ਡਾ.ਅੰਬੇਡਕਰ ਭਵਨ ਅਰਬਨ ਅਸਟੇਟ ਵਿਖੇ ਸ਼੍ਰੀ ਗੁਰੂ ਰਵਿਦਾਸ ਸਭਾ ਵਲੋਂ ਚਲਾਏ ਜਾ ਰਹੇ ਫ੍ਰੀ ਕੰਪਿਊਟਰ ਸੈਂਟਰ ਵਿਖੇ 6 ਮਹੀਨੇ ਦਾ ਕੋਰਸ ਪੂਰਾ ਹੋਣ 15 ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇੰਨਰਵੀਲ ਕਲੱਬ ਦੇ ਸਹਿਯੋਗ ਨਾਲ ਪਿਛਲੇ 6 ਮਹੀਨੇ ਤੋਂ ਚੱਲ ਰਹੇ ਸਿਲਾਈ ਸਿਖਿਆ ਕੋਰਸ ਦੇ ਪੂਰਾ ਹੋਣ ਤੇ ਇਕ ਸਮਾਰੋਹ ਵਿਚ ਸਿਖਲਾਈ ਪ੍ਰਾਪਤ 15 ਲੜਕੀਆਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਵੰਡੇ ਗਏ।
ਇਸ ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿਚ ਸ਼੍ਰੀ ਗੁਰੂ ਰਵਿਦਾਸ ਸਭਾ ਵਲੋਂ ਅਵਤਾਰ ਸਿੰਘ ਦਰਦੀ ਵਰਕਿੰਗ ਪ੍ਰੈਜ਼ੀਡੈਂਟ , ਘਨਸ਼ਾਮ ਜਨਰਲ ਸਕੱਤਰ,ਸਰਵਣ ਬਿਰਹਾ ਕੈਸ਼ੀਅਰ ਅਤੇ ਇੰਨਰਵੀਲ ਕਲੱਬ ਸਾਊਥ ਈਸਟ ਪੀ ਡੀ ਸੀ ਕਵਿਤਾ ਉੱਪਲ,ਪੀ ਡੀ ਸੀ ਚੰਦਰ ਪ੍ਰਭਾ ਗਾਂਧੀ, ਸੰਤੋਸ਼ ਕੁਮਾਰੀ ਪਾਸਟ ਪ੍ਰੈਜ਼ੀਡੈਂਟ, ਜਸਵੀਰ ਕੌਰ ਪ੍ਰੈਜ਼ੀਡੈਂਟ ਅਤੇ ਕੌਂਸਲਰ ਗੁਰਪ੍ਰੀਤ ਕੌਰ ਜੰਡੂ ਸ਼ਾਮਿਲ ਸਨ,
ਸ਼੍ਰੀ ਗੁਰੂ ਰਵਿਦਾਸ ਸਭਾ ਦੇ ਜਨਰਲ਼ ਸਕੱਤਰ ਘਨਸ਼ਾਮ ਨੇ ਸਭਾ ਵਲੋਂ ਸਮਾਜ ਭਲਾਈ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਜਿਵੇ ਕੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਵਾਸਤੇ ਫ੍ਰੀ ਕੋਚਿੰਗ ਸੈਂਟਰ,ਫ੍ਰੀ ਕੰਪਿਊਟਰ ਸੈਂਟਰ,ਫ੍ਰੀ ਡਿਸਪੈਂਸਰੀ, ਚੈਰੀਟੇਬਲ ਲੈਬੋਰਟਰੀ,ਲਾਇਬ੍ਰੇਰੀ, ਇਨਡੋਰ ਖੇਡਾਂ ਅਤੇ ਜਿੰਮ, ਸਿਲਾਈ ਸੈਂਟਰ ਅਤੇ ਵਿਆਹ ਸ਼ਾਦੀਆਂ ਅਤੇ ਹੋਰ ਸਮਾਜਿਕ ਪ੍ਰੋਗਰਾਮ ਲਈ ਹਾਲ ਦੀ ਵਿਵਸਥਾ ਆਦਿ ਬਾਰੇ ਜਾਣਕਾਰੀ ਦਿੱਤੀ।
ਇਸ ਸਮਾਰੋਹ ਵਿਚ ਸਿਖਲਾਈ ਪ੍ਰਾਪਤ ਲੜਕੀਆਂ ਤੋਂ ਇਲਾਵਾ ਸੁਰਜੀਤ ਕੌਰ , ਰੇਨੂੰ ਸੁਮਨ ,ਅੰਜੁ ਪੁਰੀ, ਸਲੋਨੀ ਜੈਨ,ਇੰਦਰਜੀਤ ਕੌਰ ਸੋਖੀ, ਸਰਬਜੀਤ ਕੌਰ ਭਿੰਡਰ,ਸ਼ੁਸ਼ਮਾ ਸ਼ਰਮਾ,ਸੂਬੇਦਾਰ ਕਿਸ਼ਨ ਸਿੰਘ,ਧਰਮਿੰਦਰ ਕੁਮਾਰ,ਸੁਰਿੰਦਰ ਕੁਮਾਰ,ਰਾਮ ਕਿਸ਼ਨ ਸੰਧੂ,ਰਾਮ ਰਤਨ, ਰਾਮ ਸਰਨ,ਤਰਸੇਮ ਸਲ੍ਹਨ , ਚਰਨਜੀਤ ਚੰਨੀ ,ਗੁਰਮੇਜ਼ ਸਿੰਘ, ਬਲਦੇਵ ਸਿੰਘ ਜੌਹਲ,ਨਸੀਬ ਚੰਦ, ਸ਼ਿੰਗਾਰਾ ਸਿੰਘ, ਭਗਵੰਤ ਰਾਏ, ਸੋਹਣ ਲਾਲ ਬਾਗਲਾ,ਚਮਨ ਲਾਲ, ਸੋਹਣ ਸਹਿਜਲ, ਸੁਰਜੀਤ ਕੁਮਾਰ, ਚਰਨਜੀਤ ਚੰਨੀ ਤੋਂ ਇਲਾਵਾ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਮੈਂਬਰ, ਇੰਨਰਵੀਲ ਕਲੱਬ ਦੇ ਮੈਂਬਰ ਅਤੇ ਵੱਡੀ ਗਿਣਤੀ ਵਿਚ ਸਮਾਜਿਕ ਕਾਰਜਕਰਤਾ ਅਤੇ ਵਿਦਿਆਰਥੀ ਹਾਜ਼ਰ ਸਨ।