ਜੋਧਪੁਰ ਜ਼ਿਲ੍ਹੇ ਦੇ ਡੰਗੀਆਵਾਸ ਥਾਣਾ ਖੇਤਰ ਦੇ ਸਰਨਾਡਾ ਪਿੰਡ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ 32 ਸਾਲਾ ਸਕੂਲ ਲੈਕਚਰਾਰ ਸੰਜੂ ਬਿਸ਼ਨੋਈ ਨੇ ਆਪਣੀ ਤਿੰਨ ਸਾਲਾ ਧੀ ਯਸ਼ਸਵੀ ਨਾਲ ਪੈਟਰੋਲ ਪਾ ਕੇ ਅੱਗ ਲਗਾ ਲਈ। ਮਾਸੂਮ ਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸੰਜੂ ਨੇ ਅਗਲੇ ਦਿਨ ਐਮਜੀਐਚ ਬਰਨ ਯੂਨਿਟ ਵਿੱਚ ਦਮ ਤੋੜ ਦਿੱਤਾ।
ਮ੍ਰਿਤਕਾ ਦੇ ਮਾਪਿਆਂ ਨੇ ਦਾਜ਼ ਉਤਪੀੜਨ ਦਾ ਦੋਸ਼ ਲਗਾਉਂਦੇ ਹੋਏ ਪਤੀ ਦਿਲੀਪ ਬਿਸ਼ਨੋਈ, ਸੱਸ-ਸਹੁਰੇ ਅਤੇ ਨਣਦ ਸਮੇਤ ਗਣਪਤ ਸਿੰਘ ਵਿਰੁੱਧ ਐਫਆਈਆਰ ਦਰਜ ਕਰਵਾਈ ਹੈ। ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਅਤੇ ਮੋਬਾਈਲ ਫੋਨ ਮਿਲਿਆ ਹੈ, ਜਿਨ੍ਹਾਂ ਨੂੰ ਮਹੱਤਵਪੂਰਨ ਸਬੂਤ ਮੰਨਿਆ ਜਾ ਰਿਹਾ ਹੈ।
ਸੂਤਰਾਂ ਅਨੁਸਾਰ, ਨੋਟ ਵਿੱਚ ਸੰਜੂ ਨੇ ਪਤੀ ਅਤੇ ਗਣਪਤ ਸਿੰਘ ‘ਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰਨ ਦੇ ਆਰੋਪ ਲਗਾਏ ਹਨ। ਪੁਲਿਸ ਨੇ ਐਫਐਸਐਲ ਦੀ ਮਦਦ ਨਾਲ ਸਬੂਤ ਇਕੱਠੇ ਕੀਤੇ ਹਨ ਅਤੇ ਮਾਮਲੇ ਦੀ ਡੂੰਘੀ ਜਾਂਚ ਜਾਰੀ ਹੈ।