Thursday, April 18, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਅਨੇਕਾ ਨੌਜਵਾਨਾਂ ਨੇ ਫੜਿਆ ਲੋਕ ਇਨਸਾਫ ਪਾਰਟੀ ਦਾ ਪੱਲਾ

September 14, 2021 11:17 PM

 ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਅਨੇਕਾ ਨੌਜਵਾਨਾਂ ਨੇ ਫੜਿਆ ਲੋਕ ਇਨਸਾਫ ਪਾਰਟੀ ਦਾ ਪੱਲਾ
- ਲਿਪ ਬਣੀ ਨੌਜਵਾਨਾਂ ਦੀ ਪਹਿਲੀ ਪਸੰਦ : ਬੈਂਸ
ਲੁਧਿਆਣਾ 14 ਸਤੰਬਰ ():- ਲੋਕ ਇਨਸਾਫ ਪਾਰਟੀ ਦੀਆ ਪੰਜਾਬ ਹਿਤੈਸ਼ੀ ਨੀਤੀਆਂ ਤੇ ਪਾਰਟੀ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਤੇ ਲੁਧਿਆਣਾ ਸ਼ਹਿਰੀ ਦੇ ਯੂਥ ਪ੍ਰਧਾਨ ਤਲਵਿੰਦਰ ਸਿੰਘ ਟੋਨੀ ਦੀ ਅਗਵਾਈ ਵਿਚ ਹਲਕਾ ਦੱਖਣੀ ਤੋ ਜ਼ਗੀਰ ਮਸੀਹ ਅਤੇ ਆਤਮ ਨਗਰ ਤੋਂ ਕੁਲਦੀਪ ਕੁਮਾਰ, ਨਵੀ ਨਹਾਰ ਆਪਣੇ ਅਨੇਕਾ ਸਾਥੀਆ ਸਮੇਤ ਕਾਂਗਰਸ, ਅਕਾਲੀ ਦਲ ਅਤੇ ਆਪ ਦੇ ਨਾਲ ਨਾਲ ਹੋਰ ਰਵਾਇਤੀ ਪਾਰਟੀਆ ਨੂੰ ਅਲਵਿਦਾ ਕਹਿ ਲੋਕ ਇਨਸਾਫ ਪਾਰਟੀ ਵਿਚ ਸ਼ਾਮਿਲ ਹੋਏ। ਜਿਹਨਾ ਦਾ ਪਾਰਟੀ ਪ੍ਰਧਾਨ ਅਤੇ ਵਿਧਾਇਕ ਸ. ਬੈਂਸ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦੇ ਵਿਧਾਇਕ ਬੈਂਸ ਨੇ ਕਿਹਾ ਕਿ ਨੌਜਵਾਨ ਵਰਗ ਹਰ ਕਿਸੇ ਸਿਆਸੀ ਪਾਰਟੀ ਦੀ ਰੀੜ ਦੀ ਹੱਡੀ ਵਾਂਗ ਕੰਮ ਕਰਦਾ ਹੈ ਅਤੇ ਚੋਣਾਂ ਵਿਚ ਪਾਰਟੀ ਉਮੀਦਵਾਰ ਦੀ ਜਿੱਤ ਹਾਰ ਨੌਜਵਾਨਾਂ ਦੇ ਕੰੰਮਾ ਕਾਰਨ ਹੀ ਹੁੰਦੀ ਹੈ। ਉਹਨਾਂ ਕਿਹਾ ਕਿ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੀਆਂ ਨੀਤੀਆਂ ਤੋਂ ਤੰਗ ਆ ਕੇ ਵੱਡੀ ਗਿਣਤੀ ਵਿਚ ਨੌਜਵਾਨ ਲੋਕ ਇਨਸਾਫ ਪਾਰਟੀ ਨਾਲ ਜੁੜ ਰਹੇ ਹਨ। ਕਿਉ ਕਿ ਲੋਕ ਇਨਸਾਫ ਪਾਰਟੀ ਕੰਮ ਕਰਨ ਲਈ ਲਾਰੇ ਨਹੀ ਲਾਉਦੀ ਸਗੋਂ ਮੌਕੇ ਤੇ ਕੰਮ ਕਰਦੀ ਹੈ।ਪਾਰਟੀ ਦੀਆ ਇਹੀ ਨੀਤੀਆ ਕਾਰਨ ਲਿਪ ਨੌਜਵਾਨਾ ਦੀ ਪਹਿਲੀ ਪਸੰਦ ਬਣ ਗਈ ਹੈ। ਉਹਨਾਂ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਏ ਹਰ ਇਕ ਦਾ ਬਣਦਾ ਮਾਣ ਸਤਿਕਾਰ ਹਮੇਸ਼ਾ ਕਾਇਮ ਰੱਖਿਆ ਜਾਵੇਗਾ। ਇਸ ਮੌਕੇ ਯੂਥ ਪ੍ਰਧਾਨ ਤਲਵਿੰਦਰ ਟੋਨੀ ਨੇ ਕਿਹਾ ਕਿ ਯੂਥ ਦੀ ਸਮੁੱਚੀ ਟੀਮ ਲੋਕ ਇਨਸਾਫ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਲਗਾਤਾਰ ਦਿਨ ਰਾਤ ਇਕ ਕਰ ਰਹੀ ਹੈ। ਜਿਸ ਦੇ ਨਤੀਜੇ ਅਗਾਮੀ ਵਿਧਾਨ ਸਭਾਂ ਚੋਣਾਂ ਵਿਚ ਸਾਹਮਣੇ ਆਉਣਗੇ ਅਤੇ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਵੇਗੀ। ਇਸ ਮੌਕੇ ਸਾਗਰ ਕੁਮਾਰ, ਸ਼ੰਕਰ, ਧੁਮ ਸਿੰਘ, ਜਸਪ੍ਰੀਤ ਸਿੰਘ, ਤਜਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।

