ਪੰਜਾਬ ਦੇ ਮੋਹਾਲੀ (Mohali) 'ਚ ਅੱਜ ਸਵੇਰੇ CIA ਟੀਮ ਅਤੇ ਇੱਕ ਗੈਂਗਸਟਰ ਵਿਚਾਲੇ ਸਿੱਧਾ ਮੁਕਾਬਲਾ ਹੋਇਆ। ਇਹ ਘਟਨਾ ਖਰੜ ਨੇੜੇ ਭੂਖੜੀ ਪਿੰਡ (Bhookhri village) ਦੇ ਬੰਦ ਪਏ ਫਲੈਟਾਂ 'ਚ ਵਾਪਰੀ। ਇਸ ਦੌਰਾਨ ਲੱਕੀ ਪਟਿਆਲਾ ਗੈਂਗ (Lucky Patial gang) ਨਾਲ ਸਬੰਧਤ ਸ਼ਾਰਪ ਸ਼ੂਟਰ ਰਣਵੀਰ ਰਾਣਾ (Ranvir Rana) ਪੁਲਿਸ ਦੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ।
ਪੁਲਿਸ 'ਤੇ ਚਲਾਈ 3 ਰਾਊਂਡ ਫਾਇਰਿੰਗ
ਪੁਲਿਸ ਸੂਤਰਾਂ ਮੁਤਾਬਕ, ਰਣਵੀਰ ਰਾਣਾ ਕਈ ਗੰਭੀਰ ਮਾਮਲਿਆਂ 'ਚ ਪੁਲਿਸ ਨੂੰ ਲੋੜੀਂਦਾ (wanted) ਸੀ। ਅੱਜ ਸਵੇਰੇ CIA ਟੀਮ ਨੂੰ ਉਸਦੇ ਓਹਲੇ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਪੁਲਿਸ ਨੇ ਘੇਰਾਬੰਦੀ ਕੀਤੀ, ਤਾਂ ਦੋਸ਼ੀ ਨੇ ਟੀਮ 'ਤੇ ਤਿੰਨ ਰਾਊਂਡ ਫਾਇਰ ਕਰ ਦਿੱਤੇ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਰਾਣਾ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ।
ਹਸਪਤਾਲ 'ਚ ਇਲਾਜ ਜਾਰੀ
ਜ਼ਖਮੀ ਗੈਂਗਸਟਰ ਨੂੰ ਜ਼ਿਲ੍ਹਾ ਹਸਪਤਾਲ ਮੋਹਾਲੀ (District Hospital Mohali) 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।