Tuesday, September 21, 2021
24 Punjabi News World
Mobile No: + 31 6 39 55 2600
Email id: hssandhu8@gmail.com

Punjab

ਕਾਨੂੰਨੀ ਉਲੰਘਣਾ: ਹੁਸ਼ਿਆਰੀ ਬਣੀ ਦੁਖਿਆਰੀ

September 14, 2021 11:19 PM

ਕਾਨੂੰਨੀ ਉਲੰਘਣਾ: ਹੁਸ਼ਿਆਰੀ ਬਣੀ ਦੁਖਿਆਰੀ
ਘੋੜ ਸਵਾਰੀ ਦੇ ਵਕੀਲ ਨੇ ਬਾਰਡਰ ਟੱਪਿਆ ਤੇ
ਕੀੜੇ ਮਕੌੜਿਆਂ ਵਰਗੇ ਕਿਊ. ਆਰ. ਕੋਡ ਨੇ ਨੱਪਿਆ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 14 ਸਤੰਬਰ, 2021: ਨਿਊਜ਼ੀਲੈਂਡ ਇਸ ਵੇਲੇ ਕਰੋਨਾ ਤਾਲਾਬੰਦੀ ਕਾਰਨ ਦੋ ਭਾਗਾਂ ਵਿਚ ਹੈ। ਔਕਲੈਂਡ ਖੇਤਰ ਦਾ ਇਕ ਵੱਡਾ ਹਿੱਸਾ ਪੱਧਰ 4 ’ਤੇ ਹੈ ਅਤੇ ਬਾਕੀ ਦੇਸ਼ ਪੱਧਰ-2 ਉਤੇ ਹੈ। ਪੱਧਰ-4 ਤੋਂ ਪੱਧਰ-2 ਅੰਦਰ ਦਾਖਿਲ ਹੋਣਾ ਪਵੇ ਤਾਂ ਸਿਰਫ ਜ਼ਰੂਰੀ ਕੰਮਾਂ ਵਾਲੇ ਟ੍ਰੈਵਲ ਪਾਸ ਵਿਖਾ ਕੇ ਜਾ ਸਕਦੇ ਹਨ। ਵਕੀਲਾਂ ਨੂੰ ਇਹ ਛੋਟ ਸੀ ਕਿ ਉਹ ਅਦਾਲਤ ਦੇ ਕਿਸੇ ਜ਼ਰੂਰੀ ਕੰਮ ਵਾਸਤੇ ਤਾਲਾਬੰਦੀ ਪੱਧਰ ਤੋਂ ਬਾਹਰ ਜਾ ਸਕਦੇ ਸਨ ਪਰ ਉਹ ਇੰਸ਼ੈਸ਼ੀਅਲ ਵਰਕਰ (ਲੋੜਵੰਦ) ਸ਼੍ਰੇਣੀ ਵਿਚ ਨਹੀਂ ਆਉਂਦੇ।
ਪਰ ਇਨ੍ਹਾਂ ਕਾਨੂੰਨੀ ਸ਼ਰਤਾਂ ਬਾਰੇ ਜਿਨ੍ਹਾਂ ਨੂੰ ਜਿਆਦਾ ਪਤਾ ਹੁੰਦਾ ਹੈ ਉਹੀ ਵਕੀਲ ਪਿਛਲੇ ਸ਼ੁੱਕਰਵਾਰ ਕਾਨੂੰਨ ਨਾਲ ਹੁਸ਼ਿਆਰੀ ਵਰਤਦਿਆਂ ਔਕਲੈਂਡ ਦਾ ਬਾਰਡਰ ਇਹ ਕਹਿ ਕੇ ਟੱਪ ਗਏ ਕਿ ਉਹ ਜ਼ਰੂਰੀ ਕੰਮ ਬਾਹਰ ਜਾ ਰਹੇ ਹਨ। ਉਨ੍ਹਾਂ ਅੱਗਲੇ ਸ਼ਹਿਰ ਹਮਿਲਟਨ ਤੋਂ ਫਲਾਈਟ ਫੜੀ ਵਾਇਆ ਰਾਜਧਾਨੀ ਵਲਿੰਗਟਨ ਹੁੰਦੇ ਹੋਏ ਫਿਰ 1500 ਕਿਲੋਮੀਟਰ ਦੂਰ ਸ਼ਹਿਰ ਸੈਰ ਸਪਾਟੇ ਵਾਲੇ ਸ਼ਹਿਰ ਕੂਈਨਜ਼ ਟਾਊਨ ਨੇੜੇ ਵਨਾਂਕਾ ਸ਼ਹਿਰ ਵਿਖੇ ਆਪਣੇ ਪਿਤਾ ਜੀ ਦੇ ਹਾਲੀਡੇਅ ਘਰ ਵਿਖੇ ਕਿਰਾਏ ਦੀ ਕਾਰ ਲੈ ਕੇ ਛੁੱਟੀਆਂ ਬਿਤਾਉਣ ਪਹੁੰਚ ਗਏ। ਘੋੜ ਸਵਾਰੀ (ਜੰਪਿੰਗ) ਦਾ ਗੋਲਡ ਕੱਪ ਜੇਤੂ ਅਤੇ ਸਪੋਰਟਸ ਘੋੜਿਆਂ ਦੀ ਕੰਪਨੀ ਦਾ ਡਾਇਰੈਕਟਰ ਇਹ ਵਕੀਲ ਜਿਸ ਦਾ ਨਾਂਅ ਵਿਲੀਅਨ ਜੌਹਨ (35) ਹੈ।  ਇਸਦੇ ਨਾਲ ਗਈ  ਉਸਦੀ ਪਾਰਟਨਰ 26 ਸਾਲਾ ਹਾਨਾਹ ਰਾਨਸੇ ਵੀ ਨਾਲ ਗਈ ਸੀ। ਘੋੜਿਆ ਦਾ ਸ਼ੌਕੀਨ ਇਹ ਵਕੀਲ ਅਤੇ ਉਸਦੀ ਪਾਰਟਨਰ (ਜੋੜੀ) ਝੂਠ ਬੋਲ ਕੇ ਬਾਰਡਰ ਤਾਂ ਟੱਪ ਗਈ ਪਰ ਕੀੜੇ-ਮਕੌੜਿਆਂ ਵਰਗੇ ਕਿਊ. ਆਰ. ਕੋਡ (ਟਰੇਸਰ ਐਪ) ਨੇ ਉਨ੍ਹਾਂ ਦੀ ਪੈੜ ਨੱਪ ਲਈ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਸਿਹਤ ਵਿਭਾਗ ਨੇ ਤਾਲਾਬੰਦੀ ਦੌਰਾਨ ਲੋਕਾਂ ਦੇ ਆਵਾਜ਼ਾਈ ਵਾਲੇ ਸਥਾਨਾਂ ਦੀ ਪੈੜ ਲੱਭਣ ਲਈ ‘ਕੋਵਿਡ ਟ੍ਰੇਸਰ ਐਪ’ ਬਣਾਈ ਹੋਈ ਹੈ। ਇਹ ਐਪ ਲਗਪਗ ਹਰ ਥਾਂ ਲਾਜ਼ਮੀ ਹੈ ਅਤੇ ਲੋਕਾਂ ਨੂੰ ਸਮਾਰਟ ਫੋਨ ਉਤੇ ਇਸਨੂੰ ਵਰਤਣ ਨੂੰ ਕਿਹਾ ਜਾਂਦਾ ਹੈ ਜਾਂ ਫਿਰ ਮੁੱਖ ਦੁਆਰਾ ਉਤੇ ਰੱਖੇ ਗਏ ਰਜਿਸਟਰ ਉਤੇ ਪਤਾ ਭਰਨਾ ਹੁੰਦਾ ਹੈ। ਇਸ ਐਪ ਦੇ ਰਾਹੀਂ ਕੰਪਿਊਟਰ ਨੂੰ ਪਤਾ ਲੱਗਿਆ ਕਿ ਇਹ ਜੋੜੀ ਕਿੱਥੋਂ ਨਿਕਲੀ ਅਤੇ ਕਿੱਥੇ ਪਹੁੰਚੀ। ਪੁਲਿਸ ਨੇ ਐਪ ਦੀ ਨਿਸ਼ਾਨਦੇਹੀ ਤੋਂ ਉਨ੍ਹਾਂ ਨੂੰ ਲੱਭ ਲਿਆ।
