Thursday, October 21, 2021
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਰੀ ਕੈਨੇਡਾ ਚ’ ਪਰਿਵਾਰ ਨਾਲ ਰਹਿੰਦੇ ਭੁਲੱਥ ਇਲਾਕੇ ਦੇ ਪਿੰਡ ਤਲਵਾੜਾ ਦੇ ਜੰਮਪਲ ਗੁਰਮੀਤ ਸਿੰਘ ਘੁੰਮਣ ਦਾ ਦਿਹਾਂਤ, ਅੰਤਿਮ ਅਰਦਾਸ 23 ਨੂੰ ਹੋਵੇਗੀ

September 20, 2021 11:33 PM

ਸਰੀ ਕੈਨੇਡਾ ਚ’ ਪਰਿਵਾਰ ਨਾਲ ਰਹਿੰਦੇ ਭੁਲੱਥ ਇਲਾਕੇ ਦੇ ਪਿੰਡ ਤਲਵਾੜਾ ਦੇ ਜੰਮਪਲ ਗੁਰਮੀਤ ਸਿੰਘ ਘੁੰਮਣ ਦਾ ਦਿਹਾਂਤ, ਅੰਤਿਮ ਅਰਦਾਸ 23 ਨੂੰ  ਹੋਵੇਗੀ 

