Thursday, October 21, 2021
24 Punjabi News World
Mobile No: + 31 6 39 55 2600
Email id: hssandhu8@gmail.com

Punjab

ਆਈਐਮਏ ਵੱਲੋਂ ਪਿੰਡਾਂ ਵਿਚ ਮੈਡੀਕਲ ਚੈੱਕਅਪ ਕੈਂਪ ਲਗਾਉਣਾ ਇੱਕ ਸ਼ਲਾਘਯੋਗ ਕਦਮ :- ਭੈਣੀਬਾਘਾ

September 20, 2021 11:40 PM

ਆਈਐਮਏ ਵੱਲੋਂ ਪਿੰਡਾਂ ਵਿਚ ਮੈਡੀਕਲ ਚੈੱਕਅਪ ਕੈਂਪ ਲਗਾਉਣਾ ਇੱਕ ਸ਼ਲਾਘਯੋਗ ਕਦਮ :- ਭੈਣੀਬਾਘਾ

      ਮਾਨਸਾ (ਨਾਨਕ ਸਿੰਘ ਖੁਰਮੀ) : ਆਈਐਮਏ ਮਾਨਸਾ ਵੱਲੋ ਪਿੰਡ ਭੈਣੀਬਾਘਾ ਵਿਖੇ ਤੀਸਰਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਟਨ ਆਈਐਮਏ ਦੇ ਸੀਨੀਅਰ ਡਾਕਟਰ ਸੀਐੱਲ ਗੋਇਲ ਅਤੇ ਡਾਕਟਰ ਸੁਬੋਧ ਗੁਪਤਾ ਨੇ ਕੀਤਾ। ਕੈਂਪ ਵਿੱਚ ਮੈਡੀਕਲ ਰੋਗਾਂ ਦੇ ਮਾਹਿਰ ਡਾਕਟਰ ਅੰਕੁਸ਼ ਗੁਪਤਾ, ਸਰਜੀਕਲ ਰੋਗਾਂ ਦੇ ਮਾਹਿਰ ਡਾਕਟਰ ਟੀਪੀਐੱਸ ਰੇਖੀ, ਚਮੜੀ ਰੋਗਾਂ ਦੇ ਮਾਹਿਰ ਡਾਕਟਰ ਪੁਨੀਤ ਰੇਖੀ ਅਤੇ ਅੱਖਾਂ ਦੇ ਮਾਹਿਰ ਡਾਕਟਰ ਅਨਿਲ ਗਰਗ ਵੱਲੋ 200 ਦੇ ਲਗਭਗ ਮਰੀਜਾਂ ਦਾ ਚੈੱਕਅਪ ਕੀਤਾ ਗਿਆ। ਕੈਂਪ ਮੌਕੇ ਆਈਐਮਏ ਵੱਲੋਂ ਫਰੀ ਦਵਾਈਆਂ ਸ਼ਕਤੀ ਗਰਗ ਫਾਰਮੇਸੀ ਅਫ਼ਸਰ ਵੱਲੋਂ ਦਿੱਤੀਆਂ ਗਈਆਂ ਅਤੇ ਮੋਹਿਤ ਲੈਬ ਦੁਆਰਾ ਮੌਕੇ ਤੇ ਖੂਨ ਦੇ ਟੈਸਟ ਵੀ ਫ੍ਰੀ ਕੀਤੇ ਗਏ।
ਇਸ ਮੌਕੇ ਆਈਐਮਏ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ, ਜਰਨਲ ਸਕੱਤਰ ਡਾਕਟਰ ਸ਼ੇਰ ਜੰਗ ਸਿੰਘ ਸਿੱਧੂ ਅਤੇ ਵਿੱਤ ਸਕੱਤਰ ਡਾਕਟਰ ਸੁਰੇਸ਼ ਸਿੰਗਲਾ ਨੇ ਦੱਸਿਆ ਕਿ ਮੈਡੀਕਲ ਚੈੱਕਅਪ ਕੈਂਪਾਂ ਦੀ ਲੜੀ ਜਾਰੀ ਰੱਖੀ ਜਾਵੇਗੀ। । ਇਸ ਮੌਕੇ ਬੋਲਦਿਆਂ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਲੋੜਵੰਦਾਂ ਲਈ ਅਜਿਹੇ ਕੈਂਪ ਲਗਾਉਣਾ ਬਹੁਤ ਹੀ ਸ਼ਲਾਘਯੋਗ ਕਦਮ ਹੈ। ਇਸ ਮੌਕੇ ਸਰਪੰਚ ਗੁਰਤੇਜ ਸਿੰਘ ਅਤੇ ਪੰਚਾਇਤ ਮੈਂਬਰ, ਬਾਬਾ ਮੋਤੀਰਾਮ ਮਹਿਰਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਅਤੇ ਬਾਕੀ ਮੈਂਬਰ, ਸ਼੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਚਹਿਲ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਅਤੇ ਵਿਸ਼ੇਸ਼ ਸਹਿਯੋਗੀ ਬਲਜਿੰਦਰ ਸਿੰਘ ਟਿਵਾਣਾ, ਅਮਨਦੀਪ ਸਿੰਘ, ਗੁਰਵੀਰ ਸਿੰਘ ਅਤੇ ਅਰਸ਼ਵੀਰ ਸਿੰਘ ਆਦਿ ਮੌਜੂਦ ਸਨ।

