ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰਾਂ ਦਾ ਦਰਜ਼ਾ ਦਿਵਾਉਣ ਲਈ ਖ਼ਾਲਸਾ ਰੋਸ ਮਾਰਚ ਜਾਹੋ-ਜਲਾਲ ਨਾਲ ਕੱਢਿਆ
ਸ੍ਰੀ ਅਨੰਦਪੁਰ ਸਾਹਿਬ, 27 ਜੁਲਾਈ ( ): ਖ਼ਾਲਸਾ ਪੰਥ ਦੇ ਜਨਮ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਖ਼ਾਲਸਾ ਰੋਸ ਮਾਰਚ ਕੌਮੀ ਜਜ਼ਬੇ ਨਾਲ ਆਰੰਭ ਹੋ ਕੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸਮਾਪਤ ਹੋਇਆ। ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਸੱਦੇ 'ਤੇ ਇਹ ਮਾਰਚ ਕੇਜਰੀਵਾਲ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨੇ ਜਾਣ ਦੇ ਵਾਅਦੇ ਤੋਂ ਮੁੱਕਰਨ ਦੇ ਰੋਸ ਵਜੋਂ ਕੱਢਿਆ ਗਿਆ। ਮਾਰਚ ਦੌਰਾਨ ਸੰਗਤਾਂ ਨੇ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਅਤੇ ਬੰਦੀ ਸਿੰਘਾ ਦੀ ਰਿਹਾਈ ਦੇ ਨਾਅਰੇ ਲਗਾਏ। ਹੱਥਾਂ ਵਿੱਚ ਸਿੱਖ ਪਹਿਚਾਣ ਨੂੰ ਖ਼ਤਰਾ ਅਤੇ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਦੇ ਮਾਟੋ ਫੜੇ ਹੋਏ ਸਨ। ਮਾਰਚ ਵਿੱਚ ਜਥੇਦਾਰ ਹਵਾਰਾ ਕਮੇਟੀ ਤੋਂ ਇਲਾਵਾ, ਅਖੰਡ ਕੀਰਤਨੀ ਜਥਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਸਮਾਜ ਸੁਧਾਰ ਸੰਸਥਾ ਪੰਜਾਬ, ਕਿਸਾਨ ਜਥੇਬੰਦੀਆਂ ਸ਼ਾਮਲ ਹੋਈਆਂ। ਹਵਾਰਾ ਕਮੇਟੀ ਦੇ ਆਗੂ ਪ੍ਰੋਫ਼ੈਸਰ ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਜੇਕਰ ਮਥੁਰਾ, ਅਯੁੱਧਿਆ, ਹਰਿਦੁਆਰ ਆਦਿ ਪਵਿੱਤਰ ਸ਼ਹਿਰ ਹਨ ਤਾਂ ਗੁਰੂ ਸਾਹਿਬ ਦੀ ਨਗਰੀ ਨਾਲ ਵਿਤਕਰਾ ਕਿਉਂ ? ਉਨ੍ਹਾ ਮੰਗ ਕੀਤੀ ਸ੍ਰੀ ਅਨੰਦਪੁਰ ਸਾਹਿਬ ਨੂੰ ਮਿਸਾਲੀ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇ। ਕੇਜਰੀਵਾਲ ਅਤੇ ਉਸ ਦੇ ਦਿੱਲੀ ਦੇ ਸਾਥੀਆਂ ਦਾ ਪੰਜਾਬ ਦੇ ਅਰਥ-ਚਾਰੇ ਤੇ ਪਾਇਆ ਬੋਝ ਚਿੰਤਾ ਦਾ ਵਿਸ਼ਾ ਹੈ। ਆਪ ਆਗੂਆਂ ਨੂੰ ਅਗਾਂਹ ਕਰਦੇ ਕਿਹਾ ਕਿ ਜੇਕਰ ਦੋਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਨਾ ਦਿੱਤਾ ਤਾਂ ਇਹ ਸਮਝਿਆ ਜਾਵੇਗਾ ਕਿ ਇਹ ਤਖ਼ਤ ਸਾਹਿਬਾਨ ਨਾਲ ਟੱਕਰ ਲੈ ਰਹੇ ਹਨ ਜਿਸ ਦੇ ਨਤੀਜੇ ਚੰਗੇ ਨਹੀਂ ਹੋਣਗੇ। ਇਹ ਐਲਾਨ ਕੀਤਾ ਗਿਆ ਕਿ ਇਸ ਮੁੱਦੇ ਤੇ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ 'ਤੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦੇ ਦਰਜੇ ਲਈ ਸੰਘਰਸ਼ ਕਰ ਰਹੇ ਪ੍ਰਧਾਨ ਰਣਜੀਤ ਸਿੰਘ ਭੋਮਾ, ਡਾ. ਸੇਵਕ ਸਿੰਘ, ਹਰਸਿਮਰਤ ਸਿੰਘ, ਮਹਾਂਬੀਰ ਸਿੰਘ ਸੁਲਤਾਨਵਿੰਡ, ਪੰਜ ਸਿੰਘਾਂ 'ਚੋ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਤਰਲੋਕ ਸਿੰਘ, ਗੁਰਿੰਦਰ ਸਿੰਘ ਗੋਗੀ, ਵਕੀਲ ਜਸਬੀਰ ਸਿੰਘ ਜੰਮੂ, ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ, ਭੁਪਿੰਦਰ ਸਿੰਘ ਛੇ ਜੂਨ, ਕਮਲਜੀਤ ਕੌਰ ਨਿਹੰਗ, ਬਾਬਾ ਪ੍ਰਿਤਪਾਲ ਸਿੰਘ, ਬਲਬੀਰ ਸਿੰਘ ਹਿਸਾਰ, ਪਵਨਦੀਪ ਸਿੰਘ, ਗੁਰਮੀਤ ਸਿੰਘ, ਰਘਬੀਰ ਸਿੰਘ ਭੁੱਚਰ, ਰਵਿੰਦਰ ਪਾਲ ਸਿੰਘ, ਮਨਦੀਪ ਸਿੰਘ, ਵਿਕਰਮ ਸਿੰਘ ਪਾਰਸ, ਦਲਜੀਤ ਸਿੰਘ ਗਿੱਲ, ਸਤਵੰਤ ਸਿੰਘ ਸੱਤੀ, ਭਾਈ ਗੁਰਜੰਟ ਸਿੰਘ ਸੀਲ, ਸ਼ਰਨਜੀਤ ਸਿੰਘ ਜੋਗੀਪੁਰ, ਰਣਜੀਤ ਸਿੰਘ ਕਿਸਾਨ ਆਗੂ, ਮਨਦੀਪ ਸਿੰਘ, ਨਛੱਤਰ ਸਿੰਘ ਸਫੇੜਾ, ਗੁਰਿੰਦਰ ਸਿੰਘ ਫੌਜੀ, ਗੁਰਪੰਥ ਪ੍ਰਥਮ ਸਿੰਘ, ਗੁਰਬਾਜ਼ ਸਿੰਘ ਹਾਜ਼ਰ ਸਨ।