Thursday, April 25, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਮੋਦੀ ਹਕੂਮਤ ਪੂਰੇ ਦੇਸ਼ ਵਿਚ ਓਹਨਾ ਦੀ ਸਰਕਾਰ ਵਿਰੁੱਧ ਵੱਧ ਰਹੀ ਰੋਸ ਲਹਿਰ ਤੋਂ ਘਬਰਾਈ, 293ਵੇ ਦਿਨ ਵਿਚ ਭਰਪੂਰ ਲੋਕਾਂ ਦੀ ਆਮਦ ਜਾਰੀ। ਪੰਜਾਬ ਵਿੱਚ ਅੰਦੋਲਨ ਰਹੇਗਾ ਜਾਰੀ।

September 14, 2021 11:07 PM

ਮੋਦੀ ਹਕੂਮਤ ਪੂਰੇ ਦੇਸ਼ ਵਿਚ ਓਹਨਾ ਦੀ ਸਰਕਾਰ ਵਿਰੁੱਧ ਵੱਧ ਰਹੀ ਰੋਸ ਲਹਿਰ ਤੋਂ ਘਬਰਾਈ, 293ਵੇ ਦਿਨ ਵਿਚ ਭਰਪੂਰ ਲੋਕਾਂ ਦੀ ਆਮਦ ਜਾਰੀ। ਪੰਜਾਬ ਵਿੱਚ ਅੰਦੋਲਨ ਰਹੇਗਾ ਜਾਰੀ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਰਣਜੀਤ ਸਿੰਘ ਕਲੇਰ ਬਾਲਾ, ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਕਿਹਾ ਕਿ ਪੂਰੇ ਦੇਸ਼ ਵਿਚ ਮੋਦੀ ਸਰਕਾਰ ਦੇ ਵਿਰੁੱਧ ਚੱਲ ਰਹੇ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਕਾਰਨ ਰੋਸ ਦੀ ਲਹਿਰ ਬਣੀ ਹੋਈ ਹੈ। ਖੱਟੜ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਲਾਠੀਚਾਰਜ ਕਾਰਨ ਕਿਸਾਨੀ ਘੋਲ ਹੋਰ ਪ੍ਰਚੰਡ ਹੋਇਆ ਹੈ। ਮੋਦੀ ਸਰਕਾਰ ਨੂੰ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਉਤਰ ਪ੍ਰਦੇਸ਼ ਤੇ ਉਤਰਾਖੰਡ ਵਿਚ ਲੋਕਾ ਨੇ ਇਹਨਾ ਤੋਂ ਸੱਤਾ ਹੀ ਨਹੀਂ ਖੋਹਣੀ ਸਗੋਂ ਅੰਦੋਲਨ ਵਿਚ ਵੀ ਨਿਰਣਾਯਕ ਭੂਮਿਕਾ ਨਿਭਾਉਣੀ ਹੈ।
ਦੇਸ਼ ਦੇ ਇਸ ਵਰਤਾਰੇ ਤੋਂ ਘਬਰਾਈ ਹੋਈ ਮੋਦੀ ਸਰਕਾਰ ਅਖੌਤੀ ਫ਼ਸਲਾਂ ਦੇ ਰੇਟ ਵਧਾ ਕੇ ਕਿਸਾਨ ਪੱਖੀ ਹੋਣ ਦੇ ਦਾਅਵੇ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਜੋ ਸੰਘਰਸ਼ ਚਲ ਰਹੇ ਹਨ ਓਹ ਚਲਦੇ ਰਹਿਣਗੇ ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਜੋ ਗਿੱਦੜ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਓਸ ਨਾਲ ਅੰਦੋਲਨ ਰੁਕਣ ਦੀ ਜਗ੍ਹਾ ਹੋਰ ਤੇਜੀ ਨਾਲ ਅੱਗੇ ਵਧੇਗਾ। ਲੋਕਾ ਨੂੰ ਪਿੰਡਾ ਵਿੱਚ ਭਾਈਚਾਰਾ ਬਣਾ ਕੇ ਰੱਖਣ ਤੇ ਦਿੱਲੀ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ। ਇਸ ਸਮੇਂ ਜ਼ਿਲਾ ਆਗੂ ਗੁਰਲਾਲ ਸਿੰਘ ਮਾਨ , ਬਲਦੇਵ ਸਿੰਘ ਬੱਗਾ , ਕੰਵਰ ਦਲੀਪ ਸੈਦੋਲੇਹਲ ਵੀ ਹਾਜ਼ਿਰ ਸਨ. ਜੋਨ ਪ੍ਰਧਾਨ ਸੁਖਦੇਵ ਸਿੰਘ ਚਾਟੀਵਿੰਡ , ਸਵਿੰਦਰ ਸਿੰਘ ਰੂਪੋਵਾਲੀ , ਗੁਰਭੇਜ ਸਿੰਘ ਝੰਡੇ , ਅਜੀਤ ਸਿੰਘ ਠਠੀਆਂ ਵੀ ਹਾਜ਼ਿਰ ਸਨ.

