Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਫੂਕੇ ਪਿੰਡ ਪੱਧਰ ਤੇ ਪੰਜਾਬ ਸਰਕਾਰ ਦੇ ਪੁਤਲੇ

September 13, 2021 09:35 PM

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਫੂਕੇ ਪਿੰਡ ਪੱਧਰ ਤੇ ਪੰਜਾਬ ਸਰਕਾਰ ਦੇ ਪੁਤਲੇ
ਆਂਗਣਵਾੜੀ ਵਰਕਰਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਖੋਹ ਕੇ ਲੈ ਗਈ ਪੁਲਿਸ

ਮਾਨਸਾ, 13 ਸਤੰਬਰ, (ਨਾਨਕ ਸਿੰਘ ਖੁਰਮੀ): ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਸੂਬਾ ਕਮੇਟੀ ਦੇ ਸੱਦੇ ਤੇ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਪੁੱਤਲੇ ਫੂਕਣ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਹੈ, ਉਸ ਲੜ੍ਹੀ ਤਹਿਤ ਅੱਜ ਵਾਰਡ ਨੰਬਰ 19 ਮਾਨਸਾ ਵਿਖੇ ਯੂਨੀਅਨ ਦੀ ਜਿਲਾ ਪ੍ਰਧਾਨ ਬਲਵੀਰ ਕੌਰ, ਬਲਾਕ ਪ੍ਰਧਾਨ ਬਲਵਿੰਦਰ ਕੌਰ  ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ।
ਆਂਗਣਵਾੜੀ ਵਰਕਰਾਂ ਜਦੋਂ ਪ੍ਰਦਰਸ਼ਨ ਕਰ ਰਹੀਆਂ ਸਨ ਤਾਂ ਐਸ.ਐਚ.ਓ. ਥਾਣਾ ਸਿਟੀ-2 ਨੇ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਖੋਹ ਕੇ ਲੈ ਗਏ । ਪ੍ਰਸ਼ਾਸ਼ਨ ਖਿਲਾਫ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਪਸ ਲਈ ਗਈ ਅਤੇ ਥਾਣਾ ਸਿਟੀ-2 ਦੇ ਸਾਹਮਣੇ ਫਿਰ ਪੁਤਲਾ ਫੂਕਿਆ ਗਿਆ।
ਜਾਣਕਾਰੀ ਦਿੰਦਿਆਂ ਯੂਨੀਅਨ ਦੀਆਂ ਆਗੂਆਂ ਨੇ ਕਿ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਈ ਜੀ ਐਸ ਵਲੰਟੀਅਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਦੇ ਦਿੱਤਾ ਗਿਆ ਹੈ ਜਦੋਂ ਕਿ ਆਂਗਣਵਾੜੀ ਵਰਕਰਾਂ ਨਰਸਰੀ ਟੀਚਰ ਦਾ ਦਰਜਾ ਲੈਣ ਲਈ ਪਿਛਲੇਂ ਲੰਮੇ ਸਮੇਂ ਤੋਂ ਸੰਘਰਸ਼ ਕਰਦੀਆਂ ਆ  ਰਹੀਆਂ ਹਨ । ਉਹਨਾਂ ਕਿਹਾ ਕਿ ਵਰਕਰਾਂ ਤੇ ਹੈਲਪਰਾਂ ਵਿੱਚ ਇਸ ਪ੍ਰਤੀ ਗੁੱਸੇ ਦੀ ਲਹਿਰ ਹੈ । ਉਹਨਾਂ ਦੋਸ਼ ਲਗਾਇਆ ਕਿ ਪਹਿਲਾਂ ਸਰਕਾਰ ਨੇ ਆਂਗਣਵਾੜੀ ਸੈਂਟਰਾਂ ਦੇ ਬੱਚੇ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕਰ ਲਏ ਤੇ ਹੋਏ ਸਮਝੌਤੇ ਅਨੁਸਾਰ ਵਾਪਸ ਨਹੀਂ ਕੀਤੇ ਗਏ ਤੇ ਹੁਣ ਨਰਸਰੀ ਟੀਚਰ ਦਾ ਦਰਜਾ ਵੀ ਖੋਹਿਆ ਜਾ ਰਿਹਾ ਹੈ । ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।  ਉਹਨਾਂ  ਦੱਸਿਆ ਕਿ ਜਥੇਬੰਦੀ ਵੱਲੋਂ 2 ਅਕਤੂਬਰ  ਨੂੰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ । ਆਗੂਆਂ ਨੇ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ ਤੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜ਼ਾ ਦਿੱਤਾ ਜਾਵੇ , ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ ।  ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ਼ ਕੀਤੇ ਜਾਣ । ਐਨ ਜੀ ਓ ਅਧੀਨ ਚੱਲ ਰਹੇ ਬਲਾਕਾਂ ਨੂੰ ਵਾਪਸ ਵਿਭਾਗ ਅਧੀਨ ਲਿਆਦਾ ਜਾਵੇ । ਬਾਲਣ ਦੇ ਪੈਸੇ ਜੋ ਪ੍ਰਤੀ ਲਾਭਪਾਤਰੀ 40 ਪੈਸੇ ਮਿਲਦੇ ਹਨ , ਉਹ ਇੱਕ ਰੁਪਈਆ ਕੀਤਾ ਜਾਵੇ । ਇਸ ਮੌਕੇ  ਪ੍ਰੀਤ ਕੌਰ, ਕਰਮਜੀਤ ਕੌਰ, ਜਗਸੀਰ ਕੌਰ, ਰਾਣੀ ਕੌਰ, ਸੁਖਵਿੰਦਰ ਕੌਰ, ਡਿੰਪਲ ਕੌਰ, ਗੁਰਨਾਮ ਕੌਰ, ਹਰਜਿੰਦਰ ਕੌਰ, ਸੀਮਾ ਰਾਣੀ, ਹਰਵਿੰਦਰ ਕੌਰ, ਵੀਰਪਾਲ ਕੌਰ, ਮੋਨਾ ਰਾਣੀ, ਜਸਵਿੰਦਰ ਕੌਰ, ਕਿਰਨਦੀਪ ਕੌਰ ਆਦਿ ਹਾਜ਼ਰ ਸਨ।

