Tuesday, July 01, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਰਾਹੁਲ ਗਾਂਧੀ ਨੇ ਚੰਨੀ ਨੂੰ ਮੁੱਖਮੰਤਰੀ ਬਣਾਕੇ ਦਲਿਤ ਭਾਈਚਾਰੇ ਨੂੰ ਬਣਦਾ ਮਾਣ ਦਿੱਤਾ - ਮਨਜੀਤ ਕੌਰ ਗਿੱਲ

September 20, 2021 11:44 PM

ਰਾਹੁਲ ਗਾਂਧੀ ਨੇ ਚੰਨੀ ਨੂੰ ਮੁੱਖਮੰਤਰੀ ਬਣਾਕੇ ਦਲਿਤ ਭਾਈਚਾਰੇ ਨੂੰ ਬਣਦਾ ਮਾਣ ਦਿੱਤਾ - ਮਨਜੀਤ ਕੌਰ ਗਿੱਲ

ਮਾਨਸਾ (ਤਰਸੇਮ ਸਿੰਘ ਫਰੰਡ)  ਕਾਂਗਰਸੀ ਆਗੂ ਮਨਜੀਤ ਕੌਰ ਗਿੱਲ  ਨੇ ਕਿਹਾ  ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁਖ ਮੰਤਰੀ ਬਨਾਉਣ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਜੀ ਦੀ ਦੂਰ ਅੰਦੇਸ਼ੀ ਸੋਚ ਸਦਕਾ ਦਲਿਤ ਭਾਈਚਾਰੇ ਦੇ ਇਕ ਮਿਹਨਤੀ ਲੀਡਰ ਨੂੰ ਪੰਜਾਬ ਦੀ ਅਗਵਾਹੀ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਚੰਨੀ ਨੂੰ ਮੁੱਖ ਮੰਤਰੀ ਬਣਾਕੇ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਸ੍ਰੀ ਓ ਪੀ ਸੋਨੀ ਜੀ ਨੂੰ ਉਪ ਮੁੱਖ ਮੰਤਰੀ ਲਗਾ ਕੇ ਇਕ ਤਜਰਬੇਕਾਰ ਟੀਮ ਦਿੱਤੀ ਹੈ । ਸ੍ਰੀ ਮਤੀ ਗਿੱਲ ਨੇ ਕਿਹਾ ਕਿ ਸਰਕਾਰ ਦੇ  ਰਹਿੰਦੇ ਸਮੇ ਵਿਚ ਸਰਦਾਰ ਨਵਜੋਤ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਜੀ ਦੀ ਸਮੁੱਚੀ ਟੀਮ ਪੰਜਾਬ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ ਤੇ ਚਾੜੇਗੀ। ਸ੍ਰੀਮਤੀ ਮਨਜੀਤ ਕੌਰ ਗਿੱਲ ਨੇ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਉਸ ਨੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਦੇ ਹੀਂ ਗਰੀਬਾਂ ਦੇ ਪਾਣੀ ਦੇ ਬਿੱਲ ਮਾਫ਼ ਕਰ ਦਿੱਤੇ ਹਨ ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਐਲਾਨ ਕਰ ਦਿੱਤਾ ਹੈ ਜੋ ਕੇ ਪੰਜਾਬ ਵਾਸੀਆਂ ਲਈ ਬੜੀ ਖੁਸ਼ੀ ਦੀ ਗੱਲ ਹੈ । ਇਥੇ ਵਰਨਣਯੋਗ ਹੈ ਕਿ ਮਨਜੀਤ ਕੌਰ ਗਿੱਲ ਵਾਰਡ ਨੰਬਰ 2 ਤੋਂ ਐਮ. ਸੀ. ਦੀ ਚੋਣ ਵੀ ਲੜ  ਚੁੱਕੇ ਹਨ । ਇਸ ਸਮੇਂ ਰਾਜ ਰਾਣੀ ,ਗੁਰਦੀਪ ਕੌਰ, ਮਹਿੰਦਰ ਕੌਰ ਅਤੇ ਬਲਜੀਤ ਕੌਰ ਵੀ ਮੌਜੂਦ ਸਨ।

Have something to say? Post your comment

More From Punjab

ਜੁਲਾਈ-ਅਗਸਤ 2025 ਵਿੱਚ ਧਰਤੀ ਘੁੰਮੇਗੀ ਅਸਾਧਾਰਣ ਤੇਜ਼ੀ ਨਾਲ — GPS ਅਤੇ ਸੈਟੇਲਾਈਟ ਸਿਸਟਮਾਂ ‘ਚ ਆ ਸਕਦੇ ਹਨ ਬਦਲਾਅ!

ਦਸ ਸਾਲਾ ਮਾਨਸਵੀ ਦੀ ਕਲਪਨਾ ਦੀ ਉਡਾਣ – “ਦੀ ਸਟਰੇਂਜ ਵਰਲਡ” ਕਿਤਾਬ ਕੀਤੀ ਗਈ ਲੋਕ - ਅਰਪਣ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਹੁਕਮ, ਹਰੇਕ ਘਰ 'ਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਐੱਸ ਡੀ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਮੰਡੀ ਗੋਬਿੰਦਗੜ੍ਹ ਦੇ ਖ਼ਾਲਸਾ ਸਕੂਲ 'ਚ ਨਕਲੀ ਨਿਰੰਕਾਰੀਆਂ ਦਾ ਸੰਮੇਲਨ ਨਹੀਂ ਹੋਣ ਦੇਵੇਗਾ ਖ਼ਾਲਸਾ ਪੰਥ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਮੰਡੀ ਗੋਬਿੰਦਗੜ੍ਹ ਦੇ ਖ਼ਾਲਸਾ ਸਕੂਲ 'ਚ ਨਕਲੀ ਨਿਰੰਕਾਰੀਆਂ ਦਾ ਸੰਮੇਲਨ ਨਹੀਂ ਹੋਣ ਦੇਵੇਗਾ ਖ਼ਾਲਸਾ ਪੰਥ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਹੁਕਮ, ਹਰੇਕ ਘਰ 'ਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਹੁਕਮ, ਹਰੇਕ ਘਰ 'ਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸਕੇਪ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ

ਸਕੇਪ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ "ਇੱਕ ਸ਼ਾਮ ਦੋ ਸ਼ਾਇਰਾਂ ਦੇ ਨਾਮ"

ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਸਿੱਖਾਂ ਲਈ ਸਰਬ ਪ੍ਰਥਮ, ਸਿੱਖਾਂ ਦੀ ਇੱਕਜੁੱਟਤਾ ਹੀ ਘੱਲੂਘਾਰੇ ਦੇ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ

 ਮਾਂ ਦੇ ਇਕਲੌਤੇ ਸਹਾਰੇ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ, ਪਤੀ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