Sunday, June 29, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਕੇਪ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ "ਇੱਕ ਸ਼ਾਮ ਦੋ ਸ਼ਾਇਰਾਂ ਦੇ ਨਾਮ"

June 19, 2025 11:16 PM

ਸਕੇਪ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ "ਇੱਕ ਸ਼ਾਮ ਦੋ ਸ਼ਾਇਰਾਂ ਦੇ ਨਾਮ"

ਜਿਸ ਦੇਸ਼ ਦੀਆਂ ਕਚਹਿਰੀਆਂ ਅਤੇ ਹਸਪਤਾਲਾਂ ਵਿੱਚ ਭੀੜ ਹੋਵੇ ਸਮਝੋ ਉਹ ਦੇਸ਼ ਬਿਮਾਰ ਹੈ - ਐੱਸ.ਕੇ.ਅਗਰਵਾਲ

ਫਗਵਾੜਾ (  ) ਸਕੇਪ ਸਾਹਿਤਕ ਸੰਸਥਾ (ਰਜਿ.) ਫਗਵਾੜਾ ਨੇ ਦੋ ਸ਼ਾਇਰਾਂ ਬਲਦੇਵ ਰਾਜ ਕੋਮਲ ਅਤੇ ਸੁਬੇਗ ਸਿੰਘ ਹੰਜਰਾ ਨਾਲ ਇੱਕ ਸ਼ਾਮ ਦਾ ਆਯੋਜਨ ਕੀਤਾ। ਇਸ ਭਾਵਪੂਰਤ ਸਮਾਗਮ ਸਮੇਂ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਐੱਸ.ਕੇ. ਅਗਰਵਾਲ ਸਾਬਕਾ ਸ਼ੈਸ਼ਨ ਜੱਜਸਕੇਪ ਸਾਹਿਤਕ ਸੰਸਥਾ ਦੇ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀਬਲੱਡ ਬੈਂਕ ਦੇ ਪ੍ਰਧਾਨ ਮਲਕੀਤ ਸਿੰਘ ਰਘਬੋਤਰਾ,ਸ਼ਾਇਰ ਬਲਦੇਵ ਰਾਜ ਕੋਮਲਸ਼ਾਇਰ ਸੁਬੇਗ ਸਿੰਘ ਹੰਜਰਾ ਅਤੇ ਸਭਾ ਦੇ ਪ੍ਰਧਾਨ ਰਵਿੰਦਰ ਚੋਟ ਸ਼ਾਮਲ ਹੋਏ।ਸਮਾਗਮ ਦੇ ਸ਼ੁਰੂ ਵਿੱਚ ਸਵਾਗਤੀ ਭਾਸ਼ਣ ਬੋਲਦਿਆਂ ਗੁਰਮੀਤ ਸਿੰਘ ਪਲਾਹੀ ਨੇ ਸਾਬਕਾ ਸ਼ੈਸ਼ਨ ਜੱਜ ਐੱਸ.ਕੇ.ਅਗਰਵਾਲ ਦੀ ਨਵ ਪ੍ਰਕਾਸ਼ਿਤ ਪੁਸਤਕ "ਜਦੋਂ ਜਾਗੋ ਉਦੋਂ ਸਵੇਰਾ" 'ਤੇ ਆਪਣੇ ਵਿਚਾਰ ਪ੍ਰਗਟ ਕੀਤੇ।