Wednesday, October 15, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਹੁਣ ਦਿੱਲੀ ਦੇ ਬਾਰਡਰਾਂ 'ਤੇ ਕਬੱਡੀ, 22-23 ਸਤੰਬਰ ਨੂੰ ਟਿਕਰੀ 'ਤੇ ਪੈਣਗੀਆਂ ਰੇਡਾਂ

September 15, 2021 04:29 PM

ਨਵੀਂ ਦਿੱਲੀਦਿੱਲੀ ਦੀਆਂ ਹੱਦਾਂ 'ਤੇ ਕਿਸਾਨਾਂ ਦੀ ਭੀੜ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ। ਅੰਦੋਲਨ ਨੂੰ ਮਜ਼ਬੂਤ ਕਰਨ ਲਈ ਕਿਸਾਨਾਂ ਵੱਲੋਂ ਬਾਰਡਰ 'ਤੇ ਪ੍ਰੋਗਰਾਮ ਕਰਵਾਏ ਜਾਣਗੇ। ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੇ ਘੱਟੋ-ਘੱਟ ਸਮਰਥਨ ਮੁੱਲ ਸਬੰਧੀ ਨਵੇਂ ਕਾਨੂੰਨ ਲਈ ਅੰਦੋਲਨ ਕਰ ਰਹੇ ਕਿਸਾਨ ਹੁਣ ਅੰਦੋਲਨ ਵਿੱਚ ਭੀੜ ਵਧਾਉਣ ਲਈ ਕਬੱਡੀ ਲੀਗ ਕਰਵਾਉਣ ਜਾ ਰਹੇ ਹਨ। ਕਬੱਡੀ ਮੈਚ 22 ਤੋਂ 23 ਸਤੰਬਰ ਤੱਕ ਟਿੱਕਰੀ ਬਾਰਡਰ 'ਤੇ ਹੋਣਗੇ।

ਕਬੱਡੀ ਲੀਗ ਦਾ ਉਦਘਾਟਨ 22 ਸਤੰਬਰ ਨੂੰ ਬਹਾਦਰਗੜ੍ਹ ਦੇ ਡਾਭੀਮ ਰਾਓ ਅੰਬੇਡਕਰ ਸਟੇਡੀਅਮ ਵਿੱਚ ਹੋਵੇਗਾ। ਇਸ ਮੁਕਾਬਲੇ 'ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਕਬੱਡੀ ਖਿਡਾਰੀ ਸ਼ਾਮਲ ਹੋ ਕੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦੇਣਗੇ। ਇਸ ਕਬੱਡੀ ਲੀਗ ਨੂੰ ਸਫਲ ਬਣਾਉਣ ਲਈ ਕਿਸਾਨ ਆਗੂਆਂ ਤੇ ਖਾਪ ਪੰਚਾਇਤਾਂ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਕਿਸਾਨ ਆਗੂ ਪ੍ਰਗਟ ਸਿੰਘ ਨੇ ਦੱਸਿਆ ਕਿ 22 ਤੇ 23 ਸਤੰਬਰ ਨੂੰ ਇਹ ਲੀਗ ਦਿੱਲੀ ਮੋਰਚਾ ਵੱਲੋਂ ਬਹਾਦਰਗੜ੍ਹ ਵਿੱਚ ਕਰਵਾਈ ਜਾਵੇਗੀ ਤੇ 24 ਤੋਂ 26 ਸਤੰਬਰ ਤੱਕ ਇਹ ਲੀਗ ਸਿੰਘੂ ਸਰਹੱਦ 'ਤੇ ਚੱਲੇਗੀ।

ਇਸ ਬਾਰੇ ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਸਰਬੋਤਮ ਰੇਡਰ ਤੇ ਕੈਚਰ ਨੂੰ ਇੱਕ ਬੁਲੇਟ ਮੋਟਰਸਾਈਕਲ ਦਿੱਤਾ ਜਾਵੇਗਾ ਤੇ ਜੇਤੂ ਟੀਮਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਕਬੱਡੀ ਲੀਗ ਨੂੰ ਦੇਖਣ ਲਈ ਹਰਿਆਣਾ ਤੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਦੇ ਆਉਣ ਦੀ ਉਮੀਦ ਹੈ।

