Wednesday, September 17, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸ਼ਾਹਕੋਟ ਥਾਣੇ ਦੇ ਨੇੜਿਓ ਮੋਟਰਸਾਈਕਲ ਹੋਇਆ ਚੋਰੀ

September 13, 2021 09:46 PM
ਸ਼ਾਹਕੋਟ ਥਾਣੇ ਦੇ ਨੇੜਿਓ ਮੋਟਰਸਾਈਕਲ ਹੋਇਆ ਚੋਰੀ
---------------------------
ਚੋਰਾ ਦੇ ਹੋਸਲੇ ਬੁਲੰਦ ਸ਼ਾਹਕੋਟ ਪੁਲਿਸ ਕੁੰਭ-ਕਰਨੀ ਨੀਂਦ ਸੁੱਤੀ 
----------------------------
ਸ਼ਾਹਕੋਟ 12 ਸਤੰਬਰ (ਸਾਬੀ) :- ਸ਼ਾਹਕੋਟ ਮਾਡਲ ਥਾਣਾ ਦੇ ਨਜ਼ਦੀਕ ਪੁਰੀ ਆਪਟੀਕਲ ਦੇ ਨਾਲ ਲੱਗਦੀ ਗਲੀ ਵਿਚੋਂ ਸਪਲੈਂਡਰ ਮੋਟਰਸਾਈਕਲ ਚੋਰੀ ਹੋਇਆ ਅਤੇ ਬੀਤੇ ਚਾਰ ਦਿਨਾਂ ਵਿੱਚ ਦੋ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਤੋਂ ਇਹ ਅੰਨਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਾਹਕੋਟ ਵਿਖੇ ਚੋਰਾ ਦੇ ਹੋਸਲੇ ਬੁਲੰਦ ਹਨ ਅਤੇ ਸ਼ਾਹਕੋਟ ਪੁਲਿਸ ਕੁੰਭਕਰਨ ਵਾਲੀ ਗੂੜੀ ਨੀਂਦ ਵਿੱਚ ਸੁੱਤੀ ਹੋਈ ਹੈ ਅਤੇ ਇਸ ਘਟਨਾ ਦੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਮੋਟਰਸਾਈਕਲ ਦੇ ਮਾਲਕ ਪਲਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਮੁਹੱਲਾ ਰਿਸ਼ੀ ਨਗਰ ਨੇੜੇ ਦੁਸ਼ਹਿਰਾ ਗਰਾਉਂਡ ਸ਼ਾਹਕੋਟ ਨੇ ਦੱਸਿਆ ਕਿ ਉਹ ਕੈਪੀਟਲ ਬੈਂਕ ਵਿੱਚ ਬਤੌਰ ਮੈਨੇਜਰ ਕਰਮਚਾਰੀ ਹੈ ਅਤੇ ਸ਼ਾਮ ਤਕਰੀਬਨ ਸਾਢੇ ਪੰਜ ਵੱਜੇ ਕਿਸੇ ਨਿੱਜੀ ਕੰਮ ਲਈ ਮਲਸੀਆਂ ਰੋਡ ਸ਼ਾਹਕੋਟ ਵਿਖੇ ਪੁਰੀ ਆਪਟੀਕਲ ਦੇ ਨਾਲ ਲੱਗਦੀ ਗਲੀ ਆਇਆ ਸੀ। ਅਤੇ ਮੈਂ ਆਪਣਾ ਸਪਲੈਂਡਰ ਆਈ ਸਮਾਰਟ ਮੋਟਰਸਾਈਕਲ ਨੰਬਰ ਪੀ.ਬੀ. 08 ਡੀ. ਅੈਫ. 9930 ਨੂੰ ਖੜਾ ਕਰਕੇ ਆਪਣਾ ਕੰਮ ਕਰਨ ਵਾਸਤੇ ਚਲੇ ਗਿਆ ਅਤੇ ਜਦੋਂ ਵਾਪਿਸ ਉਸ ਜਗ੍ਹਾਂ ਪਹੁੰਚਿਆ ਤਾਂ ਮੇਰਾ ਮੋਟਰਸਾਈਕਲ ਗਾਇਬ ਹੋ ਚੁੱਕਾ ਸੀ। ਜਿਸ ਦੀ ਬਹੁਤ ਭਾਲ ਕੀਤੀ ਪਰ ਮੋਟਰਸਾਈਕਲ ਦਾ ਕੁੱਝ ਵੀ ਪਤਾ ਨਹੀ ਲੱਗਾ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆ ਨੂੰ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਇੱਕ ਵਿਅਕਤੀ ਮੋਟਰਸਾਈਕਲ ਨੂੰ ਚੋਰੀ ਕਰਕੇ ਪੁਲਿਸ ਸਟੇਸ਼ਨ ਵੱਲ ਨੂੰ ਲਿਜਾ ਰਿਹਾ ਹੈ ਪਰ ਉਸ ਵਿਅਕਤੀ ਦੀ ਪਹਿਚਾਣ ਨਹੀ ਹੋ ਸਕੀ ਅਤੇ ਪਲਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਘਟਨਾ ਦੀ ਲਿਖਤੀ ਸ਼ਕਾਇਤ ਥਾਣਾ ਸ਼ਾਹਕੋਟ ਵਿਖੇ ਦੇ ਦਿਤੀ ਗਈ ਹੈ ਅਤੇ ਲੋਕਾਂ ਦਾ ਪੁਲਿਸ ਪ੍ਰਸ਼ਾਸ਼ਨ ਤੋਂ ਤਾਂ ਵਿਸ਼ਵਾਸ ਹੀ ਉਠਦਾ ਜਾ ਰਿਹਾ ਹੈ ਅਤੇ ਇਸ ਤਰ੍ਹਾਂ ਮੋਟਰਸਾਈਕਲ ਚੋਰੀ ਹੋਣ ਨਾਲ ਸ਼ਹਿਰ ਵਾਸੀਆਂ ਵਿੱਚ ਭਾਰੀ ਸਹਿਮ ਹੈ

Have something to say? Post your comment