ਬਟਾਲਾ, 13 ਜੁਲਾਈ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੇ ਇੱਕ ਇਤਿਹਾਸਕ ਕਦਮ ਚੁੱਕਦਿਆਂ ਮੁੱਖ ਮੰਤਰੀ ਸਿਹਤ ਸੇਵਾ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਹਰੇਕ ਨਾਗਰਿਕ ਨੂੰ 10 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਮਿਲੇਗਾ – ਕਿਸੇ ਵੀ ਆਮਦਨ ਹੱਦ ਤੋਂ ਇਲਾਵਾ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਇਹ ਸਕੀਮ 2 ਅਕਤੂਬਰ ਤੋਂ ਲਾਗੂ ਹੋਣੀ ਹੈ ਅਤੇ ਇਸ ਅਧੀਨ ਸੂਬੇ ਦੇ ਤਿੰਨ ਕਰੋੜ ਲੋਕਾਂ ਨੂੰ ਲਾਭ ਮਿਲੇਗਾ। ਪਹਿਲਾਂ ਇਹ ਸੀਮਾ ਪੰਜ ਲੱਖ ਰੁਪਏ ਸੀ, ਜਿਸਨੂੰ ਹੁਣ ਦੁੱਗਣਾ ਕਰ ਦਿੱਤਾ ਗਿਆ ਹੈ।
550 ਤੋਂ ਵੱਧ ਹਸਪਤਾਲ ਜੁੜੇ, ਲਕੜੀ ਤੋਂ 1000 ਤੱਕ ਹੋਣਗੇ
ਕਲਸੀ ਨੇ ਦੱਸਿਆ ਕਿ ਹੁਣ ਤੱਕ 550 ਪ੍ਰਾਈਵੇਟ ਹਸਪਤਾਲ ਯੋਜਨਾ ਨਾਲ ਜੁੜ ਚੁੱਕੇ ਹਨ ਅਤੇ ਜਲਦ ਇਹ ਗਿਣਤੀ 1000 ਤੱਕ ਪਹੁੰਚਾਈ ਜਾਵੇਗੀ। ਇਲਾਜ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿਚ ਉਪਲੱਬਧ ਹੋਵੇਗਾ।
ਸਾਰੇ ਲਈ – ਆਮਦਨ ਜਾਂ ਨੌਕਰੀ ਦੀ ਕੋਈ ਪਾਬੰਦੀ ਨਹੀਂ
ਹੁਣ ਇਸ ਯੋਜਨਾ ਦਾ ਲਾਭ ਸਰਕਾਰੀ ਮੁਲਾਜ਼ਮ, ਪੈਨਸ਼ਨਰ, ਨੌਜਵਾਨ, ਵਧੂਕ ਜਾਂ ਕਿਸੇ ਵੀ ਆਮ ਨਾਗਰਿਕ ਲਈ ਉਪਲੱਬਧ ਹੋਵੇਗਾ। ਪਹਿਲਾਂ ਸਿਰਫ ਚੁਣਵੇਂ ਪਰਿਵਾਰਾਂ ਨੂੰ ਹੀ ਲਾਭ ਮਿਲਦਾ ਸੀ।
ਸਿਹਤ ਕਾਰਡ ਆਨਲਾਈਨ ਜਾਂ ਸੀ.ਐਸ.ਸੀ ਤੋਂ ਮਿਲਣਗੇ
ਇਸ ਯੋਜਨਾ ਅਧੀਨ ਲੋਕ ਆਧਾਰ ਕਾਰਡ ਜਾਂ ਵੋਟਰ ਆਈ.ਡੀ. ਰਾਹੀਂ ਰਜਿਸਟ੍ਰੇਸ਼ਨ ਕਰਕੇ ਸਿਹਤ ਕਾਰਡ ਹਾਸਲ ਕਰ ਸਕਣਗੇ। ਇਹ ਕਾਰਡ ਸੇਵਾ ਕੇਂਦਰਾਂ ਜਾਂ ਕਾਮਨ ਸਰਵਿਸ ਸੈਂਟਰਾਂ (CSC) ਤੋਂ ਵੀ ਮਿਲਣਗੇ।