Wednesday, November 05, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਜਲੰਧਰ ਵਿਜੇ ਜਵੈਲਰ ਡਕੈਤੀ ਮਾਮਲੇ 'ਚ ਤਿੰਨ ਗਿਰਫ਼ਤਾਰ, ਸੋਨਾ ਬਰਾਮਦ

November 05, 2025 07:13 PM

ਜਲੰਧਰ ਪੁਲਿਸ ਨੇ ਭਾਰਗਵ ਕੈਂਪ ਵਿਖੇ ਵਿਜੇ ਜਵੈਲਰ ਡਕੈਤੀ ਮਾਮਲੇ ਦੇ ਤਿੰਨ ਮੁਲਜ਼ਮਾਂ — ਕੁਸ਼ਲ, ਗਗਨ ਤੇ ਕਰਨ — ਨੂੰ ਗ੍ਰਿਫ਼ਤਾਰ ਕਰਕੇ ਲੁੱਟਿਆ ਸੋਨਾ, ਬਾਈਕ ਤੇ ਕੱਪੜੇ ਬਰਾਮਦ ਕੀਤੇ ਹਨ।

ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ 30 ਅਕਤੂਬਰ ਨੂੰ ਦਰਜ ਐਫਆਈਆਰ ਨੰਬਰ 167 ਅਵਤਾਰ ਨਗਰ ਦੇ ਵਿਜੇ ਕੁਮਾਰ ਦੀ ਸ਼ਿਕਾਇਤ ‘ਤੇ ਕੀਤੀ ਗਈ ਸੀ।

ਸ਼ਿਕਾਇਤਕਰਤਾ ਅਜੈ ਕੁਮਾਰ ਮੁਤਾਬਕ, ਤਿੰਨ ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ 1 ਕਰੋੜ ਰੁਪਏ ਦੇ ਗਹਿਣੇ ਤੇ ਨਕਦੀ ਲੁੱਟੀ ਸੀ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਸੀ।

ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਤਕਨੀਕੀ ਸਹਾਇਤਾ ਨਾਲ ਅਜਮੇਰ ਤੋਂ ਮੁਲਜ਼ਮਾਂ ਨੂੰ ਫੜਿਆ

ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ‘ਤੇ ਲਏ ਗਏ ਮੁਲਜ਼ਮਾਂ ਤੋਂ ਸੋਨੇ ਦੇ ਗਹਿਣੇ, ਕਾਲੀਆਂ ਹੂਡੀਆਂ ਅਤੇ ਇੱਕ ਬਾਈਕ ਬਰਾਮਦ ਕੀਤੀ ਗਈ ਹੈ।

Have something to say? Post your comment