Have something to say? Post your comment

More From Punjab

ਚੋਣ ਰੈਲੀਆਂ 'ਚ ਸਰਕਾਰੀ ਬੱਸਾਂ ਦੀ ਵਰਤੋਂ ਦਾ ਮਾਮਲਾ ਹਾਈ ਕੋਰਟ ਪਹੁੰਚਿਆ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਛੁਰਾ ਮਾਰ ਕੇ ਕਤਲ

ਲੁਧਿਆਣਾ-ਕਲਕੱਤਾ ਟਰਾਂਸਪੋਰਟਰ ਤੇ ਸ਼ਰਾਬ ਕਾਰੋਬਾਰੀ ਲੁਹਾਰਾ ਪਰਿਵਾਰ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇ

ਨਾਭਾ ਦੀ ਅਨਾਜ ਮੰਡੀ 'ਚ ਟਰੱਕ ਦੀ ਲਪੇਟ 'ਚ ਆਉਣ ਨਾਲ ਇੱਕ ਮਹਿਲਾ ਮਜ਼ਦੂਰ ਦੀ ਮੌਤ

ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਲੋਕ ਸਭਾ ਚੋਣ ਲੜਨ ਦਾ ਐਲਾਨ

ਮਿਲਾਵਟਖੋਰੀ : ਕਣਕ ਦੀਆਂ ਬੋਰੀਆਂ ’ਚ ਨਿਕਲਿਆ ਝਾੜ-ਫੂਸ, ਦੂਜੇ ਸੂਬਿਆਂ ਨੂੰ ਭੇਜਣ ਲਈ ਟਰੱਕਾਂ ’ਚ ਲੱਦੀ ਜਾ ਰਹੀ ਸੀ ਕਣਕ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਬਾਬਾ ਤਰਸੇਮ ਸਿੰਘ ਦੇ ਕਤਲ ਮਾਮਲੇ ’ਚ ਸਿੱਖ ਆਗੂਆਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਲਿਆ ਨੋਟਿਸ

ਸ਼ੰਭੂ ਰੇਲਵੇ ਸਟੇਸ਼ਨ 'ਤੇ ਰੇਲਵੇ ਟਰੈਕ 'ਤੇ ਕਿਸਾਨਾਂ ਦਾ ਧਰਨਾ ਜਾਰੀ, 44 ਟਰੇਨਾਂ ਰੱਦ, 64 ਦੇ ਬਦਲੇ ਰੂਟ

ਆਦਰਸ਼ ਸਕੂਲ ਕਾਲੇਕੇ ਦੀ ਪਿ੍ੰਸੀਪਲ ਨੇ ਆਪਣੀ ਮਰਜੀ ਨਾਲ ਸਲੇਬਸ ਬਦਲਿਆ

ਨਹੀਂ ਨਰਮ ਹੋਏ ਵਿਜੈ ਸਾਂਪਲਾ ਦੇ ਤੇਵਰ, ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ; ਕਿਹਾ- ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