ਹੁਣ ਮਾਮਲਾ ਅਦਾਲਤ ਦੇ ਵਿਚ ਜਾ ਪੁੱਜਾ ਹੈ। ਕਰੋਨਾ ਕਾਨੂੰਨ ਜਾਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਲਈ ਪੁਲਿਸ ਨੇ ਇਨ੍ਹਾਂ ਵਿਰੁੱਧ ਦੋਸ਼ ਪੱਤਰ ਆਇਦ ਕਰਨੇ ਹਨ। ਪਹਿਲਾਂ ਇਸ ਜੋੜੀ ਦਾ ਨਾਂਅ ਗੁਪਤ ਰੱਖਿਆ ਗਿਆ ਸੀ, ਪਰ ਅੱਜ ਸ਼ਾਮ ਜਨਤਕ ਕਰ ਦਿੱਤਾ ਗਿਆ ਹੈ। ਵਕੀਲ ਸਾਹਿਬ ਦੀ ਮਾਂ ਮਾਣਯੋਗ ਜ਼ਿਲ੍ਹਾ ਜੱਜ ਸਾਹਿਬਾ ਹੈ, ਜੋ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਹੀ ਹੈ।
ਇਸ ਜੋੜੇ ਨੇ ਪੂਰੇ ਦੇਸ਼ ਕੋਲੋਂ ਮਾਫੀ ਮੰਗੀ ਹੈ ਅਤੇ ਆਪਣੀ ਗਲਤੀ ਸਵੀਕਾਰ ਕੀਤੀ ਹੈ। ਇਸ ਜੋੜੇ ਨੂੰ ਸੋਸ਼ਲ ਮੀਡੀਆ ਉਤੇ ਬਹੁਤ ਸਾਰੇ ਬੁਰੇ ਕੁਮੈਂਟ ਵੀ ਸੁਨਣੇ ਪਏ ਹਨ। ਲੋਕਾਂ ਨੇ ਕਿਹਾ ਕਿ ਇਨ੍ਹਾਂ ਨੇ ਕਰੋਨਾ ਦੀ ਰੋਕਥਾਮ ਦੇ ਵਿਚ ਵਿਘਨ ਪਾਉਣ ਦੀ ਕੋਸ਼ਿਸ ਕੀਤੀ ਹੈ ਤੇ ਦੇਸ਼ ਦੇ ਦੂਜੇ ਹਿਸਿਆਂ ਦੇ ਵਿਚ ਕਰੋਨਾ ਫੈਲਾਉਣ ਲਈ ਖਤਰਾ ਬਣੇ ਹਨ। ਉਂਜ ਇਸ ਜੋੜੇ ਦਾ ਕਰੋਨਾ ਨਤੀਜਾ ਨੈਗੇਟਿਵ ਆਇਆ ਹੈ। ਜੋੜੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੂਰੇ ਦੇਸ਼ ਵਾਸੀਆਂ ਨੂੰ ਆਪਣੀ ਇਸ ਹਰਕਤ ਨਾਲ ਸ਼ਰਮਸਾਰ ਕੀਤਾ ਹੈ ਤੇ ਲੋਕਾਂ ਕੋਲੋਂ ਮਾਫੀ ਮੰਗੀ ਹੈ। ਉਹ ਕਾਫੀ ਪਛਤਾਵੇ ਦਾ ਪ੍ਰਗਟਾਵਾ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਉਨ੍ਹਾਂ ਦਾ ਵਨਾਕਾ ਛੁੱਟੀਆਂ ਕੱਟਣ ਜਾਣਾ ਬਹੁਤ ਗੈਰ ਜ਼ਿੰਮੇਵਾਰਾਨਾ ਸੀ। ਪਰ ਕਹਿੰਦੇ ਨੇ ਕਈ ਵਾਰ ਵਰਤੀ ਹੁਸ਼ਿਆਰੀ ਦੁਖਿਆਰੀ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਇਨ੍ਹਾਂ ਨਾਲ ਏਦਾਂ ਹੋ ਹੋਈ।