ਉਹਨਾਂ ਦੱਸਿਆ ਕਿ ਇਸ ਪੁਸਤਕ ਵਿੱਚ ਜੱਜ ਸਾਹਿਬ ਨੇ ਸਾਦੇ ਸ਼ਬਦਾਂ ਵਿੱਚ ਡੂੰਘੇ ਵਿਚਾਰ ਪੇਸ਼ ਕੀਤੇ ਹਨ। ਉਹਨਾਂ ਆਪਣੀ ਸਾਰੀ ਜ਼ਿੰਦਗੀ ਦਾ ਨਿਚੋੜ ਪਾਠਕਾਂ ਨਾਲ ਸਕਾਰਾਤਮਕ ਤਰੀਕੇ ਨਾਲ ਸਾਂਝਾ ਕੀਤਾ ਹੈ। ਇਸ ਤੋਂ ਬਾਅਦ ਸ਼ਾਇਰ ਬਲਦੇਵ ਰਾਜ ਕੋਮਲ ਨੇ ਆਪਣੀ ਮੁੱਢਲੀ ਵਿਦਿਆ ਤੇ ਪਿਛੋਕੜ ਬਾਰੇ ਵਿਸਥਾਰਪੂਰਵਕ ਦੱਸਿਆ। ਉਹਨਾਂ ਗੁੜ੍ਹਾ ਪਿੰਡ ਤੋਂ ਮੈਟ੍ਰਿਕ ਕਰਕੇਉੱਚ ਵਿੱਦਿਆ ਫਗਵਾੜੇ ਦੇ ਕਾਲਜ ਤੋਂ ਪ੍ਰਾਪਤ ਕੀਤੀ। ਕਈ ਸਰਕਾਰੀ ਨੌਕਰੀਆਂ ਛੱਡ ਕੇ ਬੈਂਕ ਵਿੱਚੋਂ ਬਤੌਰ ਮੈਨੇਜਰ ਦੇ ਰਿਟਾਇਰ ਹੋਏ।ਕਾਲਜ ਸਮੇਂ ਤੋਂ ਹੀ ਲਿਖਣ ਦੀ ਚੇਟਕ ਲੱਗ ਗਈ ਸੀ।ਉਹਨਾਂ ਆਪਣੀਆਂ ਚੋਣਵੀਆਂ ਗ਼ਜ਼ਲਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਦੂਸਰੇ ਮਹਿਮਾਨ ਸ਼ਾਇਰ ਸੁਬੇਗ ਸਿੰਘ ਹੰਜਰਾ ਨੇ ਆਪਣੇ ਪਿਛੋਕੜ ਬਾਰੇ ਦੱਸਿਆ ਅਤੇ ਕਿਹਾ ਕਿ ਉਹਨਾਂ ਦਾ ਪਿੰਡ ਨਸੀਰਾਬਾਦ ਹੈ। ਪੇਂਡੂ ਸੱਭਿਆਚਾਰਵਾਤਾਵਰਨ ਦੀ ਸੰਭਾਲ਼ ਅਤੇ ਠੇਠ ਪੰਜਾਬੀ ਰੰਗ ਉਹਨਾਂ ਦੀਆਂ ਕਵਿਤਾਵਾਂ ਵਿੱਚ ਆਪ ਮੁਹਾਰੇ ਹੀ ਆ ਜਾਂਦਾ ਹੈ।ਉਹਨਾਂ ਦੀਆਂ ਕਵਿਤਾਵਾਂ ਵਿੱਚ ਆਪ ਮੁਹਾਰੇ ਆ ਜਾਂਦਾ ਹੈ। ਉਹਨਾਂ ਨੇ ਵੀ ਕੁਝ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਸਰੋਤਿਆਂ ਵੱਲੋਂ ਦੋਵੇਂ ਸ਼ਾਇਰਾਂ ਤੋਂ ਕੁਝ ਸਵਾਲ ਵੀ ਪੁੱਛੇ ਗਏ ਅਤੇ ਸ਼ਾਇਰਾਂ ਨੇ ਉਹਨਾਂ ਦੇ ਸ਼ੰਕੇ ਨਵਿਰਤ ਕੀਤੇ।ਇਸ ਸਮਾਗਮ ਦੇ ਮੁੱਖ ਮਹਿਮਾਨ ਐੱਸ.ਕੇ.ਅਗਰਵਾਲ ਸਾਬਕਾ ਸ਼ੈਸ਼ਨ ਜੱਜ ਨੇ ਆਪਣੀ ਪੁਸਤਕ "ਜਦੋਂ ਜਾਗੋ ਉਦੋਂ ਸਵੇਰਾ" ਬਾਰੇ ਬਹੁਤ ਹੀ ਰੌਚਕ ਬਿਰਤਾਂਤ ਸੁਣਾਏ।