ਇਸ ਲੀਗ ਦੇ ਖ਼ਤਮ ਹੋਣ ਦੇ ਅਗਲੇ ਦਿਨ ਯਾਨੀ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਭਾਰਤ ਬੰਦ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕਿਸਾਨ ਆਗੂਆਂ ਤੇ ਖਾਪ ਪੰਚਾਇਤਾਂ ਦੀ ਡਿਊਟੀਆਂ ਲਾਈਆਂ ਗਈਆਂ ਹਨ। ਕਿਸਾਨ ਆਗੂ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ 27 ਸਤੰਬਰ ਨੂੰ ਦੇਸ਼ ਭਰ ਵਿੱਚ ਕਰਫਿਊ ਵਰਗਾ ਮਾਹੌਲ ਰਹੇਗਾ। ਦੇਸ਼ ਦੇ ਸਾਰੇ ਰਾਸ਼ਟਰੀ ਰਾਜ ਮਾਰਗ ਤੇ ਰੇਲਵੇ ਟ੍ਰੈਕ ਪੂਰੀ ਤਰ੍ਹਾਂ ਬੰਦ ਰਹਿਣਗੇ। ਭਾਰਤ ਬੰਦ ਦਾ ਪ੍ਰਭਾਵ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲੇਗਾ।

ਪ੍ਰਗਟ ਸਿੰਘ ਨੇ ਕਿਹਾ ਕਿ ਮੁਜ਼ੱਫਰਨਗਰ ਮਹਾਪੰਚਾਇਤ ਤੇ ਕਰਨਾਲ ਪੰਚਾਇਤ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਸੀਂ ਸੈਮੀਫਾਈਨਲ ਜਿੱਤ ਚੁੱਕੇ ਹਾਂ। ਉਹ ਛੇਤੀ ਹੀ ਫਾਈਨਲ ਮੈਚ ਜਿੱਤ ਕੇ ਘਰ ਵੀ ਪਰਤਣਗੇ। ਦੱਸ ਦਈਏ ਕਿ 26 ਸਤੰਬਰ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਕਿਸਾਨ ਸੜਕ ਮੋਰਚੇ 'ਤੇ ਬੈਠ ਕੇ 10 ਮਹੀਨੇ ਪੂਰੇ ਕਰਨਗੇ ਪਰ ਪਿਛਲੇ ਮਹੀਨਿਆਂ ਤੋਂ ਕਿਸਾਨਾਂ ਤੇ ਸਰਕਾਰ ਦਰਮਿਆਨ ਗੱਲਬਾਤ ਦਾ ਡੈੱਡਲਾਕ ਚੱਲ ਰਿਹਾ ਹੈ। ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ। ਇਸ ਦੇ ਨਾਲ ਹੀ ਕਿਸਾਨ ਅੰਦੋਲਨ ਤੇਜ਼ ਕਰਨ ਦੀ ਗੱਲ ਵੀ ਕਰ ਰਹੇ ਹਨ।

Have something to say? Post your comment

More From Punjab

ਲੱਖਾਂ ਰੁਪਏ ਲਗਾ ਕੇ ਭੇਜਿਆ, ਕੈਨੇਡਾ ਪਹੁੰਚਦੇ ਹੀ ਮੁਕਰ ਗਈ

ਲੱਖਾਂ ਰੁਪਏ ਲਗਾ ਕੇ ਭੇਜਿਆ, ਕੈਨੇਡਾ ਪਹੁੰਚਦੇ ਹੀ ਮੁਕਰ ਗਈ

ਭਾਰਤ ਲਗਾਤਾਰ ਸੱਤਵੀਂ ਵਾਰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਲਈ ਚੁਣਿਆ ਗਿਆ