Have something to say? Post your comment

More From Punjab

Covid: One patient dies, 28 more cases surface in Punjab

Covid: One patient dies, 28 more cases surface in Punjab

Congress names Charanjit Singh Channi as new Punjab CM

Congress names Charanjit Singh Channi as new Punjab CM

 ਲਿਪ ਦਾ ਮੁੱਖ ਏਜੰਡਾ ਲੋਕ ਸੇਵਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਹੈ : ਵਿਧਾਇਕ ਬੈਂਸ

ਲਿਪ ਦਾ ਮੁੱਖ ਏਜੰਡਾ ਲੋਕ ਸੇਵਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਹੈ : ਵਿਧਾਇਕ ਬੈਂਸ

In Jandiala Guru, people are being harassed by the bullet silencer by leaving firecrackers, the order of the court is flying.

In Jandiala Guru, people are being harassed by the bullet silencer by leaving firecrackers, the order of the court is flying.

ਰਾਹੁਲ ਗਾਂਧੀ ਨੇ ਚੰਨੀ ਨੂੰ ਮੁੱਖਮੰਤਰੀ ਬਣਾਕੇ ਦਲਿਤ ਭਾਈਚਾਰੇ ਨੂੰ ਬਣਦਾ ਮਾਣ ਦਿੱਤਾ - ਮਨਜੀਤ ਕੌਰ ਗਿੱਲ

ਰਾਹੁਲ ਗਾਂਧੀ ਨੇ ਚੰਨੀ ਨੂੰ ਮੁੱਖਮੰਤਰੀ ਬਣਾਕੇ ਦਲਿਤ ਭਾਈਚਾਰੇ ਨੂੰ ਬਣਦਾ ਮਾਣ ਦਿੱਤਾ - ਮਨਜੀਤ ਕੌਰ ਗਿੱਲ

ਆਈਐਮਏ ਵੱਲੋਂ ਪਿੰਡਾਂ ਵਿਚ ਮੈਡੀਕਲ ਚੈੱਕਅਪ ਕੈਂਪ ਲਗਾਉਣਾ ਇੱਕ ਸ਼ਲਾਘਯੋਗ ਕਦਮ :- ਭੈਣੀਬਾਘਾ

ਆਈਐਮਏ ਵੱਲੋਂ ਪਿੰਡਾਂ ਵਿਚ ਮੈਡੀਕਲ ਚੈੱਕਅਪ ਕੈਂਪ ਲਗਾਉਣਾ ਇੱਕ ਸ਼ਲਾਘਯੋਗ ਕਦਮ :- ਭੈਣੀਬਾਘਾ

ਸ਼੍ਰੀ ਪੰਚਮੁੱਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ ਵੱਲੋਂ ਕੋਰੋਨਾ ਵੈਕਸੀਨ ਦਾ 107 ਵਾਂ ਕੈਂਪ ਆਯੋਜਿਤ

ਸ਼੍ਰੀ ਪੰਚਮੁੱਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ ਵੱਲੋਂ ਕੋਰੋਨਾ ਵੈਕਸੀਨ ਦਾ 107 ਵਾਂ ਕੈਂਪ ਆਯੋਜਿਤ

 ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਲੱਗਾ ਖੂਨਦਾਨ ਕੈਂਪ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਲੱਗਾ ਖੂਨਦਾਨ ਕੈਂਪ

ਡਾ: ਦਰਿਆ ਯਾਦਗਾਰੀ ਲੋਕਧਾਰਾ ਸਾਹਿਤ ਮੰਚ ਵੱਲੋਂ ਰਾਜਿੰਦਰ ਰਿਖੀ ਦੇ ਕਾਵਿ-ਸੰਗ੍ਰਹਿ ‘ਮੁਕਤ ਕਰ ਦੇ' ਤੇ ਹੋਈ ਵਿਚਾਰ ਚਰਚਾ

ਡਾ: ਦਰਿਆ ਯਾਦਗਾਰੀ ਲੋਕਧਾਰਾ ਸਾਹਿਤ ਮੰਚ ਵੱਲੋਂ ਰਾਜਿੰਦਰ ਰਿਖੀ ਦੇ ਕਾਵਿ-ਸੰਗ੍ਰਹਿ ‘ਮੁਕਤ ਕਰ ਦੇ' ਤੇ ਹੋਈ ਵਿਚਾਰ ਚਰਚਾ

ਸਰੀ ਕੈਨੇਡਾ ਚ’ ਪਰਿਵਾਰ ਨਾਲ ਰਹਿੰਦੇ ਭੁਲੱਥ ਇਲਾਕੇ ਦੇ ਪਿੰਡ ਤਲਵਾੜਾ ਦੇ ਜੰਮਪਲ ਗੁਰਮੀਤ ਸਿੰਘ ਘੁੰਮਣ ਦਾ ਦਿਹਾਂਤ, ਅੰਤਿਮ ਅਰਦਾਸ 23 ਨੂੰ  ਹੋਵੇਗੀ

ਸਰੀ ਕੈਨੇਡਾ ਚ’ ਪਰਿਵਾਰ ਨਾਲ ਰਹਿੰਦੇ ਭੁਲੱਥ ਇਲਾਕੇ ਦੇ ਪਿੰਡ ਤਲਵਾੜਾ ਦੇ ਜੰਮਪਲ ਗੁਰਮੀਤ ਸਿੰਘ ਘੁੰਮਣ ਦਾ ਦਿਹਾਂਤ, ਅੰਤਿਮ ਅਰਦਾਸ 23 ਨੂੰ ਹੋਵੇਗੀ