ਫਗਵਾੜਾ, 28 ਜੁਲਾਈ -- ਸਕੇਪ ਸਾਹਿਤਕ ਸੰਸਥਾ ਵੱਲੋਂ ਸਾਵਣ ਕਵੀ ਦਰਬਾਰ ਬਲੱਡ ਸੈਂਟਰ, ਗੁਰੂ ਹਰਿਗੋਬਿੰਦ ਨਗਰ, ਫਗਵਾੜਾ ਵਿਖੇ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਪ੍ਰਿੰ: ਗੁਰਮੀਤ ਸਿੰਘ ਪਲਾਹੀ, ਜਰਨੈਲ ਸਿੰਘ ਸਾਖੀ, ਐਸ.ਐੱਲ. ਵਿਰਦੀ ਐਡਵੋਕੇਟ, ਬਲਦੇਵ ਰਾਜ ਕੋਮਲ ਅਤੇ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਸ਼ਾਮਲ ਹੋਏ।
ਇਸ ਮੌਕੇ ਤੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ, ਕਿਉਂਕਿ ਕਿਤਾਬਾਂ ਸਿਰਫ਼ ਗਿਆਨ ਹੀ ਨਹੀਂ ਦਿੰਦੀਆਂ ਸਗੋਂ ਵਧੀਆ ਜ਼ਿੰਦਗੀ ਲਈ ਸੇਧ ਦਿੰਦਿਆਂ ਹੋਇਆ ਸਾਡੇ ਬਹੁਤ ਸਾਰੇ ਮਾਨਸਿਕ ਵਿਕਾਰਾਂ ਦਾ ਵੀ ਇਲਾਜ ਕਰਦੀਆਂ ਹਨ। ਉਹਨਾਂ ਕਿਹਾ ਕਿ ਫਗਵਾੜਾ ‘ਚ ਸਾਵਣ ਕਵੀ ਦਰਬਾਰ ਕਰਾਉਣ ਦੀ ਪੰਰਪਰਾ ਰਹੀ ਹੈ।
ਕਵੀ ਦਰਬਾਰ ਵਿੱਚ ਤਕਰੀਬਨ ਤਿੰਨ ਦਰਜ਼ਨ ਤੋਂ ਵੱਧ ਸਾਇਰਾਂ ਨੇ ਆਪਣਾ ਕਲਾਮ ਸਰੋਤਿਆਂ ਨਾਲ ਸਾਂਝਾ ਕੀਤਾ। ਜਿਹਨਾ ਵਿੱਚ ਦਲਜੀਤ ਮਹਿਮੀ, ਲਵਪ੍ਰੀਤ ਸਿੰਘ ਰਾਏ, ਬਲਬੀਰ ਕੌਰ ਬੱਬੂ ਸੈਣੀ, ਜੱਸ ਸਰੋਆ, ਸਿਮਰਤ ਕੌਰ, ਸ਼ਾਮ ਸਰਗੂੰਦੀ, ਗੁਰਮੁੱਖ ਲੌਹਾਰ, ਓਂਕਾਰ ਸਿੰਘ, ਨਗੀਨਾ ਸਿੰਘ ਬਲੱਗਣ, ਅਸ਼ੋਕ ਟਾਂਡੀ, ਰਵਿੰਦਰ ਰਾਏ, ਗੁਰਦੀਪ ਸਿੰਘ ਉਜਾਲਾ, ਕਰਮਜੀਤ ਸਿੰਘ ਸੰਧੂ, ਲਸ਼ਕਰ ਸਿੰਘ, ਹਰਜਿੰਦਰ ਨਿਆਣਾ, ਸਾਜਣ ਚੰਬਲ, ਸੁਬੇਗ ਸਿੰਘ ਹੰਝਰਾ, ਮੋਹਨ ਆਰਟਿਸਟ ਬਲਦੇਵ ਰਾਜ ਕੋਮਲ. ਜਸਵਿੰਦਰ ਫਗਵਾੜਾ, ਸੋਹਣ ਸਿੰਘ ਭਿੰਡਰ, ਦੇਵਰਾਜ ਦਾਦਰ, ਗੁਰਚਾਨ ਭਾਰਤੀ, ਉਰਮਲਜੀਤ ਸਿੰਘ ਵਾਲੀਆ, ਕੈਪਟਨ ਦਵਿੰਦਰ ਜੱਸਲ, ਸੋਹਣ ਸਹਿਜਲ, ਇੰਦਰਜੀਤ ਸਿੰਘ ਵਾਸੂ, ਸੱਤਪਾਲ ਸਾਜਨ, ਲਾਲੀ ਕਰਤਾਰਪੁਰੀ ਆਦਿ ਸ਼ਾਮਲ ਸਨ। ਸਟੇਜ ਦੀ ਸੇਵਾ ਲਾਲੀ ਕਰਤਾਰਪੁਰੀ ਨੇ ਬਾ-ਖ਼ੂਬੀ ਨਿਭਾਈ। ਇਹਨਾ ਤੋਂ ਇਲਾਵਾਂ ਬੰਸੋ ਦੇਵੀ, ਮਨਦੀਪ ਸਿੰਘ, ਸੁਖੀ ਬਣਵੈਤ, ਪਰਦੀਪ ਤੇਜੀ ਅਤੇ ਹੋਰ ਵੀ ਹਾਜ਼ਰ ਸਨ। ਰਵਿੰਦਰ ਚੋਟ ਨੇ ਅੰਤ ਵਿੱਚ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ।