Sunday, June 29, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਮੰਡੀ ਗੋਬਿੰਦਗੜ੍ਹ ਦੇ ਖ਼ਾਲਸਾ ਸਕੂਲ 'ਚ ਨਕਲੀ ਨਿਰੰਕਾਰੀਆਂ ਦਾ ਸੰਮੇਲਨ ਨਹੀਂ ਹੋਣ ਦੇਵੇਗਾ ਖ਼ਾਲਸਾ ਪੰਥ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

June 23, 2025 01:24 AM

ਮੰਡੀ ਗੋਬਿੰਦਗੜ੍ਹ ਦੇ ਖ਼ਾਲਸਾ ਸਕੂਲ 'ਚ ਨਕਲੀ ਨਿਰੰਕਾਰੀਆਂ ਦਾ ਸੰਮੇਲਨ ਨਹੀਂ ਹੋਣ ਦੇਵੇਗਾ ਖ਼ਾਲਸਾ ਪੰਥ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਪੰਜਾਬ ਦੀ ਧਰਤੀ ਨੂੰ ਦੁਬਾਰਾ ਲਾਂਬੂ ਲਾਉਣਾ ਚਾਹੁੰਦੇ ਨੇ ਨਰਕਧਾਰੀਏ : ਭਾਈ ਰਣਜੀਤ ਸਿੰਘ

ਅੰਮ੍ਰਿਤਸਰ, 22 ਜੂਨ ( ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੇ ਖ਼ਾਲਸਾ ਸਕੂਲ ਵਿੱਚ ਨਕਲੀ ਨਿਰੰਕਾਰੀਆਂ ਵੱਲੋਂ ਰੱਖੇ ਸੰਮੇਲਨ ਉੱਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ। ਸਰਕਾਰ ਦੀ ਸ਼ਹਿ 'ਤੇ ਪੰਜਾਬ ਦੀ ਧਰਤੀ ਨੂੰ ਨਰਕਧਾਰੀਏ ਫਿਰ ਲਾਂਬੂ ਲਾਉਣਾ ਚਾਹੁੰਦੇ ਨੇ, ਖ਼ਾਲਸਾ ਪੰਥ ਹਰ ਹੀਲੇ ਇਸ ਸੰਮੇਲਨ ਨੂੰ ਰੋਕੇਗਾ, ਜੇਕਰ ਕੋਈ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਤਾਂ ਉਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹੋਵੇਗੀ। ਉਹਨਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਜਿਸ ਨੂੰ ਖ਼ਾਲਸਾ ਸਕੂਲ ਵੀ ਕਿਹਾ ਜਾਂਦਾ ਹੈ, ਓਥੇ 26 ਜੂਨ ਨੂੰ ਨਿਰੰਕਾਰੀਆਂ ਵੱਲੋਂ ਰੱਖੇ ਸੰਮੇਲਨ ਕਾਰਨ ਖ਼ਾਲਸਾ ਪੰਥ ਅਤੇ ਸਥਾਨਕ ਸੰਗਤਾਂ ਵਿੱਚ ਭਾਰੀ ਰੋਹ ਤੇ ਰੋਸ ਹੈ। ਸੰਨ 1978 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹਨਾਂ ਨਕਲੀ ਨਿਰੰਕਾਰੀਆਂ ਖ਼ਿਲਾਫ਼ ਹੁਕਮਨਾਮਾ ਵੀ ਜਾਰੀ ਹੋ ਚੁੱਕਾ ਹੈ, ਤੇ ਖ਼ਾਲਸਾ ਸਕੂਲਾਂ ਜਾਂ ਹੋਰ ਵਿਦਿਅਕ ਅਦਾਰਿਆਂ 'ਚ ਇਹ ਸੰਮੇਲਨ ਹੋਣੇ ਹੁਕਮਨਾਮੇ ਦੀ ਉਲੰਘਣਾ ਅਤੇ ਸਿੱਖ ਕੌਮ ਨੂੰ ਵੰਗਾਰ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਮਾਂ ਰਹਿੰਦਿਆਂ ਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਇਸ ਸੰਮੇਲਨ 'ਤੇ ਰੋਕ ਲਾਵੇ ਤਾਂ ਜੋ 13 ਅਪ੍ਰੈਲ 1978 ਵਾਲਾ ਕਾਂਡ ਦੁਬਾਰਾ ਨਾ ਵਾਪਰੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਵੀ ਨਿਰੰਕਾਰੀਆਂ ਦਾ ਕੱਟੜ ਚੇਲਾ ਹੈ, ਕੀ ਉਸ ਦੀ ਸਾਂਝ ਅਤੇ ਨੇੜਤਾ ਕਰਕੇ ਹੀ ਭਗਵੰਤ ਮਾਨ ਸਰਕਾਰ ਨੇ ਖ਼ਾਲਸਾ ਸਕੂਲ ਵਿੱਚ ਨਰਕਧਾਰੀਆਂ ਨੂੰ ਸੰਮੇਲਨ ਕਰਨ ਦੀ ਇਜਾਜ਼ਤ ਦਿੱਤੀ ਹੈ ? ਉਹਨਾਂ ਕਿਹਾ ਕਿ ਅਜਿਹੀ ਸਾਂਝ ਹੀ 1978 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਨਰਕਧਾਰੀਆਂ ਨਾਲ ਵਿਖਾਈ ਸੀ ਜਿਸ ਕਾਰਨ ਖ਼ੂਨ ਖਰਾਬਾ ਹੋਇਆ ਤੇ ਹਾਲਾਤ ਵਿਗੜ ਗਏ ਸਨ। ਇਸ ਬਿਖੜੇ ਸਮੇਂ ਵਿੱਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਸਿੱਖ ਕੌਮ ਦੀ ਅਗਵਾਈ ਕਰਦਿਆਂ ਨਰਕਧਾਰੀਆਂ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਵਿੱਢਿਆ ਸੀ। ਉਹਨਾਂ ਕਿਹਾ ਕਿ ਗੁਰੂਆਂ, ਸੂਰਬੀਰਾਂ ਤੇ ਸ਼ਹੀਦਾਂ ਦੀ ਧਰਤੀ ਪੰਜਾਬ ਜਿਸ ਨੂੰ ਸਿੱਖ ਹੋਮਲੈਂਡ ਵੀ ਕਿਹਾ ਜਾਂਦਾ ਹੈ, ਇੱਥੇ ਤਾਂ ਨਕਲੀ ਨਿਰੰਕਾਰੀਏ ਅਤੇ ਹੋਰ ਦੇਹਧਾਰੀ ਗੁਰੂਡੰਮ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ ਹੈ, ਇਹ ਪੰਜਾਬ ਗੁਰੂਆਂ ਦੇ ਨਾਮ ਤੇ ਵੱਸਦਾ ਹੈ ਤੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਸਿੱਖਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ ਲਈ ਦੇਹਧਾਰੀ ਗੁਰੂਡੰਮ ਨੂੰ ਉਤਸ਼ਾਹਿਤ ਕਰ ਰਹੀ ਹੈ। ਉਹਨਾਂ ਕਿਹਾ ਕਿ ਨਰਕਧਾਰੀਆਂ ਦੇ ਇਸ ਸੰਮੇਲਨ ਨੇ ਦੁਬਾਰਾ ਫਿਰ ਸਿੱਖ ਕੌਮ ਨੂੰ ਵੰਗਾਰਿਆ ਤੇ ਲਲਕਾਰਿਆ ਹੈ, ਸਿੱਖ ਇਸ ਸੰਮੇਲਨ ਨੂੰ ਰੋਕਣ ਲਈ ਕਮਰਕੱਸੇ ਕਰ ਲੈਣ। ਉਹਨਾਂ ਕਿਹਾ ਕਿ ਇਸ ਸੰਮੇਲਨ ਵਿਰੁੱਧ ਆਵਾਜ਼ ਬੁਲੰਦ ਕਰਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਭਾਈ ਕਰਨੈਲ ਸਿੰਘ ਪੰਜੋਲੀ ਨੇ ਪੰਥਕ ਫਰਜ ਨਿਭਾਇਆ ਹੈ ਜਿਸ ਦੀ ਅਸੀਂ ਸ਼ਲਾਘਾ ਕਰਦੇ ਹਾਂ। ਉਹਨਾਂ ਕਿਹਾ ਕਿ ਇਸ ਸੰਮੇਲਨ ਨੂੰ ਰੋਕਣ ਲਈ ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ, ਸ਼੍ਰੋਮਣੀ ਕਮੇਟੀ, ਤਖਤਾਂ ਦੇ ਜਥੇਦਾਰਾਂ, ਪੰਥਕ ਜਥੇਬੰਦੀਆਂ, ਸਿੰਘ ਸਭਾਵਾਂ ਤੇ ਹੋਰ ਸੰਸਥਾਂਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।  

