Wednesday, October 29, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਉਦਯੋਗ ਨਿਵੇਸ਼ ਲਈ ਉਸਾਰੂ ਮਾਹੌਲ ਸਿਰਜਿਆ: ਐਮ ਪੀ ਮਨੀਸ਼ ਤਿਵਾੜੀ

September 14, 2021 11:24 PM
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਉਦਯੋਗ ਨਿਵੇਸ਼ ਲਈ ਉਸਾਰੂ ਮਾਹੌਲ ਸਿਰਜਿਆ: ਐਮ ਪੀ ਮਨੀਸ਼ ਤਿਵਾੜੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨਿਵੇਸ਼ ਪੱਖੀ ਨੀਤੀਆਂ ਸਦਕਾ ਸੂਬੇ ਵਿਚ ਰਿਕਾਰਡ 91 ਹਜ਼ਾਰ ਕਰੋੜ ਦਾ ਨਿਵੇਸ਼ ਹੋਇਆ
ਤਿਵਾੜੀ ਕਲਾਸ ਇੰਡੀਆ ਵੱਲੋਂ 1000ਵੀਂ ਕਰੋਪ ਟਾਈਗਰ ਜਨਰੇਸ਼ਨ-3 ਮਸ਼ੀਨ ਦੇ ਮੁਹਰਤ ਮੌਕੇ ਹਰੀ ਝੰਡੀ ਦਿਖਾਈ
 
ਨਿਊਯਾਰਕ/ਰੋਪੜ, 13 ਸਤੰਬਰ (ਰਾਜ ਗੋਗਨਾ )—ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਦੇਸ਼ ਦੀ ਤਰੱਕੀ ਵਿੱਚ ਉਦਯੋਗਾਂ ਦਾ ਅਹਿਮ ਯੋਗਦਾਨ ਹੈ ਅਤੇ ਉਦਯੋਗਾਂ ਨੂੰ ਇਸ ਲਈ ਆਪਣੀ ਜ਼ਿੰਮੇਵਾਰੀ ਨੂੰ ਤਹਿ ਦਿਲੋਂ ਨਿਭਾਉਣਾ ਚਾਹੀਦਾ ਹੈ।ਸ੍ਰੀ ਤਿਵਾੜੀ ਕਲਾਸ ਇੰਡੀਆ ਵੱਲੋਂ 1000ਵੀਂ ਕਰੋਪ ਟਾਈਗਰ ਜਨਰੇਸ਼ਨ - 3 ਮਸ਼ੀਨ ਦੀ ਲਾਂਚਿੰਗ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਰਾਮ ਕੰਨਨ ਐੱਮ.ਡੀ, ਕਿਰਪਾਲ ਸਿੰਘ ਸੀਆਨ ਡਿਪਟੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਸੁਨੀਲ ਝਾ ਡਾਇਰੈਕਟਰ ਇੰਜਨੀਅਰਿੰਗ, ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ, ਵਿਜੇ ਸ਼ਰਮਾ ਚੇਅਰਮੈਨ ਪਲੈਨਿੰਗ ਬੋਰਡ ਮੋਹਾਲੀ, ਸੁਮਿਤ ਕਪਲਿਸ਼ ਜਨਰਲ ਮੈਨੇਜਰ, ਜਸਬੀਰ ਸਿੰਘ ਐੱਸ.ਡੀ.ਐੱਮ ਮੋਰਿੰਡਾ ਵੀ ਮੌਜੂਦ ਸਨ।   
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਅਗਵਾਈ ਵਿਚ ਸੂਬੇ ਉਦਯੋਗ ਸਥਾਪਿਤ ਕਰਨ ਲਈ ਸਿੰਗਲ ਵਿੰਡੋ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਦੇ ਨਾਲ ਹਰ ਤਰਾਂ ਦਾ ਉਦਯੋਗ ਸੂਬੇ ਵਿਚ ਸਥਾਪਿਤ ਕਰਨ ਲਈ ਇੱਕੋ ਛੱਤ ਥੱਲੇ ਹਰ ਤਰਾਂ ਦੀਆਂ ਪ੍ਰਵਾਨਗੀਆਂ ਸਮਾਂ ਬੱਧ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਇੰਨਾਂ ਯਤਨਾਂ ਦੇ ਸਦਕਾ ਸੂਬੇ ਵਿਚ ਰਿਕਾਰਡ 91 ਹਜ਼ਸਾਰ ਕਰੋੜ ਦਾ ਨਿਵੇਸ਼ ਹੋਇਆ ਹੈ।ਹੋਰ ਤਾਂ ਹੋਰ ਬਹੁਤ ਸਾਰੇ ਉਦਮੀਆਂ ਨੂੰ ਉਦਯੋਗ ਸਥਾਪਿਤ ਕਰਨ ਲਈ ਸਾਰੀਆਂ ਪ੍ਰਵਾਨਗੀਆਂ ਆਪਲਾਈ ਕਰਨ ਦੇ 15 ਦਿਨਾਂ ਦੇ ਅੰਦਰ ਵੀ ਮਿਲੀਆਂ ਹਨ।
ਇਸ ਮੌਕੇ ਤਿਵਾੜੀ ਨੇ ਖੇਤੀ ਸੁਧਾਰਾਂ ਵਿਚ ਆਧੁਨਿਕ ਤਕਨੀਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਕਿਸਾਨੀ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ੳਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਉਦਯੋਗਾਂ ਦਾ ਅਹਿਮ ਯੋਗਦਾਨ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਉਦਯੋਗਾਂ ਦੀ ਦੇਸ਼ ਪ੍ਰਤੀ ਜ਼ਿੰਮੇਵਾਰੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਉਦਯੋਗਾਂ ਦੀ ਤਰੱਕੀ ਵਾਸਤੇ ਵਚਨਬੱਧ ਹੈ ਅਤੇ ਉਦਯੋਗਾਂ ਨੂੰ ਸਥਾਨਕ ਲੋਕਾਂ ਦੇ ਹਿੱਤ ਵਿੱਚ ਕੰਮ ਕਰਨਾ ਚਾਹੀਦਾ ਹੈ ਅਤੇ ਰੁਜ਼ਗਾਰ ਦੇ ਨਵੇਂ ਸਾਧਨ ਪੈਦਾ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਉਦਯੋਗਿਕ ਵੇਸਟ ਨੂੰ ਰੀਸਾਈਕਲ ਕੀਤੇ ਜਾਣ ਦੀ ਲੋੜ ਤੇ ਵੀ ਜ਼ੋਰ ਦਿੱਤਾ, ਜੋ ਵਾਤਾਵਰਨ ਸੰਭਾਲ ਲਈ ਇੱਕ ਅਹਿਮ ਜ਼ਰੂਰਤ ਹੈ।
ਇਸ ਮੌਕੇ ਕਲਾਸ ਇੰਡੀਆ ਦੇ ਸ੍ਰੀਰਾਮ ਕੰਨਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸ੍ਰੀ ਮਨੀਸ਼ ਤਿਵਾੜੀ ਨੇ ਕਲਾਸ ਇੰਡੀਆ ਵਲੋਂ ਮੇਕ ਇਨ ਇੰਡੀਆ ਵਿਚ ਪਾਏ ਯੋਗਦਾਨ ਲਈ ਸਰਹਾਨਾ ਵੀ ਕੀਤੀ।
 
Have something to say? Post your comment

More From Punjab

पाकिस्तान में कट्टरपंथियों का कहर: इजरायल के समर्थन में बयान देने पर पत्रकार इम्तियाज मीर की गोली मारकर हत्या

पाकिस्तान में कट्टरपंथियों का कहर: इजरायल के समर्थन में बयान देने पर पत्रकार इम्तियाज मीर की गोली मारकर हत्या

संजय दत्त की ‘द ग्लेनवॉक’ ने मचाया धमाल — 4 महीने में 10 लाख बोतलें बिकीं, बना सुपरहिट ब्रांड

संजय दत्त की ‘द ग्लेनवॉक’ ने मचाया धमाल — 4 महीने में 10 लाख बोतलें बिकीं, बना सुपरहिट ब्रांड

दिल्ली में आज इंसानों की करामात से होगी बारिश, बुराड़ी के ऊपर शुरू हुई क्लाउड सीडिंग

दिल्ली में आज इंसानों की करामात से होगी बारिश, बुराड़ी के ऊपर शुरू हुई क्लाउड सीडिंग

सूरत में मेडिकल चमत्कार: मृत घोषित मरीज का 15 मिनट बाद फिर से धड़कने लगा दिल

सूरत में मेडिकल चमत्कार: मृत घोषित मरीज का 15 मिनट बाद फिर से धड़कने लगा दिल

ਲੁਧਿਆਣਾ ਵਿੱਚ ਤਿੰਨ ਨੌਜਵਾਨ ਗ੍ਰਿਫ਼ਤਾਰ, ਹੈਂਡ ਗ੍ਰਨੇਡ ਬਰਾਮਦ — ਆਈਐਸਆਈ ਨਾਲ ਸਬੰਧ ਦੇ ਆਸਾਰ

ਲੁਧਿਆਣਾ ਵਿੱਚ ਤਿੰਨ ਨੌਜਵਾਨ ਗ੍ਰਿਫ਼ਤਾਰ, ਹੈਂਡ ਗ੍ਰਨੇਡ ਬਰਾਮਦ — ਆਈਐਸਆਈ ਨਾਲ ਸਬੰਧ ਦੇ ਆਸਾਰ

ਐਬਸਫੋਰਡ 'ਚ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ ਦੀ ਗੋਲੀਆਂ ਮਾਰ ਕੇ ਹੱਤਿਆ, ਫਿਰੌਤੀ ਮਾਮਲੇ ਨਾਲ ਜੋੜੀ ਜਾ ਰਹੀ ਜਾਂਚ

ਐਬਸਫੋਰਡ 'ਚ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ ਦੀ ਗੋਲੀਆਂ ਮਾਰ ਕੇ ਹੱਤਿਆ, ਫਿਰੌਤੀ ਮਾਮਲੇ ਨਾਲ ਜੋੜੀ ਜਾ ਰਹੀ ਜਾਂਚ

ਬਰਨਾਲਾ ਨਗਰ ਨਿਗਮ ਦਾ ਦਰਜਾ ਹਾਸਲ, ਪੰਜਾਬ ਕੈਬਨਿਟ ਦੀ ਮੀਟਿੰਗ 'ਚ ਕਈ ਮਹੱਤਵਪੂਰਨ ਫੈਸਲੇ

ਬਰਨਾਲਾ ਨਗਰ ਨਿਗਮ ਦਾ ਦਰਜਾ ਹਾਸਲ, ਪੰਜਾਬ ਕੈਬਨਿਟ ਦੀ ਮੀਟਿੰਗ 'ਚ ਕਈ ਮਹੱਤਵਪੂਰਨ ਫੈਸਲੇ

ਜੀਰਕਪੁਰ ਦੇ ਰਮਾਡਾ ਹੋਟਲ ‘ਚ ਹੈਰੋਇਨ ਸੇਵਨ ਕਰਦਾ ਜੋੜਾ ਕਾਬੂ, ਔਰਤ ਬੇਹੋਸ਼ ਹਾਲਤ ‘ਚ ਮਿਲੀ

ਜੀਰਕਪੁਰ ਦੇ ਰਮਾਡਾ ਹੋਟਲ ‘ਚ ਹੈਰੋਇਨ ਸੇਵਨ ਕਰਦਾ ਜੋੜਾ ਕਾਬੂ, ਔਰਤ ਬੇਹੋਸ਼ ਹਾਲਤ ‘ਚ ਮਿਲੀ

ਦਿਲਜੀਤ ਦੋਸਾਂਝ ਦੇ ਸਿਡਨੀ ਕੰਸਰਟ 'ਚ ਵਿਵਾਦ: ਕਿਰਪਾਨ ਧਾਰਨ ਵਾਲੇ ਦਰਸ਼ਕਾਂ ਨੂੰ ਦਾਖਲਾ ਨਾ ਮਿਲਣ 'ਤੇ ਸਿੱਖ ਭਾਈਚਾਰਾ ਨਾਰਾਜ਼

ਦਿਲਜੀਤ ਦੋਸਾਂਝ ਦੇ ਸਿਡਨੀ ਕੰਸਰਟ 'ਚ ਵਿਵਾਦ: ਕਿਰਪਾਨ ਧਾਰਨ ਵਾਲੇ ਦਰਸ਼ਕਾਂ ਨੂੰ ਦਾਖਲਾ ਨਾ ਮਿਲਣ 'ਤੇ ਸਿੱਖ ਭਾਈਚਾਰਾ ਨਾਰਾਜ਼

 11 ਹਜ਼ਾਰ ਵੋਲਟ ਦੀ ਤਾਰ ਨਾਲ ਟਕਰਾਈ ਬੱਸ ਅੱਗ ਦੇ ਗੋਲੇ ਵਿੱਚ ਬਦਲੀ, 2 ਮਜ਼ਦੂਰਾਂ ਦੀ ਮੌਤ, 10 ਝੁਲਸੇ

11 ਹਜ਼ਾਰ ਵੋਲਟ ਦੀ ਤਾਰ ਨਾਲ ਟਕਰਾਈ ਬੱਸ ਅੱਗ ਦੇ ਗੋਲੇ ਵਿੱਚ ਬਦਲੀ, 2 ਮਜ਼ਦੂਰਾਂ ਦੀ ਮੌਤ, 10 ਝੁਲਸੇ