ਲੰਡਨ, 14 ਜੁਲਾਈ 2025:ਐਤਵਾਰ ਦੁਪਹਿਰ ਲੰਡਨ ਦੇ ਸਾਊਥਐਂਡ ਹਵਾਈ ਅੱਡੇ 'ਤੇ ਇੱਕ ਛੋਟੇ ਨਿੱਜੀ ਜਹਾਜ਼ ਦੇ ਕਰੈਸ਼ ਹੋਣ ਨਾਲ ਹੜਕੰਪ ਮਚ ਗਿਆ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਉਡਾਣ ਲਈ ਰਨਵੇਅ 'ਤੇ ਦੌੜ ਰਿਹਾ ਸੀ। ਪਾਇਲਟ ਨੇ ਬੱਚਿਆਂ ਵੱਲ ਹੱਥ ਹਿਲਾਇਆ, ਪਰ ਕੁਝ ਸਕਿੰਟਾਂ ਬਾਅਦ ਹੀ ਜਹਾਜ਼ ਨੇ ਸੰਤੁਲਨ ਗਵਾ ਦਿੱਤਾ, ਖੱਬੇ ਪਾਸੇ ਝੁਕਿਆ ਅਤੇ ਸਿੱਧਾ ਜ਼ਮੀਨ ਨਾਲ ਟਕਰਾ ਗਿਆ। ਜਹਾਜ਼ ਤੁਰੰਤ ਅੱਗ ਦੀ ਲਪੇਟ ਵਿੱਚ ਆ ਗਿਆ।
ਚਸ਼ਮਦੀਦ ਗਵਾਹਾਂ ਦੀ ਰੋਹ ਪਸਾਰੂ ਦਾਸਤਾਨ
ਇੱਕ ਗਵਾਹ ਜੌਨ ਜੌਨਸਨ, ਜੋ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਮੌਕੇ 'ਤੇ ਮੌਜੂਦ ਸੀ, ਨੇ ਦੱਸਿਆ,
“ਜਹਾਜ਼ ਨੇ ਹੌਲੀ ਉਡਾਣ ਭਰੀ ਸੀ। ਅਸੀਂ ਬੱਚਿਆਂ ਨਾਲ ਪਾਇਲਟ ਨੂੰ ਹੱਸਦੇ ਹੋਏ ਹੱਥ ਹਿਲਾਇਆ। ਪਰ ਜਿਵੇਂ ਹੀ ਜਹਾਜ਼ ਨੇ ਉਡਾਣ ਲਈ ਰਫਤਾਰ ਫੜੀ, ਉਹ ਓਲਟ ਗਿਆ ਤੇ ਅੱਗ ਦਾ ਭਿਆਨਕ ਗੋਲਾ ਬਣ ਗਿਆ।”
ਐਮਰਜੈਂਸੀ ਟੀਮਾਂ ਦੀ ਤੁਰੰਤ ਕਾਰਵਾਈ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਮਰਜੈਂਸੀ ਟੀਮਾਂ ਮੌਕੇ 'ਤੇ ਪਹੁੰਚ ਗਈਆਂ।
ਹਵਾਈ ਅੱਡੇ ਨੇ ਪੁਸ਼ਟੀ ਕੀਤੀ ਕਿ ਇਹ ਇੱਕ ਆਮ ਨਿੱਜੀ ਜਹਾਜ਼ ਸੀ। ਹਾਦਸੇ ਤੋਂ ਬਾਅਦ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰਨਵੇਅ ਨੇੜੇ ਕਾਲਾ ਧੂੰਆ ਅਤੇ ਅਫਰਾਤਫਰੀ ਦਾ ਮਾਹੌਲ ਬਣ ਗਿਆ।
ਅਧਿਕਾਰੀ ਅਲਰਟ 'ਤੇ
ਬਰਤਾਨੀਆ ਦੀ ਟਰਾਂਸਪੋਰਟ ਸਕੱਤਰ ਹੇਡੀ ਅਲੈਗਜ਼ੈਂਡਰ ਨੇ ਘਟਨਾ 'ਤੇ ਦੁੱਖ ਜਤਾਇਆ ਅਤੇ ਕਿਹਾ ਕਿ ਉਹ ਲਗਾਤਾਰ ਅਪਡੇਟ ਲੈ ਰਹੀ ਹੈ। ਹਵਾਈ ਅੱਡਾ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਹਾਦਸਾ ਸਥਲ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਜਾਂਚ ਜਾਰੀ
ਹੁਣੇ ਤੱਕ ਹਾਦਸੇ ਦੇ ਕਾਰਣ ਦੀ ਪੁਸ਼ਟੀ ਨਹੀਂ ਹੋਈ, ਪਰ ਉਡਾਣ ਤੋਂ ਠੀਕ ਪਹਿਲਾਂ ਹੀ ਜਹਾਜ਼ ਦੀ ਗਤੀ ਅਤੇ ਸੰਤੁਲਨ ਖਤਮ ਹੋ ਜਾਣ ਦੀ ਗੱਲ ਸਾਹਮਣੇ ਆਈ ਹੈ। ਹਵਾਈ ਅਧਿਕਾਰੀਆਂ ਨੇ ਜਾਹਜ਼ ਦੇ ਬਲੈਕ ਬਾਕਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।