ਚੰਡੀਗੜ੍ਹ, 29 ਜੁਲਾਈ 2025 – ਪੰਜਾਬ ਦੇ ਕਿਸਾਨ ਵਿੱਤੀ ਸੰਕਟ 'ਚ ਦੱਬੇ ਹੋਏ ਹਨ। ਕੇਂਦਰੀ ਵਿੱਤ ਮੰਤਰਾਲੇ ਵੱਲੋਂ ਸੰਸਦ 'ਚ ਪੇਸ਼ ਰਿਪੋਰਟ ਮੁਤਾਬਕ, ਸੂਬੇ ਦੇ 37.62 ਲੱਖ ਕਿਸਾਨਾਂ 'ਤੇ ਕੁੱਲ ਕਰਜ਼ਾ 1 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ।
ਇਹ ਵੀ ਚੌਕਾਉਣ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਕੇਸੀਸੀ (ਕਿਸਾਨ ਕਰੈਡਿਟ ਕਾਰਡ) ਰਾਹੀਂ ਲਿਆ ਗਿਆ ਕਰਜ਼ਾ ਲਗਾਤਾਰ ਵਧ ਰਿਹਾ ਹੈ, ਪਰ ਕਰਜ਼ਾ ਮੁਆਫੀ ਲਈ ਫਿਲਹਾਲ ਕੇਂਦਰ ਸਰਕਾਰ ਵੱਲੋਂ ਕੋਈ ਵੀ ਪ੍ਰਸਤਾਵ ਵਿਚਾਰਧੀਨ ਨਹੀਂ ਹੈ।
ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਮੁਕਾਬਲੇ, ਪੰਜਾਬ ਦੇ ਕਿਸਾਨ ਸਭ ਤੋਂ ਵੱਧ ਕਰਜ਼ਾਈ ਸਾਬਤ ਹੋ ਰਹੇ ਹਨ। ਇਹ ਸਥਿਤੀ ਸੂਬੇ ਦੀ ਕਿਸਾਨੀ ਦੀ ਦਿੱਲੀ ਹਕੀਕਤ ਨੂੰ ਬੇਨਕਾਬ ਕਰ ਰਹੀ ਹੈ।