Thursday, September 18, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਜ-ਤੱਤਾਂ ‘ਚ ਵਿਲੀਨ ਹੋਏ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

October 13, 2021 05:33 PM

ਜੰਮੂ-ਕਸ਼ਮੀਰ ਦੇ ਪੁੰਛ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਪੰਜ ਤੱਤਾਂ ‘ਚ ਵਿਲੀਨ ਹੋ ਗਏ ਹਨ।ਜਸਵਿੰਦਰ ਸਿੰਘ ਦੇ ਜੱਦੀ ਪਿੰਡ ਮਾਨਾ ਤਲਵੰਡੀ ‘ਚ ਪੂਰੇ ਸਰਕਾਰੀ ਸਨਮਾਨ ਨਾਲ ਉਨਾਂ੍ਹ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਅਕਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਵੀ ਮੌਜੂਦ ਰਹੀ।ਦੱਸਣਯੋਗ ਹੈ ਕਿ, ਜੰਮੂ ਦੇ ਪੁੰਛ ‘ਚ ਬੀਤੇ ਸੋਮਵਾਰ ਅੱਤਵਾਦੀਆਂ ਦੇ ਘੁਸਪੈਠ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆਬਲਾਂ ਨੇ ਆਪਰੇਸ਼ਨ ਸ਼ੁਰੂ ਕੀਤਾ ਸੀ।ਇਸੇ ਦੌਰਾਨ ਅੱਤਵਾਦੀਆਂ ਦੀ ਫਾਇਰਿੰਗ ‘ਚ 5 ਜਵਾਨ ਸ਼ਹੀਦ ਹੋਏ।

ਇਨ੍ਹਾਂ ‘ਚ ਨਾਇਮ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ, ਸਿਪਾਹੀ ਗੱਜਣ ਸਿੰਘ, ਸਿਪਾਹੀ ਸਰਜ ਸਿੰਘ ਅਤੇ ਸਿਪਾਹੀ ਵੈਸਾਖ ਸਿੰਘ ਸ਼ਾਮਿਲ ਸਨ।ਜਸਵਿੰਦਰ ਸਿੰਘ ਦਾ 13 ਸਾਲ ਦਾ ਬੇਟਾ ਬਿਕਰਮਜੀਤ ਸਿੰਘ ਅਤੇ 11 ਸਾਲ ਦੀ ਬੇਟੀ ਹਰਨੂਰ ਕੌਰ ਹੈ।ਉਨਾਂ੍ਹ ਦੀ ਮਾਂ ਕਈ ਮਹੀਨਿਆਂ ਤੋਂ ਬੀਮਾਰ ਹੈ।ਸ਼ਹੀਦ ੇ ਪਿਤਾ ਕੈਪਟਨ ਹਰਭਜਨ ਸਿੰਘ ਦਾ ਦੋ ਮਹੀਨੇ ਪਹਿਲਾਂ ਕੋਰੋਨਾ ਨਾਲ ਦੇਹਾਂਤ ਹੋ ਗਿਆ ਸੀ।

Have something to say? Post your comment