Have something to say? Post your comment

More From Punjab

ਹੁਣ 72 ਘੰਟੇ ਨਹੀਂ, ਸਿਰਫ ਛੇ ਘੰਟਿਆਂ 'ਚ ਮਿਲੇਗੀ ਟੈਸਟ ਰਿਪੋਰਟ, ਸਿਵਲ ਹਸਪਤਾਲ 'ਚ ਜਲਦ ਸ਼ੁਰੂ ਹੋਵੇਗੀ RT PCR ਲੈਬ, PGI ਨੂੰ ਮਿਲੀ ਮਨਜ਼ੂਰੀ

ਹੁਣ 72 ਘੰਟੇ ਨਹੀਂ, ਸਿਰਫ ਛੇ ਘੰਟਿਆਂ 'ਚ ਮਿਲੇਗੀ ਟੈਸਟ ਰਿਪੋਰਟ, ਸਿਵਲ ਹਸਪਤਾਲ 'ਚ ਜਲਦ ਸ਼ੁਰੂ ਹੋਵੇਗੀ RT PCR ਲੈਬ, PGI ਨੂੰ ਮਿਲੀ ਮਨਜ਼ੂਰੀ

ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਇਨਕਲਾਬੀ ਕੇਂਦਰ

ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਇਨਕਲਾਬੀ ਕੇਂਦਰ

ਗਾਇਕ ਅਮਰ ਚਮਕੀਲੇ ਨੂੰ ਸੋਧਣ ਵਾਲੇ ਸਿੱਖ  ਜੁਝਾਰੂ ਕੌਮ ਦੇ ਨਾਇਕ ਹਨ -ਸਿੱਖ ਜਥੇਬੰਦੀਆਂ ਯੂ,ਕੇ

ਗਾਇਕ ਅਮਰ ਚਮਕੀਲੇ ਨੂੰ ਸੋਧਣ ਵਾਲੇ ਸਿੱਖ  ਜੁਝਾਰੂ ਕੌਮ ਦੇ ਨਾਇਕ ਹਨ -ਸਿੱਖ ਜਥੇਬੰਦੀਆਂ ਯੂ,ਕੇ " ਕੌਮੀ ਇਨਸਾਫ ਮੋਰਚੇ ਬਾਰੇ ਹਾਈਕੋਰਟ ਦਾ ਅਦੇਸ਼ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਮਾਣ " 

ਚੰਡੀਗੜ੍ਹ ਟਰਾਂਸਪੋਰਟ ਟਾਈਮ ਟੇਬਲਾਂ ’ਚ ਕਰ ਰਿਹੈ ਮਨਮਾਨੀ ਤੇ ਐਗਰੀਮੈਂਟ ਤੋਂ ਕੀਤੇ ਜਾ ਰਹੇ ਵੱਧ ਕਿਲੋਮੀਟਰ : ਜਗਜੀਤ ਵਿਰਕ