ਨਿਊਯਾਰਕ, 20 ਸਤੰਬਰ (ਰਾਜ ਗੋਗਨਾ )— ਬੀਤੇਂ ਦਿਨੀ ਮਿੱਤੀ 16 ਸਤੰਬਰ ਨੂੰ ਕੈਨੇਡਾ ਦੇ ਸ਼ਹਿਰ ਸਰੀ ਚ’ ਰਹਿੰਦੇ ਮਿਲਾਪੜੇ, ਸਾਊ ਅਤੇ ਨੇਕ ਦਿਲ, ਅਤੇ ਹਰੇਕ ਦੇ ਦੁੱਖ, ਸੁੱਖ ਚ’ ਵਿਚਰਨ ਵਾਲੇ ਇਨਸਾਨ ਗੁਰਮੀਤ ਸਿੰਘ ਘੁੰਮਣ ਦਾ ਸਰੀ ਕੈਨੇਡਾ ਚ’ ਅਚਾਨਕ ਦਿਹਾਂਤ ਹੋ ਗਿਆ ਹੈ। ਗੁਰਮੀਤ ਸਿੰਘ ਘੁੰਮਣ ਦੀ ਮੋਤ ਤੇ ਜਿਥੇ ਕੈਨੇਡਾ ਦੇ ਸਰੀ ਇਲਾਕੇ ਚ’ ਸਮੂੰਹ ਭਾਈਚਾਰੇ ਚ’ ਕਾਫ਼ੀ ਸੋਗ ਪਾਇਆ ਜਾ ਰਿਹਾ ਹੈ। ਉੱਥੇ ਉਹਨਾਂ ਦੀ ਜਨਮ ਭੂਮੀ ਭੁਲੱਥ ਦੇ ਨਜ਼ਦੀਕੀ ਪਿੰਡ ਤਲਵਾੜਾ ਵਿੱਚ ਵੀ ਮਾਤਮ ਛਾਇਆ ਹੈ। ਗੁਰਮੀਤ ਸਿੰਘ ਘੁੰਮਣ ਦਾ ਪਿਛੋਕੜ ਭੁਲੱਥ ਨਜ਼ਦੀਕੀ ਪਿੰਡ ਤਲਵਾੜਾ ਦੇ ਨਾਲ ਸੀ ਅਤੇ ਭੁਲੱਥ ਇਲਾਕੇ ਚ’ ਇੰਨਾਂ ਦੇ ਵੱਡੇ ਵਡੇਰਿਆਂ ਵਾਂਗੂ ਗੁਰਮੀਤ ਸਿੰਘ ਘੁੰਮਣ ਇਲਾਕੇ  ਚ’  ਕਾਫ਼ੀ ਅਸਰ ਰਸੂਖ਼ ਸੀ ਉਹ  ਬੜੇ ਸਾਊ ਅਤੇ ਨੇਕ ਦਿਲ ਅਤੇ  ਹਰੇਕ ਵਰਗ ਦੇ ਲੋਕਾਂ ਚ’ ਵਿਚਰਣ ਵਾਲੇ ਪਰਿਵਾਰ ਨਾਲ ਸੰਬੰਧ ਰੱਖਦੇ ਸੀ। ਗੁਰਮੀਤ ਸਿੰਘ ਘੁੰਮਣ ਭੁਲੱਥ ਦੇ  ਪਿੰਡ ਤਲਵਾੜਾ ਤੋ  ਕਈ ਸਾਲ ਪਹਿਲਾ ਆਪਣੇ ਪਰਿਵਾਰ ਨਾਲ ਕੈਨੇਡਾ ਆ ਗਿਆ ਸੀ ਅਤੇ ਪਰਿਵਾਰ ਨਾਲ ਸਰੀ ਕੈਨੇਡਾ ਚ’ ਰਹਿੰਦੇ ਸਨ। ਲੰਘੀ 16 ਸਤੰਬਰ ਨੂੰ ਉਹਨਾਂ ਦੀ ਅਚਾਨਕ ਮੋਤ ਹੋ ਗਈ ਉਹਨਾਂ ਦੀ ਮੋਤ ਨਾਲ ਜਿੱਥੇ ਪੂਰੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਲਿਆ ਹੈ ਉੱਥੇ ਕੈਨੇਡਾ ਤੋ ਇਲਾਵਾ ਅਮਰੀਕਾ ਚ’ ਵੱਸਦੇ ਭੁਲੱਥ ਇਲਾਕੇ ਦੇ ਉਹਨਾਂ ਨਾਲ ਪੜਦੇ ਅਤੇ ਘੁੰਮਣ ਪਰਿਵਾਰ ਨਾਲ ਵਿਚਰਣ ਵਾਲੇ ਇਲਾਕੇ ਦੇ ਪ੍ਰਵਾਸੀ ਉਹਨਾਂ ਦੇ ਯਾਰਾਂ ਦੋਸਤਾਂ ਨੇ ਗੁਰਮੀਤ ਸਿੰਘ ਘੁੰਮਣ ਦੀ ਮੋਤ ਦਾ ਬਹੁਤ ਡੂੰਘਾ ਦੁੱਖ ਮਨਾਇਆਂ ਹੈ। ਅਤੇ ਪਰਿਵਾਰ ਨੂੰ ਵਾਹਿਗੁਰੂ ਇਹ ਭਾਣਾ ਮੰਨਣ ਦਾ ਬੱਲ ਬਖ਼ਸ਼ਣ। ਸਵ: ਗੁਰਮੀਤ ਸਿੰਘ ਘੁੰਮਣ ਦਾ ਅੰਤਿਮ ਸੰਸਕਾਰ ਰੀਵਰਸਾਈਡ ਫਿਊਨਲ ਹੌਮ ਵਿਖੇਂ ਮਿੱਤੀ 23 ਸਤੰਬਰ ਨੂੰ ਦੁਪਹਿਰ 1:00 ਵਜੇ ਹੋਵੇਗਾ। ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਅੰਮ੍ਰਿਤ ਪ੍ਰਕਾਸ 80th ਐਵਿਨਉ ਅਤੇ 123A ਸਟ੍ਰੀਟ ਵਿਖੇ ਹੋਵੇਗੀ। ਪਰਿਵਾਰ ਨਾਲ ਆਪ ਦੁੱਖ ਸਾਂਝਾ ਕਰਨ ਲਈ ਆਪ ਜਸਪਿੰਦਰ ਸਿੰਘ ਨਾਲ ਫ਼ੋਨ ਨੰਬਰ 604-614-6060 ਤੇ ਸੰਪਰਕ ਕਰ ਸਕਦੇ ਹੋ।
 
Have something to say? Post your comment

More From Punjab

Huge traffic jams in Jalandhar after police officer’s vehicle runs 2 girls over

Huge traffic jams in Jalandhar after police officer’s vehicle runs 2 girls over

ਚਲਦੇ ਜਗਰਾਤੇ 'ਚ ਕਾਂਗਰਸੀ MLA ਨੇ ਬੰਦੇ ਦੀ ਕਰਤੀ ਥੱਪੜਾਂ ਦੀ ਬਰਸਾਤ, ਵਿਧਾਇਕ ਤੋਂ ਪੁੱਛ ਬੈਠਾ ਸੀ ਸਵਾਲ

ਚਲਦੇ ਜਗਰਾਤੇ 'ਚ ਕਾਂਗਰਸੀ MLA ਨੇ ਬੰਦੇ ਦੀ ਕਰਤੀ ਥੱਪੜਾਂ ਦੀ ਬਰਸਾਤ, ਵਿਧਾਇਕ ਤੋਂ ਪੁੱਛ ਬੈਠਾ ਸੀ ਸਵਾਲ