Have something to say? Post your comment

More From Punjab

ਯਾਤਰੀ ਧਿਆਨ ਦੇਣ ! ਪੰਜਾਬ ਦੀਆਂ ਸਰਕਾਰੀ ਬੱਸਾਂ ਨਹੀਂ ਜਾਣਗੀਆਂ ਚੰਡੀਗੜ੍ਹ, ਜਾਣੋ ਕੀ ਹੈ ਮਾਮਲਾ

ਯਾਤਰੀ ਧਿਆਨ ਦੇਣ ! ਪੰਜਾਬ ਦੀਆਂ ਸਰਕਾਰੀ ਬੱਸਾਂ ਨਹੀਂ ਜਾਣਗੀਆਂ ਚੰਡੀਗੜ੍ਹ, ਜਾਣੋ ਕੀ ਹੈ ਮਾਮਲਾ

ਸਕੂਲੀ ਬੱਚਿਆਂ ਦੇ ਹੋਏ ਹਾਦਸਿਆਂ ਤੋਂ ਬਾਅਦ ਚਾਈਲਡ ਕਮਿਸ਼ਨ ਨੇ ਸਕੂਲ ਦੀ ਕਸੀ ਤੜਾਮ

ਸਕੂਲੀ ਬੱਚਿਆਂ ਦੇ ਹੋਏ ਹਾਦਸਿਆਂ ਤੋਂ ਬਾਅਦ ਚਾਈਲਡ ਕਮਿਸ਼ਨ ਨੇ ਸਕੂਲ ਦੀ ਕਸੀ ਤੜਾਮ

ਸਿਹਤ ਵਿਭਾਗ ਵੱਲੋਂ ਮਾਨਵੀ ਦੇ ਮਾਪਿਆਂ ਨੂੰ ਰਿਪੋਰਟ ਦੇਣ ਤੋਂ ਇਨਕਾਰ, ਪਰਿਵਾਰ ਨੇ ਬੇਕਰੀ ਮਾਲਕ ਨੂੰ ਬਚਾਉਣ ਦੇ ਲਾਏ ਦੋਸ਼

ਸਿਹਤ ਵਿਭਾਗ ਵੱਲੋਂ ਮਾਨਵੀ ਦੇ ਮਾਪਿਆਂ ਨੂੰ ਰਿਪੋਰਟ ਦੇਣ ਤੋਂ ਇਨਕਾਰ, ਪਰਿਵਾਰ ਨੇ ਬੇਕਰੀ ਮਾਲਕ ਨੂੰ ਬਚਾਉਣ ਦੇ ਲਾਏ ਦੋਸ਼

ਮਹਿੰਦਰਾ ਪਿਕਅੱਪ ਗੱਡੀ ਡਿਵਾਇਡਰ ’ਚ ਵੱਜੀ, ਇਕ ਦੀ ਮੌਤ ਤੇ ਦੋ ਜ਼ਖ਼ਮੀ, ਮਾਮਲਾ ਦਰਜ

ਮਹਿੰਦਰਾ ਪਿਕਅੱਪ ਗੱਡੀ ਡਿਵਾਇਡਰ ’ਚ ਵੱਜੀ, ਇਕ ਦੀ ਮੌਤ ਤੇ ਦੋ ਜ਼ਖ਼ਮੀ, ਮਾਮਲਾ ਦਰਜ

ਭਾਜਪਾ ਬੁਲਾਰੇ ਅਮਿਤ ਗੋਸਾਈ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਪੁਲਿਸ ਵੱਲੋਂ ਜਾਂਚ ਸ਼ੁਰੂ

