Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਮਾਨਸਾ ਵਿਖੇ ਸ਼੍ਰੀ ਪੰਚਮੁਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ ਵੱਲੋਂ

September 14, 2021 11:20 PM


97ਵੇਂ ਕੈਂਪ ਦੌਰਾਨ 170 ਲੋਕਾਂ ਨੂੰ ਲਗਾਈ ਵੈਕਸੀਨ

  ਮਾਨਸਾ, 14 ਸਤੰਬਰ, (ਨਾਨਕ ਸਿੰਘ ਖੁਰਮੀ): ਟੀਕਾਕਰਨ ਮੁਹਿੰਮ ਤਹਿਤ ਸ਼੍ਰੀ ਪੰਚਮੁਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ ਵੱਲੋਂ ਕਰੋਨਾ ਵੈਕਸੀਨ ਦਾ 97ਵਾਂ ਕੈਂਪ ਸੰਮਤੀ ਦੇ ਚੇਅਰਮੈਨ ਰਾਘਵ ਸਿੰਗਲਾ ਦੀ ਅਗੁਵਾਈ ਵਿੱਚ ਕੱਪੜਾ ਮਾਰਕੀਟ ਲੱਲੁਆਣਾ ਰੋਡ ਮਾਨਸਾ ਅਤੇ ਨਾਈਆਂ ਵਾਲਾ ਮੰਦਿਰ (ਨੇੜੇ ਡਾਕਟਰ ਚਿਮਨ ਲਾਲ) ਵਿਖੇ ਕ੍ਰਿਸ਼ਨਾ ਦੇਵੀ ਐਮਸੀ ਦੇ ਸਹਿਯੋਗ ਨਾਲ ਲਗਾਇਆ ਗਿਆ।
ਕੈਂਪ ਦਾ ਉਦਘਾਟਨ  ਆਈਐਮਏ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਕੀਤਾ ਅਤੇ ਸੰਮਤੀ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਸੰਮਤੀ ਦੇ ਮੈਂਬਰਾਂ ਨੂੰ ਲੋਕ ਭਲਾਈ ਕੰਮਾਂ ਲਈ ਉਤਸ਼ਾਹਿਤ ਕੀਤਾ।
ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁਚੇ ਉੱਘੇ ਸਮਾਜ ਸੇਵੀ ਸੁਰੇਸ਼ ਕੁਮਾਰ ਅਤੇ ਸੰਜੀਵ ਗਰਗ ਨੇ ਕਿਹਾ ਕਿ ਕਰੋਨਾ ਦੀ ਭਿਆਨਕ ਬਿਮਾਰੀ ਦੀ ਚੈਨ ਤੋੜਨ ਲਈ ਟੀਕਾਕਰਨ ਕਰਵਾਉਣਾ ਅਤਿ ਜ਼ਰੂਰੀ ਹੈ। ।
ਇਸ ਮੌਕੇ ਤੇ ਸੰਮਤੀ ਦੇ ਪ੍ਰਧਾਨ ਸੁਰੇਸ਼ ਕਰੋੜੀ ਨੇ ਕਿਹਾ ਕਿ ਕਰੋਨਾ ਬਿਮਾਰੀ ਦੀ ਤੀਜੀ ਵੇਵ ਆ ਰਹੀ ਹੈ ,ਇਸਨੂੰ ਰੋਕਣ ਲਈ ਇਕੋ ਇੱਕ ਉਪਾਅ ਟੀਕਾਕਰਨ ਕਰਵਾਉਣਾ ਹੈ। ਸੰਮਤੀ ਦੇ ਲੱਕੀ ਬਾਂਸਲ ਨੇ ਦੱਸਿਆ ਕਿ ਸਾਡੀ ਸੰਸਥਾਂ ਵੱਲੋਂ ਹਰ ਰੋਜ਼ ਵੇਕਸਿਨ ਦੇ ਕੈਂਪ ਲਗਾਏ ਜਾ ਰਹੇ ਹਨ। ਦਰਸ਼ਨ ਨੀਟਾ ਨੇ  ਦੱਸਿਆ ਕਿ ਸੰਸਥਾ ਵੱਲੋਂ ਲਗਾਏ ਗਏ ਕੈਂਪ ਵਿੱਚ ਸਿਵਿਲ ਸਰਜਨ ਮਾਨਸਾ ਦੀ ਟੀਮ ਵੱਲੋਂ 170 ਲੋਕਾਂ ਦੀ ਵੇਕਸੀਨੇਸ਼ਨ ਕੀਤੀ ਗਈ।
ਕੈਂਪ ਵਿੱਚ ਮਨੋਜ ਕੁਮਾਰ ਟੀਟਾ, ਰਾਮ ਕੁਮਾਰ ਗਰਗ,ਪ੍ਰਵੀਨ ਕੁਮਾਰ, ਸੁਦਾਮਾ ਗਰਗ, ਜਗਨ ਨਾਥ ਕੋਕਲਾ,ਬਿੱਟੂ ਸ਼ਰਮਾ, ਰਾਜ ਕੁਮਾਰ ਜੈਨ,ਸਾਗਰ ਗਰਗ, ਨਾਮਿਸ਼ ਗੋਇਲ, ਆਦਿ ਹਾਜਰ ਸਨ।

Have something to say? Post your comment