ਪੰਜਾਬ ਯੂਨੀਵਰਸਿਟੀ (PU) ਵਿੱਚ ਸੈਨੇਟ ਚੋਣਾਂ ਦੀ ਮਿਤੀ ਐਲਾਨਣ ਦੀ ਮੰਗ ਨੂੰ ਲੈ ਕੇ ‘PU ਬਚਾਓ ਮੋਰਚੇ’ ਦੀ ਕਾਲ ‘ਤੇ ਅੱਜ ਵੱਡਾ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦੀ ਭੀੜ ਇੰਨੀ ਵੱਡੀ ਸੀ ਕਿ ਚੰਡੀਗੜ੍ਹ ਪੁਲਿਸ ਦੇ ਸਖ਼ਤ ਪ੍ਰਬੰਧ ਵੀ ਉਨ੍ਹਾਂ ਨੂੰ ਰੋਕਣ ਵਿੱਚ ਨਾਕਾਮ ਰਹੇ।
ਗੇਟ ਨੰਬਰ 1 ਤੋਂ ਦਾਖਲਾ:
ਵਿਰੋਧ ਕਰ ਰਹੇ ਲੋਕਾਂ ਨੇ ਯੂਨੀਵਰਸਿਟੀ ਦਾ ਗੇਟ ਨੰਬਰ 1 ਖੋਲ੍ਹ ਕੇ ਅੰਦਰ ਦਾਖਲ ਹੋਏ। ਤਾਇਨਾਤ ਭਾਰੀ ਪੁਲਿਸ ਫੋਰਸ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਵਿੱਚ ਅਸਫ਼ਲ ਰਹੀ।
ਵੱਡਾ ਇਕੱਠ ਅਤੇ ਸੁਰੱਖਿਆ ਪ੍ਰਬੰਧ:
ਸਵੇਰ ਤੋਂ ਹੀ ਤਿੰਨੋਂ ਗੇਟਾਂ ਦੇ ਬਾਹਰ ਵੱਖ-ਵੱਖ ਜਥੇਬੰਦੀਆਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਇਕੱਠੇ ਹੋ ਰਹੇ ਸਨ। ਪੁਲਿਸ ਵੱਲੋਂ ਲਗਭਗ 2000 ਕਰਮਚਾਰੀ ਤਾਇਨਾਤ ਕਰਕੇ ਵੱਡੇ ਪੱਧਰ ‘ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ।
ਮੁੱਖ ਮੰਗ:
ਕੇਂਦਰ ਸਰਕਾਰ ਵੱਲੋਂ ਸੈਨੇਟ ਅਤੇ ਸਿੰਡੀਕੇਟ ਨਾਲ ਸਬੰਧਤ ਨੋਟੀਫਿਕੇਸ਼ਨ ਵਾਪਸ ਲੈਣ ਤੋਂ ਬਾਅਦ ਵੀ, ਪ੍ਰਦਰਸ਼ਨਕਾਰੀ ਸੈਨੇਟ ਚੋਣਾਂ ਦੀ ਮਿਤੀ ਤੁਰੰਤ ਐਲਾਨਣ ਦੀ ਮੰਗ ‘ਤੇ ਡਟੇ ਹੋਏ ਹਨ।