ਭਾਜਪਾ ਬੁਲਾਰੇ ਅਮਿਤ ਗੋਸਾਈ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਪੁਲਿਸ ਵੱਲੋਂ ਜਾਂਚ ਸ਼ੁਰੂ

 ਪ੍ਰਾਪਰਟੀ ਕਾਰੋਬਾਰੀ ਦੀ ਪਤਨੀ ਨੇ ਜ਼ਹਿਰ ਨਿਗਲ ਕੇ ਕੀਤੀ ਖ਼ੁਦਕੁਸ਼ੀ, ਪਤੀ ਦੇ ਨਜਾਇਜ਼ ਸਬੰਧਾਂ ਤੋਂ ਸੀ ਪਰੇਸ਼ਾਨ

ਪ੍ਰਾਪਰਟੀ ਕਾਰੋਬਾਰੀ ਦੀ ਪਤਨੀ ਨੇ ਜ਼ਹਿਰ ਨਿਗਲ ਕੇ ਕੀਤੀ ਖ਼ੁਦਕੁਸ਼ੀ, ਪਤੀ ਦੇ ਨਜਾਇਜ਼ ਸਬੰਧਾਂ ਤੋਂ ਸੀ ਪਰੇਸ਼ਾਨ

ਲਾਲਜੀਤ ਭੁੱਲਰ ਨੇ ਸਵਰਨਕਾਰ ਭਾਈਚਾਰੇ ਤੇ ਰਾਮਗੜੀਆ ਭਾਈਚਾਰੇ ਤੋਂ ਮੰਗੀ ਮਾਫ਼ੀ, ਕਿਹਾ- ਸਾਰੇ ਭਾਈਚਾਰਿਆਂ ਦਾ ਸਨਮਾਨ ਕਰਦਾਂ

ਲਾਲਜੀਤ ਭੁੱਲਰ ਨੇ ਸਵਰਨਕਾਰ ਭਾਈਚਾਰੇ ਤੇ ਰਾਮਗੜੀਆ ਭਾਈਚਾਰੇ ਤੋਂ ਮੰਗੀ ਮਾਫ਼ੀ, ਕਿਹਾ- ਸਾਰੇ ਭਾਈਚਾਰਿਆਂ ਦਾ ਸਨਮਾਨ ਕਰਦਾਂ

ਭਾਜਪਾ ਨੂੰ ਵੱਡਾ ਝਟਕਾ, ਵਿਜੇ ਸਾਂਪਲਾ ਦਾ ਭਤੀਜਾ ਰੌਬਿਨ ਸਾਂਪਲਾ ਆਪ 'ਚ ਸ਼ਾਮਲ

ਭਾਜਪਾ ਨੂੰ ਵੱਡਾ ਝਟਕਾ, ਵਿਜੇ ਸਾਂਪਲਾ ਦਾ ਭਤੀਜਾ ਰੌਬਿਨ ਸਾਂਪਲਾ ਆਪ 'ਚ ਸ਼ਾਮਲ

ਚੰਗੇ ਕਿਰਦਾਰ ਵਾਲੇ ਪੰਜਾਬ ਪ੍ਰਸਤ ਉਮੀਦਵਾਰਾਂ ਨੂੰ ਜਿਤਾਉਣ ਪੰਜਾਬ ਦੇ ਲੋਕ-ਸੁਖਦੇਵ ਸਿੰਘ ਭੌਰ

ਚੰਗੇ ਕਿਰਦਾਰ ਵਾਲੇ ਪੰਜਾਬ ਪ੍ਰਸਤ ਉਮੀਦਵਾਰਾਂ ਨੂੰ ਜਿਤਾਉਣ ਪੰਜਾਬ ਦੇ ਲੋਕ-ਸੁਖਦੇਵ ਸਿੰਘ ਭੌਰ

ਢਾਈ ਕਿਲੋ ਅਫੀਮ ਤੇ 10 ਕਿਲੋ ਭੁੱਕੀ ਸਮੇਤ ਦਿੜ੍ਹਬਾ ਪੁਲਿਸ ਨੇ ਤਿੰਨ ਅਪਰਾਧੀ ਕੀਤੇ ਕਾਬੂ

ਢਾਈ ਕਿਲੋ ਅਫੀਮ ਤੇ 10 ਕਿਲੋ ਭੁੱਕੀ ਸਮੇਤ ਦਿੜ੍ਹਬਾ ਪੁਲਿਸ ਨੇ ਤਿੰਨ ਅਪਰਾਧੀ ਕੀਤੇ ਕਾਬੂ