Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਕਾਲਜ ਮਨੈਜਮੈਂਟ ਵੱਲੋਂ ਐਸ ਸੀ ਐਸ ਟੀ ਵਿਦਿਆਰਥੀਆਂ ਤੋਂ ਜਬਰੀ ਪੀ ਟੀ ਏ ਫੰਡ ਵਸੂਲਣ ਖਿਲਾਫ਼ ਰੋਸ ਪ੍ਰਦਰਸ਼ਨ

September 13, 2021 09:17 PM

ਕਾਲਜ ਮਨੈਜਮੈਂਟ ਵੱਲੋਂ ਐਸ ਸੀ ਐਸ ਟੀ ਵਿਦਿਆਰਥੀਆਂ ਤੋਂ ਜਬਰੀ ਪੀ ਟੀ ਏ ਫੰਡ ਵਸੂਲਣ ਖਿਲਾਫ਼ ਰੋਸ ਪ੍ਰਦਰਸ਼ਨ

ਮਾਨਸਾ 13 ਸਤੰਬਰ (ਤਰਸੇਮ ਸਿੰਘ ਫਰੰਡ)ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ  ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਅਗਵਾਈ ਵਿੱਚ ਐਸ.ਸੀ/ਐਸ.ਟੀ ਵਿਦਿਆਰਥੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ।ਇਹ ਰੋਸ ਪ੍ਰਦਰਸ਼ਨ ਐਸ.ਸੀ/ਐਸ.ਟੀ ਵਿਦਿਆਰਥੀਆਂ ਤੋਂ ਕਾਲਜ ਪ੍ਰਸ਼ਾਸ਼ਨ ਵੱਲੋਂ ਜਬਰਦਸਤੀ ਪੀ.ਟੀ.ਏ ਫੰਡ ਵਸੂਲਣ ਦੇ ਖਿਲਾਫ਼ ਕੀਤਾ ਗਿਆ।ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਨੰਦਗੜ੍ਹ ਨੇ ਕਿਹਾ ਕਿ ਪਹਿਲਾ ਹੀ ਸਿੱਖਿਆ ਬਜਟ ਘਟਾ ਕੇ ਪੰਜਾਬ ਤੇ ਕੇਂਦਰ ਸਰਕਾਰ ਵਿਦਿਆਰਥੀ ਨੂੰ ਸਿੱਖਿਆ ਤੋਂ ਦੂਰ ਕਰ ਰਹੇ ਹੈ ਉਸੇ ਤਰ੍ਹਾਂ ਹੀ ਕਾਲਜ ਪ੍ਰਸ਼ਾਸ਼ਨ ਵੱਲੋਂ ਵਿਦਿਆਰਥੀ ਤੋਂ ਜਬਰਦਸਤੀ ਪੀ.ਟੀ.ਏ ਫੰਡ ਵਸੂਲਿਆ ਜਾ ਰਿਹਾ ਹੈ ਜੋ ਕਿ ਸਰੇਆਮ ਵਿਦਿਆਰਥੀਆਂ ਦੀ ਲੁੱਟ ਹੈ।ਉਹਨਾਂ ਕਿਹਾ ਕਿ ਕਾਲਜ ਪ੍ਰਸ਼ਾਸ਼ਨ ਦੀ ਇਸ ਧੱਕੇਸ਼ਾਹੀ ਕਰਕੇ ਕਾਲਜ ਅੰਦਰ ਵਿਦਿਆਰਥੀਆਂ ਦਾ ਦਾਖਲਾ ਘੱਟ ਰਿਹਾ ਹੈ ਅਤੇ ਕਾਲਜ ਪ੍ਰਸ਼ਾਸ਼ਨ ਵੱਲੋਂ ਆਪਣੀ ਹੀ ਮਰਜ਼ੀ ਨਾਲ ਕੰਪਿਊਟਰ ਡਿਪਾਰਟਮੈਂਟ ਕੁੱਝ ਕੋਰਸ ਬੰਦ ਕੀਤੇ ਜਾ ਰਹੇ ਹਨ ਜਿਸ ਸੰਬੰਧੀ ਵਿਦਿਆਰਥੀਆਂ ਨੂੰ ਫੋਨ ਕਰਕੇ ਕਿਸੇ ਹੋਰ ਕਾਲਜ ਵਿੱਚ ਦਾਖਿਲ ਲੈਣ ਲਈ ਕਿਹਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਇਹ ਕੰਪਿਊਟਰ ਕੋਰਸ ਤਾਂ ਬੰਦ ਕੀਤੇ ਜਾ ਰਹੇ ਹਨ ਕਿਉਂਕਿ ਇਹਨਾਂ ਕਲਾਸਾਂ ਵਿੱਚ ਦਲਿਤ ਵਿਦਿਆਰਥੀਆਂ ਦਾ ਜਿਆਦਾ ਦਾਖਲਾ ਹੈ।ਉਹਨਾਂ ਕਿਹਾ ਕਿ ਕਾਲਜ ਪ੍ਰਸ਼ਾਸ਼ਨ ਦੀ ਇਹ ਦਲਿਤ ਵਿਦਿਆਰਥੀ ਵਿਰੋਧੀ ਨੀਤੀਆਂ ਅਪਣਾਇਆ ਜਾ ਰਹੀਆਂ ਹਨ ਜਥੇਬੰਦੀ ਵੱਲੋਂ ਇਹਨਾਂ ਵਿਦਿਆਰਥੀ ਵਿਰੋਧੀ ਨੀਤੀਆਂ ਦੇ ਖਿਲਾਫ਼ 14 ਸਤੰਬਰ ਨੂੰ ਕਾਲਜ ਪ੍ਰਸ਼ਾਸ਼ਨ ਦੇ ਖਿਲਾਫ਼ ਸੰਘਰਸ਼ ਉਲੀਕਿਆ ਜਾਵੇਗਾ,ਪੀ.ਟੀ.ਏ ਫੰਡ ਮਾਫ਼ ਕਰਾਉਣ ਅਤੇ ਕੰਪਿਊਟਰ ਵਿਭਾਗ ਦੇ ਕੋਰਸ ਵਾਪਿਸ ਚੱਲ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ।ਇਸ ਸਮੇ ਅਰਸ਼ ਬੱਪੀਆਣਾ,ਸੰਦੀਪ ਕੌਰ,ਗਗਨਦੀਪ ਕੌਰ,ਜਸਪ੍ਰੀਤ ਸਿੰਘ ਆਦਿ ਸ਼ਾਮਿਲ ਸਨ। 

Have something to say? Post your comment