ਡਿਪਟੀ CM ਸੁਖਜਿੰਦਰ ਰੰਧਾਵਾ ਨੇ ਕੈਪਟਨ ‘ਤੇ ਵੱਡੇ ਇਲਜ਼ਾਮ ਲਾਉਂਦਿਆਂ ਕਿਹਾ, ਕੈਪਟਨ ਨੇ ਕਾਂਗਰਸ ਦੀ ਪਿੱਠ ‘ਚ ਛੁਰਾ ਮਾਰਿਆ…

ਡਿਪਟੀ CM ਸੁਖਜਿੰਦਰ ਰੰਧਾਵਾ ਨੇ ਕੈਪਟਨ ‘ਤੇ ਵੱਡੇ ਇਲਜ਼ਾਮ ਲਾਉਂਦਿਆਂ ਕਿਹਾ, ਕੈਪਟਨ ਨੇ ਕਾਂਗਰਸ ਦੀ ਪਿੱਠ ‘ਚ ਛੁਰਾ ਮਾਰਿਆ…

ਮੀਂਹ ਨਾਲ ਬਰਬਾਦ ਹੋਈਆਂ ਫਸਲਾਂ ‘ਤੇ ਹਰੇਕ ਕਿਸਾਨ ਨੂੰ ਮਿਲੇਗਾ 50 ਹਜ਼ਾਰ ਪ੍ਰਤੀ ਹੈਕਟੇਅਰ ਮੁਆਵਜ਼ਾ : CM ਕੇਜਰੀਵਾਲ

ਮੀਂਹ ਨਾਲ ਬਰਬਾਦ ਹੋਈਆਂ ਫਸਲਾਂ ‘ਤੇ ਹਰੇਕ ਕਿਸਾਨ ਨੂੰ ਮਿਲੇਗਾ 50 ਹਜ਼ਾਰ ਪ੍ਰਤੀ ਹੈਕਟੇਅਰ ਮੁਆਵਜ਼ਾ : CM ਕੇਜਰੀਵਾਲ

ਹਰੀਸ਼ ਰਾਵਤ ਦੀ ਰਾਹੁਲ ਨੂੰ ਅਪੀਲ,’ਮੈਨੂੰ ਪੰਜਾਬ ਦੀ ਜ਼ਿੰਮੇਵਾਰੀ ਤੋਂ ਕਰੋ ਮੁਕਤ’

ਹਰੀਸ਼ ਰਾਵਤ ਦੀ ਰਾਹੁਲ ਨੂੰ ਅਪੀਲ,’ਮੈਨੂੰ ਪੰਜਾਬ ਦੀ ਜ਼ਿੰਮੇਵਾਰੀ ਤੋਂ ਕਰੋ ਮੁਕਤ’

ਤਰਨਤਾਰਨ ਦੇ ਖੇਮਕਰਨ ‘ਚ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੇ ਹਥਿਆਰਾਂ ਦਾ ਬੈਗ ਬਰਾਮਦ

ਤਰਨਤਾਰਨ ਦੇ ਖੇਮਕਰਨ ‘ਚ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੇ ਹਥਿਆਰਾਂ ਦਾ ਬੈਗ ਬਰਾਮਦ

ਲਖੀਮਪੁਰ ਖੀਰੀ ਹਿੰਸਾ ਨੂੰ ਲੈ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਯੂਪੀ ਸਰਕਾਰ-ਸੁਪਰੀਮ ਕੋਰਟ

ਲਖੀਮਪੁਰ ਖੀਰੀ ਹਿੰਸਾ ਨੂੰ ਲੈ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਯੂਪੀ ਸਰਕਾਰ-ਸੁਪਰੀਮ ਕੋਰਟ

ਆਗਰਾ ਜਾ ਰਹੀ ਪ੍ਰਿਯੰਕਾ ਗਾਂਧੀ ਨੂੰ ਪੁਲਿਸ ਨੇ ਰੋਕਿਆ

ਆਗਰਾ ਜਾ ਰਹੀ ਪ੍ਰਿਯੰਕਾ ਗਾਂਧੀ ਨੂੰ ਪੁਲਿਸ ਨੇ ਰੋਕਿਆ

ਲਖਬੀਰ ਸਿੰਘ ਹੱਤਿਆ ਤੇ ਇਸ ਨਾਲ ਸਬੰਧ ਘਟਨਾਵਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਂਚ ਲਈ ਬਣਾਈ SIT

ਲਖਬੀਰ ਸਿੰਘ ਹੱਤਿਆ ਤੇ ਇਸ ਨਾਲ ਸਬੰਧ ਘਟਨਾਵਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਂਚ ਲਈ ਬਣਾਈ SIT

ਅਕਾਲੀ ਦਲ ਨੇ 4 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਅਕਾਲੀ ਦਲ ਨੇ 4 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