ਚੰਡੀਗੜ੍ਹ ਟਰਾਂਸਪੋਰਟ ਟਾਈਮ ਟੇਬਲਾਂ ’ਚ ਕਰ ਰਿਹੈ ਮਨਮਾਨੀ ਤੇ ਐਗਰੀਮੈਂਟ ਤੋਂ ਕੀਤੇ ਜਾ ਰਹੇ ਵੱਧ ਕਿਲੋਮੀਟਰ : ਜਗਜੀਤ ਵਿਰਕ

ਬਟਾਲਾ ਦੇ ਨਵਾਂ ਪਿੰਡ ਮਿਲਖੀਵਾਲ ਦੇ ਲੋਕਾਂ ਨੇ ਹਲਕਾ ਇੰਚਾਰਜ ਤੇ ਉਸ ਦੇ ਵਰਕਰਾਂ ਦਾ ਕੀਤਾ ਬਾਈਕਾਟ

ਬਟਾਲਾ ਦੇ ਨਵਾਂ ਪਿੰਡ ਮਿਲਖੀਵਾਲ ਦੇ ਲੋਕਾਂ ਨੇ ਹਲਕਾ ਇੰਚਾਰਜ ਤੇ ਉਸ ਦੇ ਵਰਕਰਾਂ ਦਾ ਕੀਤਾ ਬਾਈਕਾਟ

ਪੱਗ 'ਚ ਲੁਕੋ ਕੇ ਲਿਜਾ ਰਿਹਾ ਸੀ ਸੋਨਾ, ਕਸਟਮ ਵਿਭਾਗ ਨੇ ਚੰਡੀਗੜ੍ਹ ਏਅਰਪੋਰਟ 'ਤੇ ਫੜਿਆ

ਪੱਗ 'ਚ ਲੁਕੋ ਕੇ ਲਿਜਾ ਰਿਹਾ ਸੀ ਸੋਨਾ, ਕਸਟਮ ਵਿਭਾਗ ਨੇ ਚੰਡੀਗੜ੍ਹ ਏਅਰਪੋਰਟ 'ਤੇ ਫੜਿਆ

Punjab Farmers Protest : ਕਿਸਾਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ 'ਤੇ ਲਾਇਆ ਪੱਕਾ ਮੋਰਚਾ, ਪੁਲਿਸ ਵੱਲੋਂ ਲਾਏ ਬੈਰੀਕੇਡ ਹਟਾ ਕੇ ਵਧੇ ਅੱਗੇ

Punjab Farmers Protest : ਕਿਸਾਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ 'ਤੇ ਲਾਇਆ ਪੱਕਾ ਮੋਰਚਾ, ਪੁਲਿਸ ਵੱਲੋਂ ਲਾਏ ਬੈਰੀਕੇਡ ਹਟਾ ਕੇ ਵਧੇ ਅੱਗੇ

ਸੂਏ 'ਚ ਡਿੱਗੀ ਕਣਕ ਦੀ ਭਰੀ ਟਰਾਲੀ, ਮਜਦੂਰ ਗੰਭੀਰ ਜਖਮੀ

ਸੂਏ 'ਚ ਡਿੱਗੀ ਕਣਕ ਦੀ ਭਰੀ ਟਰਾਲੀ, ਮਜਦੂਰ ਗੰਭੀਰ ਜਖਮੀ

ਸੂਏ 'ਚ ਡਿੱਗੀ ਕਣਕ ਦੀ ਭਰੀ ਟਰਾਲੀ, ਮਜਦੂਰ ਗੰਭੀਰ ਜਖਮੀ

ਸੂਏ 'ਚ ਡਿੱਗੀ ਕਣਕ ਦੀ ਭਰੀ ਟਰਾਲੀ, ਮਜਦੂਰ ਗੰਭੀਰ ਜਖਮੀ

ਬਰਨਾਲਾ ਦਾ ਅਗਨੀਵੀਰ ਜਵਾਨ ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਹੋਇਆ ਸ਼ਹੀਦ

ਬਰਨਾਲਾ ਦਾ ਅਗਨੀਵੀਰ ਜਵਾਨ ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਹੋਇਆ ਸ਼ਹੀਦ