ਰੂਸ-ਯੂਕਰੇਨ ਯੁੱਧ ਵਿੱਚ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਮਦਨਹੇੜੀ ਦਾ 28 ਸਾਲਾ ਸੋਨੂੰ ਮਾਰਿਆ ਗਿਆ ਹੈ। ਪਰਿਵਾਰ ਅਨੁਸਾਰ, ਸੋਨੂੰ ਨੂੰ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਕਰਕੇ ਯੁੱਧ ਵਿੱਚ ਭੇਜਿਆ ਗਿਆ ਸੀ। ਉਸਦਾ ਭਰਾ ਅਨਿਲ ਨੇ ਦੱਸਿਆ ਕਿ ਰੂਸੀ ਕਮਾਂਡਰ ਵੱਲੋਂ ਫ਼ੋਨ ਆਇਆ ਕਿ ਸੋਨੂੰ ਯੂਕਰੇਨੀ ਡਰੋਨ ਹਮਲੇ ਵਿੱਚ ਮਾਰਿਆ ਗਿਆ ਹੈ।
ਸੋਨੂੰ ਮਈ 2024 ਵਿੱਚ ਆਪਣੇ ਪਿੰਡ ਦੇ ਅਮਨ ਨਾਲ ਰੂਸ ਵਿਦੇਸ਼ੀ ਭਾਸ਼ਾ ਦਾ ਕੋਰਸ ਕਰਨ ਗਿਆ ਸੀ। ਪਰ ਉੱਥੇ ਉਸਨੂੰ ਧੋਖੇ ਨਾਲ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ। ਪਰਿਵਾਰ ਨੇ ਦੱਸਿਆ ਕਿ ਉਸਦਾ ਸੰਪਰਕ 3 ਸਤੰਬਰ ਤੋਂ ਟੁੱਟ ਗਿਆ ਸੀ। ਬਾਅਦ ਵਿੱਚ ਰੂਸੀ ਅਧਿਕਾਰੀਆਂ ਨੇ ਮੌਤ ਦੀ ਪੁਸ਼ਟੀ ਕੀਤੀ। ਸੋਨੂੰ ਦੀ ਲਾਸ਼ ਬੁੱਧਵਾਰ ਤੱਕ ਭਾਰਤ ਆਉਣ ਦੀ ਉਮੀਦ ਹੈ।