar 2 : ਸੰਨੀ ਦਿਓਲ ਤੇ ਅਮੀਸ਼ਾ ਪਟੇਲ ਨੇ ਸ਼ੁਰੂ ਕੀਤੀ ਫਿਲਮ 'ਗਦਰ 2' ਦੀ ਸ਼ੂਟਿੰਗ

Gadar 2 : ਸੰਨੀ ਦਿਓਲ ਤੇ ਅਮੀਸ਼ਾ ਪਟੇਲ ਨੇ ਸ਼ੁਰੂ ਕੀਤੀ ਫਿਲਮ 'ਗਦਰ 2' ਦੀ ਸ਼ੂਟਿੰਗ

ਕੇਜਰੀਵਾਲ ਨੇ ਕੀਤੇ ਵੱਡੇ ਐਲਾਨ, ਪੰਜਾਬ ਦੇ ਹਰ ਬੱਚੇ ਨੂੰ ਫਰੀ ਸਿੱਖਿਆ, ਸ਼ਹੀਦਾਂ ਨੂੰ ਇੱਕ ਕਰੋੜ ਸਨਮਾਨ ਰਾਸ਼ੀ

ਕੇਜਰੀਵਾਲ ਨੇ ਕੀਤੇ ਵੱਡੇ ਐਲਾਨ, ਪੰਜਾਬ ਦੇ ਹਰ ਬੱਚੇ ਨੂੰ ਫਰੀ ਸਿੱਖਿਆ, ਸ਼ਹੀਦਾਂ ਨੂੰ ਇੱਕ ਕਰੋੜ ਸਨਮਾਨ ਰਾਸ਼ੀ