Wednesday, September 17, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਲੋਕ ਗਾਇਕ ਇੰਦਰ ਮਾਨ ਦਾ ਨਵਾਂ ਗੀਤ "ਦਾਜ" 20 ਸਤੰਬਰ ਨੂੰ ਹੋਵੇਗਾ ਰਿਲੀਜ਼ ।

September 16, 2025 10:37 PM

  ਇਹ ਗੀਤ ਸਮਾਜਿਕ ਕੁਰੀਤੀਆਂ ਤੇ ਅਧਾਰਿਤ ਹੈ । ਜੋ ਸਮਾਜ ਦੀ ਦਾਜ ਵਰਗੀ ਲਾਹਨਤ ਦੀ ਗੱਲ ਕਰਦਾ ਹੈ । ਜਿਸ ਕਰਕੇ ਅਨੇਕਾਂ ਧੀਆਂ ਅਦਾਲਤਾਂ ਦੇ ਚੱਕਰ ਕੱਟ ਰਹੀਆਂ ਹਨ ਤੇ ਆਪਣੇ ਜਿੰਦਗੀ ਦੇ ਸੁਨਹਿਰੀ ਪਲ ਦੁੱਖ ਮੁਸੀਬਤ ਵਿੱਚ ਗੁਜਾਰ ਰਹੀਆਂ , ਕੁਝ ਤਾਂ ਦਾਜ ਦੇ ਭੁੱਖੇ ਲੋਕਾਂ ਵੱਲੋ ਜਿਊਂਦੇ ਜੀਅ ਸਾੜ ਦਿੱਤੀਆਂ ਜਾਂ ਮਾਰ ਦਿੱਤੀਆਂ।

   ਇਸ ਗੀਤ ਨੂੰ ਆਪਣੇ ਖੂਬਸੂਰਤ ਸ਼ਬਦਾਂ ਵਿੱਚ ਪਰੋਇਆਂ ਪ੍ਰਸਿੱਧ ਗੀਤਕਾਰ "ਅਵਤਾਰ ਮੁਕਤਸਰੀ ਜੀ" ਨੇ । ਇਸਨੂੰ ਸੰਗੀਤ ਬੱਧ ਕੀਤਾ ਹੈ , ਨਾਮੀ ਸੰਗੀਤਕਾਰ "ਐਮ ਆਰ ਮਿਊਜ਼ਿਕ" ਨੇ ਤੇ ਇਸ ਦਾ ਫਿਲਮਾਂਕਣ ਕੀਤਾ ਪ੍ਰਸਿੱਧ ਕੈਮਰਾਮੈਨ/ ਕਨਸੈਪਟ ਜਸ ਢਿੱਲੋ ਨੇ,ਇਸ ਗੀਤ ਵਿੱਚ ਪਾਲੀਵੁੱਡ ਦੇ ਮੰਝੇ ਅਦਾਕਾਰਾਂ ਨੇ ਗੀਤ ਨੂੰ ਚਾਰ ਚੰਨ ਲਾਏ ਹਨ , ਜਿਨਾਂ ਵਿੱਚ ਹਨ ਚਰਚਿਤ ਅਦਾਕਾਰ ਪਰਤਾਪ ਸਿਮਰਨ,ਕੁਲਦੀਪ ਨਿਆਮੀ , ਵਿੱਕੀ ਮਰਜਾਨਾ, ਸਾਵਣ ਸ਼ੂਕਾ,ਡਿੰਪਲ ਕੌਰ,ਰੁਪਿੰਦਰ ਕੌਰ,ਗੁਰਚਰਨ ਸਿੰਘ,ਜਸਵਿੰਦਰ ਜੱਸੀ ਤੇ ਹੋਰ ਬਹੁਤ ਸਾਰੇ ਨਾਮੀ ਅਦਾਕਾਰ ਨੇ ਆਪਣੀ ਨਵੇਕਲੀ ਅਦਾਕਾਰੀ ਦੇ ਰੰਗ ਬਿਖੇਰੇ ਹਨ । ਇਸ ਗੀਤ ਦੇ ਐਸੋਸੀਏਟ ਡਾਇਰੈਕਟਰ ਰਵੀ ਵਰਮਾ ਤੇ ਅਸਿਸਟੈਂਟ ਡਾਇਰੈਕਟਰ ਨਛੱਤਰ ਗੋਨੇਆਣਾ ਤੇ ਰਮਨ ਗਾਂਧੀ ਹਨ ਤੇ ਮੇਕਅਪ ਮੈਨ ਧਰਮਾ ਜੀ ਹਨ।
  ਪ੍ਰਸਿੱਧ ਲੋਕ ਗਾਇਕ ਇੰਦਰ ਮਾਨ ਜੀ ਪੰਜਾਬੀ ਪ੍ਰਤੀ ਚਿੰਤਤ ਹਨ ਤੇ ਪੰਜਾਬੀ ਦੇ ਅਜਿਹੇ ਓਹ ਲੋਕ ਗਾਇਕ ਹਨ , ਜਿੰਨਾਂ ਆਪਣੇ ਲਹਿੰਦੇ ਪੰਜਾਬ ਯਾਨੀ ਕਿ ਸਰਹੱਦੋ ਪਾਰ ਗੁਆਂਢੀ ਦੇਸ਼ ਪਾਕਿਸਤਾਨ ਵਿਚ ਜਾ ਸੰਗੀਤ ਦੀ ਪੀ.ਐਚ.ਡੀ ਕੀਤੀ। ਅੱਜ ਓਨਾਂ ਦੀ ਦਮਦਾਰ ਬੁਲੰਦ ਆਵਾਜ ਵਿੱਚ ਗਾਏ ਗੀਤ ਲਹਿੰਦੇ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ , ਲਹਿੰਦੇ ਪੰਜਾਬ ਦੇ ਲੋਕ ਮਾਣਮੱਤੇ ਲੋਕ ਗਾਇਕ ਇੰਦਰ ਮਾਨ ਜੀ ਦੇ ਗੀਤਾਂ ਨੂੰ ਮਣਾਂ ਮੂੰਹੀ ਪਿਆਰ ਬਖਸ ਰਹੇ ਹਨ । ਓਨਾਂ ਦੇ ਗੀਤ ਨੂੰ ਯੂ ਟਿਊਬ ਤੇ ਲੱਖਾਂ ਲੋਕਾਂ ਵੱਲੋ ਸੁਣੇ ਜਾਂਦੇ ਹਨ ਤੇ ਵਿਆਹ ਤੇ ਪਾਰਟੀਆਂ ਵਿੱਚ ਵੱਜਦੇ ਹਨ । ਲੋਕ ਗਾਇਕ ਇੰਦਰ ਮਾਨ ਦੇ ਖੂਬਸੂਰਤ ਗੀਤਾਂ ਨੇ ਸੰਗੀਤਕ ਖੇਤਰ ਵਿੱਚ ਆਪਣਾ ਵੱਖਰਾ ਮੁਕਾਮ ਬਣਾਇਆਂ ਹੈ । ਲੋਕ ਗਾਇਕ ਇੰਦਰ ਮਾਨ ਦੇ ਗੀਤਾਂ ਵਿਚੋ ਦੇ ਗੀਤ "ਸਿਮਲਾਂ" ਗੀਤ ਸੰਗੀਤ ਪ੍ਰੇਮੀਆਂ ਦੀ ਪਹਿਲੀ ਪਸੰਦ ਬਣਿਆ । ਇਸੇ ਤਰਾਂ "ਕਬੂਤਰ ਚੀਨੇ", ਹੋਰ ਕੀ ਕਰਾਂ , ਪਰਚੇ ਖਰਚੇ, ਗੌਡਜ਼ ਵਿਲ, ਸੌਕੀਨ ਗੱਭਰੂ , ਟਰਾਲੇ, ਟਾਈਮ, ਟੈਟ ਹੋ ਗਿਆ, ਕਾਲੀ ਥਾਰ , ਮਿਸ ਮਲਿਕਾ ,ਮੇਲਾ , ਹੁਸਨ, ਰੀਬਰਥ, ਅਟੈਸ਼ਨ , ਐਂਡਲੈਸ ਅਸਲਾ , ਡਰੌਪ ਹੋਮ , ਖੱਲ੍ਹ , ਸੁਕਰਾਨਾ , ਵੱਡੀ ਭਰਜਾਈ, ਅਲਵਿਦਾ ਤੇ ਲਵ ਯੂ ਯਾਰ ਆਦਿ ਹਨ।
 ਲੋਕ ਗਾਇਕ ਇੰਦਰ ਮਾਨ ਨੇ ਇਸ ਗੀਤ ਲਈ ਪ੍ਰਸਿੱਧ ਅਦਾਕਾਰਾ ਪਵਨ ਜੌਹਲ,ਪ੍ਰਿਤਪਾਲ ਸਿੰਘ,ਲਵਪ੍ਰੀਤ ਗੈਰੀ ,ਕੁਲਵੰਤ ਸੰਧੂ ਜੀ ਦਾ ਵਿਸੇਸ ਤੌਰ ਤੇ ਧੰਨਵਾਦ ਕੀਤਾ । ਇਹ ਗੀਤ ਚਰਚਿਤ ਮਰਹੂਮ ਲੋਕ ਗਾਇਕ ਮੇਜਰ ਰਾਜਸਥਾਨੀ ਦੀ ਕੰਪਨੀ , ਜਿਨਾਂ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ ਓਨਾਂ ਦੀ ਕੰਪਨੀ ਵੱਲੋ ਵਰਲਡ ਵਾਈਡ ਤੇ 20 ਸਤੰਬਰ ਨੂੰ ਸਾਨਦਾਰ ਢੰਗ ਨਾਲ ਰੀਲੀਜ਼ ਕੀਤਾ ਜਾਵੇਗਾ।ਇਸਦੇ ਪ੍ਰੋਜੈਕਟ ਨੂੰ ਅਖੀਰ ਮੁਕਾਮ ਤੱਕ ਪਹੁੰਚਾਉਣ ਲਈ ਮਹਰੂਮ ਮੇਜਰ ਰਾਜਸਥਾਨੀ ਦੇ ਲਾਡਲੇ ਬੇਟੇ ਨਵਦੀਪ ਰਾਜਸਥਾਨੀ ਨੇ ਦਿਨ ਰਾਤ ਇੱਕ ਕਰ ਦਿੱਤਾ ਹੈ । ਓਨਾਂ ਦੀ ਤੇ ਪੂਰੀ ਟੀਮ ਦੀ ਮੇਹਨਤ ਸਦਕਾ ਗੀਤ ਰੀਲੀਜ਼ ਹੋਣ ਤੇ ਸੰਗੀਤਕ ਪ੍ਰੇਮੀਆਂ ਦੇ ਪਿਆਰ ਮੁਹੱਬਤ ਦੇ ਮੁੱਲ ਨਾਲ ਪੂਰੀ ਹੋਵੇਗੀ। ਮੇਰੀਆਂ ਦੁਆਵਾਂ ਸਾਰੀ ਟੀਮ ਦੇ ਉੱਜਵਲ ਭਵਿੱਖ ਲਈ।
  ਸ਼ਿਵਨਾਥ ਦਰਦੀ ਫ਼ਰੀਦਕੋਟ 
   ਫਿਲਮ ਜਰਨਲਿਸਟ 
   ਸੰਪਰਕ:- 9855155392

Have something to say? Post your comment