ਡਾ. ਜੋਤੀ ਯਾਦਵ ਬੈਂਸ (IPS), ਸੀਨੀਅਰ ਪੁਲਿਸ ਕਪਤਾਨ ਖੰਨਾ ਦੀ ਰਹਿਨੁਮਾਈ ਹੇਠ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਨੇ ਗੋਲੀਬਾਰੀ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਵਿੱਚ ਵਰਤੀ ਗਈ ਵਰਨਾ ਕਾਰ (PB10 DM 6160) ਬ੍ਰਾਮਦ ਕੀਤੀ ਹੈ।
ਇਹ ਕਾਰਵਾਈ ਪਵਨਜੀਤ (ਪੀ.ਪੀ.ਐੱਸ.), ਕਪਤਾਨ ਪੁਲਿਸ (ਡੀ) ਦੀ ਸੁਪਰਵੀਜ਼ਨ ਹੇਠ, ਉਪ ਕਪਤਾਨ ਪੁਲਿਸ ਮੋਹਿਤ ਕੁਮਾਰ ਸਿੰਗਲਾ, ਡੀ.ਐਸ.ਪੀ. ਕਰਮਜੀਤ ਸਿੰਘ ਗਰੇਵਾਲ ਅਤੇ ਸੀ.ਆਈ.ਏ ਸਟਾਫ ਖੰਨਾ ਦੀ ਟੀਮ ਵੱਲੋਂ ਕੀਤੀ ਗਈ।
ਸ਼ਿਕਾਇਤਕਰਤਾ ਰੋਸ਼ਨ ਲਾਲ ਨੇ ਬਿਆਨ ਦਿੱਤਾ ਸੀ ਕਿ 30 ਅਕਤੂਬਰ ਨੂੰ ਚਿੱਟੀ ਕਾਰ ਸਵਾਰਾਂ ਨੇ ਉਸ ’ਤੇ ਫਾਇਰ ਕੀਤਾ ਸੀ। ਤਫਤੀਸ਼ ਦੌਰਾਨ ਪੁਲਿਸ ਨੇ ਟੈਕਨੀਕਲ ਸੋਰਸ ਅਤੇ CCTV ਫੁੱਟੇਜ ਰਾਹੀਂ ਦੋਸ਼ੀ ਅਰਸ਼ਦੀਪ ਸਿੰਘ ਤੇ ਉਸ ਦੇ ਸਾਥੀ ਗੁਰਦਿਆਲ ਸਿੰਘ ਉਰਫ ਪੱਡਾ ਨੂੰ ਗ੍ਰਿਫ਼ਤਾਰ ਕੀਤਾ।
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਹਥਿਆਰ ਗੁਰਲਾਲ ਸਿੰਘ ਅਤੇ ਕਰਨ ਮਾਸੀਹ ਉਰਫ ਅਜੂ ਨੇ ਮੁਹੱਈਆ ਕਰਵਾਇਆ ਸੀ। ਦੋਵੇਂ ਨੂੰ ਮੁਕੱਦਮੇ ਵਿੱਚ ਨਾਮਜਦ ਕਰ ਲਿਆ ਗਿਆ ਹੈ ਅਤੇ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।