ਦੀਨਾਨਗਰ, 29 ਜੁਲਾਈ – ਪੰਜਾਬ ਸਰਕਾਰ ਭਾਵੇਂ ਸਰਕਾਰੀ ਸਕੂਲਾਂ ਦੀ ਸੁਰਤ ਸੰਵਾਰਨ ਦੇ ਦਾਵੇ ਕਰ ਰਹੀ ਹੋਵੇ, ਪਰ ਹਕੀਕਤ ਨੂੰ ਅਵਾਂਖਾ ਪਿੰਡ ਦਾ ਹਾਈ ਸਮਾਰਟ ਸਕੂਲ ਸਾਫ਼ ਬਿਆਨ ਕਰ ਰਿਹਾ ਹੈ। ਅੱਜ ਸਵੇਰੇ ਹੋਈ ਤਿੱਖੀ ਬਾਰਿਸ਼ ਕਾਰਨ ਸਕੂਲ ਪਾਣੀ ਨਾਲ ਭਰ ਗਿਆ ਅਤੇ ਕਲਾਸਰੂਮ ਤਲਾਅ ਵਾਂਗ ਦਿਖਾਈ ਦਿੱਤੇ।
ਜਾਣਕਾਰੀ ਮੁਤਾਬਕ, ਸਕੂਲ ਦੇ ਨੇੜਿਓ ਲੰਘਦਾ ਸੂਆ ਬਰਸਾਤ ਕਾਰਨ ਓਵਰਫਲੋ ਹੋ ਗਿਆ ਸੀ, ਜਿਸ ਕਰਕੇ ਪਾਣੀ ਸਕੂਲ ਵਿੱਚ ਵੜ ਗਿਆ। ਕਮਰੇ ਪਾਣੀ ਨਾਲ ਭਰ ਗਏ, ਜਿਸ ਨਾਲ ਪੜ੍ਹਾਈ ਠੱਪ ਹੋ ਗਈ।
ਸਕੂਲ ਦੇ ਪ੍ਰਿੰਸੀਪਲ ਨੇ ਤੁਰੰਤ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ। ਜਿਸ ਉਪਰੰਤ ਸਰਪੰਚ ਪੰਚਾਇਤ ਮੈਂਬਰਾਂ ਸਮੇਤ ਸਕੂਲ ਪਹੁੰਚੇ ਅਤੇ ਨਿਰੀਖਣ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਸਕੂਲ ਦੀ ਨਿਕਾਸੀ ਪ੍ਰਣਾਲੀ ਨੂੰ ਠੀਕ ਕਰਵਾਉਣ ਲਈ ਜਲਦ ਕਾਰਵਾਈ ਕੀਤੀ ਜਾਵੇਗੀ।