ਅੰਮ੍ਰਿਤਧਾਰੀ ਬੀਬੀ ਨੂੰ ਕਕਾਰਾਂ ਕਰਕੇ ਸਿਵਲ ਜੱਜ ਦੇ ਇਮਤਿਹਾਨ ਵਿੱਚ ਨਾ ਬੈਠਣ ਦੇਣਾ ਕਕਾਰਾਂ ਤੇ ਹਮਲਾ -ਪ੍ਰੋ ਬਲਜਿੰਦਰ ਸਿੰਘ
ਅੰਮ੍ਰਿਤਸਰ(27 ਜੁਲਾਈ)ਅੰਮ੍ਰਿਤਧਾਰੀ ਸਿੱਖ ਬੀਬੀ ਗੁਰਪ੍ਰੀਤ ਕੌਰ ਨੂੰ ਜੈਪੁਰ ਵਿਖੇ ਸਿਵਲ ਜੱਜ ਦੇ ਇਮਤਿਹਾਨ ਵਿੱਚ ਨਿਗਰਾਨ ਅਮਲੇ ਵੱਲੋਂ ਕਿਰਪਾਨ ਅਤੇ ਕੜੇ ਕਾਰਨ ਨਾ ਬੈਠੇ ਜਾਣ ਦੀ ਕਾਰਵਾਈ ਨੂੰ ਹਵਾਰਾ ਕਮੇਟੀ ਨੇ ਸਿੱਖਾਂ ਦੇ ਕਕਾਰਾਂ ਤੇ ਹਮਲਾ ਦੱਸਿਆ ਹੈ। ਤਰਨਤਾਰਨ ਦੀ ਰਹਿਣ ਵਾਲੀ ਇਸ ਬੀਬੀ ਨੇ ਸਖ਼ਤ ਮਿਹਨਤ ਕਰਕੇ ਇਮਤਿਹਾਨ ਦੀ ਤਿਆਰੀ ਕੀਤੀ ਸੀ ਪਰ ਉਸਦੀ ਸਾਰੀ ਉਮੀਦ ਤੇ ਪਾਣੀ ਫਿਰ ਗਿਆ।
ਇਹ ਪਹਿਲੀ ਵਾਰ ਨਹੀਂ ਹੋਇਆ ਹੈ ਇਸ ਤੋਂ ਪਹਿਲਾਂ ਵੀ ਕਈ ਸਿੱਖ ਬੱਚੇ ਧਰਮ ਦੇ ਅਧਾਰ ਤੇ ਵਿਤਕਰੇ ਦਾ ਸ਼ਿਕਾਰ ਹੋਏ ਹਨ ਪਰ ਦੁੱਖ ਦੀ ਗੱਲ ਸੂਬਾ ਅਤੇ ਕੇਂਦਰ ਸਰਕਾਰਾਂ ਇਸ ਪੱਖਪਾਤੀ ਰਵੱਈਏ ਪ੍ਰਤੀ ਕੋਈ ਵੀ ਐਕਸ਼ਨ ਦੋਸ਼ੀਆਂ ਖਿਲਾਫ ਨਹੀਂ ਲੈਂਦੀਆਂ।ਸਿੱਖ ਬੱਚਿਆਂ ਨੂੰ
ਮਾਨਸਿਕ ਗੁਲਾਮੀ ਦਾ ਇਹਸਾਸ ਕਰਵਾਉਣ ਪਿੱਛੇ ਫ਼ਿਰਕਾਪ੍ਰਸਤ ਲੋਕਾਂ ਦੀ ਸਾਜਿਸ਼ ਨੂੰ ਨਕਾਰਿਆ ਨਹੀਂ ਜਾ ਸਕਦਾ। ਹਵਾਰਾ ਕਮੇਟੀ ਨੇ ਪੰਜਾਬ ਤੋਂ ਬਾਹਰ ਕਾਂਗਰਸ ਅਤੇ ਭਾਜਪਾ ਪਾਰਟੀਆਂ ਵਿੱਚ ਬੈਠੇ ਸਿੱਖਾਂ ਨੂੰ ਕਿਹਾ ਕਿ ਉਹ ਸਿੱਖ ਬੱਚਿਆਂ ਦੇ ਹੱਕ ਵਿੱਚ ਅਵਾਜ਼ ਉਠਾਉਣ ਤੇ ਭਵਿੱਖ ਵਿੱਚ ਪੰਜਾਬ ਤੋਂ ਬਾਹਰ ਸਿੱਖ ਬੱਚਿਆਂ ਨਾਲ ਹੋ ਰਹੇ ਵਿਤਕਰੇ ਨੂੰ ਰੋਕਣ।