Have something to say? Post your comment

More From Punjab

ਦਸ ਸਾਲਾ ਮਾਨਸਵੀ ਦੀ ਕਲਪਨਾ ਦੀ ਉਡਾਣ – “ਦੀ ਸਟਰੇਂਜ ਵਰਲਡ” ਕਿਤਾਬ ਕੀਤੀ ਗਈ ਲੋਕ - ਅਰਪਣ

ਦਸ ਸਾਲਾ ਮਾਨਸਵੀ ਦੀ ਕਲਪਨਾ ਦੀ ਉਡਾਣ – “ਦੀ ਸਟਰੇਂਜ ਵਰਲਡ” ਕਿਤਾਬ ਕੀਤੀ ਗਈ ਲੋਕ - ਅਰਪਣ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਹੁਕਮ, ਹਰੇਕ ਘਰ 'ਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਹੁਕਮ, ਹਰੇਕ ਘਰ 'ਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਐੱਸ ਡੀ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਸਕੇਪ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ

ਸਕੇਪ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ "ਇੱਕ ਸ਼ਾਮ ਦੋ ਸ਼ਾਇਰਾਂ ਦੇ ਨਾਮ"

ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਸਿੱਖਾਂ ਲਈ ਸਰਬ ਪ੍ਰਥਮ, ਸਿੱਖਾਂ ਦੀ ਇੱਕਜੁੱਟਤਾ ਹੀ ਘੱਲੂਘਾਰੇ ਦੇ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ

 ਮਾਂ ਦੇ ਇਕਲੌਤੇ ਸਹਾਰੇ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ, ਪਤੀ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ

ਮਾਂ ਦੇ ਇਕਲੌਤੇ ਸਹਾਰੇ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ, ਪਤੀ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ

ਪਾਕਿਸਤਾਨ ਨਾਲ ਵਧਦੇ ਤਣਾਅ ਕਾਰਨ ਤੇ ਬੀਤੀ ਰਾਤ ਹੋਏ ਡਰੋਨ ਹਮਲੇ ਨੂੰ ਲੈ ਕੇ NIT 16 ਮਈ ਤੱਕ ਬੰਦ, ਪ੍ਰੀਖਿਆਵਾਂ ਰੱਦ

ਪਾਕਿਸਤਾਨ ਨਾਲ ਵਧਦੇ ਤਣਾਅ ਕਾਰਨ ਤੇ ਬੀਤੀ ਰਾਤ ਹੋਏ ਡਰੋਨ ਹਮਲੇ ਨੂੰ ਲੈ ਕੇ NIT 16 ਮਈ ਤੱਕ ਬੰਦ, ਪ੍ਰੀਖਿਆਵਾਂ ਰੱਦ

ਪੰਜਾਬ 'ਚ ਵੱਜਿਆ ਹਾਈ ਅਲਰਟ ਸਾਇਰਨ! ਅੰਮ੍ਰਿਤਸਰ-ਜਲੰਧਰ ਪੂਰੀ ਤਰ੍ਹਾਂ ਬੰਦ, ਗੁਰਦਾਸਪੁਰ ਦੇ ਲੋਕਾਂ ਨੂੰ ਗੁਰੂ ਘਰ ਕੀਤਾ ਜਾ ਰਿਹੈ ਸ਼ਿਫਟ

ਪੰਜਾਬ 'ਚ ਵੱਜਿਆ ਹਾਈ ਅਲਰਟ ਸਾਇਰਨ! ਅੰਮ੍ਰਿਤਸਰ-ਜਲੰਧਰ ਪੂਰੀ ਤਰ੍ਹਾਂ ਬੰਦ, ਗੁਰਦਾਸਪੁਰ ਦੇ ਲੋਕਾਂ ਨੂੰ ਗੁਰੂ ਘਰ ਕੀਤਾ ਜਾ ਰਿਹੈ ਸ਼ਿਫਟ