ਭਾਰਤ ਲਗਾਤਾਰ ਸੱਤਵੀਂ ਵਾਰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਲਈ ਚੁਣਿਆ ਗਿਆ

ਮਹਾਭਾਰਤ’ ਦੇ ‘ਕਰਨ’ ਪੰਕਜ ਧੀਰ ਦਾ ਦੇਹਾਂਤ — ਮਨੋਰੰਜਨ ਜਗਤ ਵਿੱਚ ਸ਼ੋਕ ਦੀ ਲਹਿਰ

ਮਹਾਭਾਰਤ’ ਦੇ ‘ਕਰਨ’ ਪੰਕਜ ਧੀਰ ਦਾ ਦੇਹਾਂਤ — ਮਨੋਰੰਜਨ ਜਗਤ ਵਿੱਚ ਸ਼ੋਕ ਦੀ ਲਹਿਰ

ਡੇਂਗੂ ਖ਼ਿਲਾਫ਼ ਜੰਗ: ਸਿਮਰਜੀਤ ਸਿੰਘ ਸਾਬ ਆਪਣੀ ਟੀਮ ਨਾਲ ਸਕੂਟਰ ‘ਤੇ ਨਿਕਲ ਕੇ ਕਰ ਰਹੇ ਨੇ ਸ਼ਹਿਰ ਦੀ ਫੋਗਿੰਗ

ਡੇਂਗੂ ਖ਼ਿਲਾਫ਼ ਜੰਗ: ਸਿਮਰਜੀਤ ਸਿੰਘ ਸਾਬ ਆਪਣੀ ਟੀਮ ਨਾਲ ਸਕੂਟਰ ‘ਤੇ ਨਿਕਲ ਕੇ ਕਰ ਰਹੇ ਨੇ ਸ਼ਹਿਰ ਦੀ ਫੋਗਿੰਗ

ਬਰਨਾਲਾ-ਚੰਡੀਗੜ੍ਹ ਹਾਈਵੇ ‘ਤੇ ਭਿਆਨਕ ਹਾਦਸਾ: ਤਿੰਨ ਦੀ ਮੌਤ, ਔਰਤ ਤੇ ਬੱਚੇ ਸਮੇਤ ਚਾਰ ਗੰਭੀਰ ਜ਼ਖਮੀ

ਬਰਨਾਲਾ-ਚੰਡੀਗੜ੍ਹ ਹਾਈਵੇ ‘ਤੇ ਭਿਆਨਕ ਹਾਦਸਾ: ਤਿੰਨ ਦੀ ਮੌਤ, ਔਰਤ ਤੇ ਬੱਚੇ ਸਮੇਤ ਚਾਰ ਗੰਭੀਰ ਜ਼ਖਮੀ

Trump urges Israel to turn battlefield victories into Middle East peace

Trump urges Israel to turn battlefield victories into Middle East peace

बिहार महागठबंधन: सिंबल बंटवारे से पहले राजद कैंप में हाई वोल्टेज ड्रामा

बिहार महागठबंधन: सिंबल बंटवारे से पहले राजद कैंप में हाई वोल्टेज ड्रामा

भारत ने यूएनजीए में पाकिस्तान पर बाल अधिकार उल्लंघन और सीमा पार आतंकवाद का आरोप लगाया

भारत ने यूएनजीए में पाकिस्तान पर बाल अधिकार उल्लंघन और सीमा पार आतंकवाद का आरोप लगाया

जावेद अख्तर ने तालिबान मंत्री मुत्तकी का दिल्ली स्वागत करार दिया शर्मनाक

जावेद अख्तर ने तालिबान मंत्री मुत्तकी का दिल्ली स्वागत करार दिया शर्मनाक

भारत ने दूसरे टेस्ट में वेस्टइंडीज को 7 विकेट से हराया, सीरीज 2-0 से अपने नाम

भारत ने दूसरे टेस्ट में वेस्टइंडीज को 7 विकेट से हराया, सीरीज 2-0 से अपने नाम