Have something to say? Post your comment

More From Punjab

Huge traffic jams in Jalandhar after police officer’s vehicle runs 2 girls over

Huge traffic jams in Jalandhar after police officer’s vehicle runs 2 girls over

ਚਲਦੇ ਜਗਰਾਤੇ 'ਚ ਕਾਂਗਰਸੀ MLA ਨੇ ਬੰਦੇ ਦੀ ਕਰਤੀ ਥੱਪੜਾਂ ਦੀ ਬਰਸਾਤ, ਵਿਧਾਇਕ ਤੋਂ ਪੁੱਛ ਬੈਠਾ ਸੀ ਸਵਾਲ

ਚਲਦੇ ਜਗਰਾਤੇ 'ਚ ਕਾਂਗਰਸੀ MLA ਨੇ ਬੰਦੇ ਦੀ ਕਰਤੀ ਥੱਪੜਾਂ ਦੀ ਬਰਸਾਤ, ਵਿਧਾਇਕ ਤੋਂ ਪੁੱਛ ਬੈਠਾ ਸੀ ਸਵਾਲ

ਡਿਪਟੀ CM ਸੁਖਜਿੰਦਰ ਰੰਧਾਵਾ ਨੇ ਕੈਪਟਨ ‘ਤੇ ਵੱਡੇ ਇਲਜ਼ਾਮ ਲਾਉਂਦਿਆਂ ਕਿਹਾ, ਕੈਪਟਨ ਨੇ ਕਾਂਗਰਸ ਦੀ ਪਿੱਠ ‘ਚ ਛੁਰਾ ਮਾਰਿਆ…

ਡਿਪਟੀ CM ਸੁਖਜਿੰਦਰ ਰੰਧਾਵਾ ਨੇ ਕੈਪਟਨ ‘ਤੇ ਵੱਡੇ ਇਲਜ਼ਾਮ ਲਾਉਂਦਿਆਂ ਕਿਹਾ, ਕੈਪਟਨ ਨੇ ਕਾਂਗਰਸ ਦੀ ਪਿੱਠ ‘ਚ ਛੁਰਾ ਮਾਰਿਆ…

ਮੀਂਹ ਨਾਲ ਬਰਬਾਦ ਹੋਈਆਂ ਫਸਲਾਂ ‘ਤੇ ਹਰੇਕ ਕਿਸਾਨ ਨੂੰ ਮਿਲੇਗਾ 50 ਹਜ਼ਾਰ ਪ੍ਰਤੀ ਹੈਕਟੇਅਰ ਮੁਆਵਜ਼ਾ : CM ਕੇਜਰੀਵਾਲ

ਮੀਂਹ ਨਾਲ ਬਰਬਾਦ ਹੋਈਆਂ ਫਸਲਾਂ ‘ਤੇ ਹਰੇਕ ਕਿਸਾਨ ਨੂੰ ਮਿਲੇਗਾ 50 ਹਜ਼ਾਰ ਪ੍ਰਤੀ ਹੈਕਟੇਅਰ ਮੁਆਵਜ਼ਾ : CM ਕੇਜਰੀਵਾਲ

ਹਰੀਸ਼ ਰਾਵਤ ਦੀ ਰਾਹੁਲ ਨੂੰ ਅਪੀਲ,’ਮੈਨੂੰ ਪੰਜਾਬ ਦੀ ਜ਼ਿੰਮੇਵਾਰੀ ਤੋਂ ਕਰੋ ਮੁਕਤ’

ਹਰੀਸ਼ ਰਾਵਤ ਦੀ ਰਾਹੁਲ ਨੂੰ ਅਪੀਲ,’ਮੈਨੂੰ ਪੰਜਾਬ ਦੀ ਜ਼ਿੰਮੇਵਾਰੀ ਤੋਂ ਕਰੋ ਮੁਕਤ’

ਤਰਨਤਾਰਨ ਦੇ ਖੇਮਕਰਨ ‘ਚ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੇ ਹਥਿਆਰਾਂ ਦਾ ਬੈਗ ਬਰਾਮਦ

ਤਰਨਤਾਰਨ ਦੇ ਖੇਮਕਰਨ ‘ਚ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੇ ਹਥਿਆਰਾਂ ਦਾ ਬੈਗ ਬਰਾਮਦ

ਲਖੀਮਪੁਰ ਖੀਰੀ ਹਿੰਸਾ ਨੂੰ ਲੈ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਯੂਪੀ ਸਰਕਾਰ-ਸੁਪਰੀਮ ਕੋਰਟ

ਲਖੀਮਪੁਰ ਖੀਰੀ ਹਿੰਸਾ ਨੂੰ ਲੈ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਯੂਪੀ ਸਰਕਾਰ-ਸੁਪਰੀਮ ਕੋਰਟ

ਆਗਰਾ ਜਾ ਰਹੀ ਪ੍ਰਿਯੰਕਾ ਗਾਂਧੀ ਨੂੰ ਪੁਲਿਸ ਨੇ ਰੋਕਿਆ

ਆਗਰਾ ਜਾ ਰਹੀ ਪ੍ਰਿਯੰਕਾ ਗਾਂਧੀ ਨੂੰ ਪੁਲਿਸ ਨੇ ਰੋਕਿਆ

ਲਖਬੀਰ ਸਿੰਘ ਹੱਤਿਆ ਤੇ ਇਸ ਨਾਲ ਸਬੰਧ ਘਟਨਾਵਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਂਚ ਲਈ ਬਣਾਈ SIT

ਲਖਬੀਰ ਸਿੰਘ ਹੱਤਿਆ ਤੇ ਇਸ ਨਾਲ ਸਬੰਧ ਘਟਨਾਵਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਂਚ ਲਈ ਬਣਾਈ SIT

ਅਕਾਲੀ ਦਲ ਨੇ 4 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਅਕਾਲੀ ਦਲ ਨੇ 4 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