ਇਸ ਪੁਸਤਕ ਵਿੱਚ ਉਹਨਾਂ ਨੇ ਆਪਣੇ ਕਚਹਿਰੀ ਦੇ ਸਮੇਂ ਦੇ ਬਹੁਤ ਸਾਰੇ ਕਿੱਸੇ ਦਰਜ ਕੀਤੇ ਹਨ। ਉਹਨਾਂ ਦੱਸਿਆ ਕਿ ਇਹ ਪੁਸਤਕ 3000 ਦੀ ਗਿਣਤੀ ਵਿੱਚ ਛਪਵਾਈ ਸੀ  ਜਿਹੜੀ ਸਾਰੀ ਪਾਠਕਾਂ ਤੱਕ ਪਹੁੰਚ ਚੁੱਕੀ ਹੈ ਅਤੇ ਇਸ ਦੀ ਮੰਗ ਅਜੇ ਵੀ ਜਾਰੀ ਹੈ।ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਉਹਨਾਂ ਦੇ ਅਧਿਆਪਕ ਵੀ ਸਨ।ਅਧਿਆਪਕ ਤੇ ਮਾਪੇ ਕਦੇ ਈਰਖਾ ਨਹੀਂ ਕਰਦੇ।ਬੰਦੇ ਨੂੰ ਉਸਦਾ ਸੰਕਲਪ ਅਤੇ ਸਖ਼ਤ ਮਿਹਨਤ ਹੀ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਕਰਵਾਉਂਦੇ ਹਨ।ਉਹਨਾਂ ਨੇ ਆਪਣੇ ਅਧਿਆਪਕਾਂ ਦੀ ਕਦਰ ਕਰਦਿਆਂ ਉਹਨਾਂ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇੱਕ ਅਧਿਆਪਕ ਬਹੁਤ ਸਾਰੇ ਜੱਜ ਪੈਦਾ ਕਰ ਸਕਦਾ ਹੈ ਪਰ ਇੱਕ ਜੱਜ ਕੋਈ ਚੰਗਾ ਅਧਿਆਪਕ ਪੈਦਾ ਨਹੀਂ ਕਰ ਸਕਦਾ। ਉਹਨਾਂ ਦੱਸਿਆ ਕਿ ਜਿਸ ਦੇਸ਼ ਦੀਆਂ ਕਚਹਿਰੀਆਂ ਤੇ ਹਸਪਤਾਲਾਂ ਵਿੱਚ ਭੀੜ ਰਹਿੰਦੀ ਹੋਵੇ ਤਾਂ ਸਮਝ ਲਓ ਉਹ ਦੇਸ਼ ਸਖ਼ਤ ਬਿਮਾਰ ਹੈ। ਕਚਹਿਰੀਆਂ ਵਿੱਚ ਫੈਸਲੇ ਨਹੀਂਸਗੋਂ ਸਮਝੌਤੇ ਹੋਣੇ ਚਾਹੀਦੇ ਹਨ। ਹੋਰਾਂ ਤੋਂ ਇਲਾਵਾ ਇਸ ਸਮੇਂ ਪ੍ਰਿੰ. ਗੁਰਦੇਵ ਸਿੰਘ ਰੰਧਾਵਾਐਡਵੋਕੇਟ ਐੱਸ. ਐੱਨ ਅਗਰਵਾਲ,ਰਾਕੇਸ਼ ਅਗਰਵਾਲਪ੍ਰਿੰ.ਤਰਸੇਮ ਸਿੰਘ,ਕਮਲੇਸ਼ ਸੰਧੂ ਜਨਰਲ ਸੈਕਟਰੀਸੀਤਲ ਰਾਮ ਬੰਗਾਮਨਜੀਤ ਕੌਰ ਮੀਸ਼ਾਜਸਵਿੰਦਰ ਫਗਵਾੜਾਬਲਵੀਰ ਕੌਰ ਬੱਬੂ ਸੈਣੀ,ਜੱਸ ਸਰੋਆ,ਨਿਰਵੈਰ ਸਿੰਘ ਨੱਢਾਹਰਚਰਨ ਭਾਰਤੀਰਵਿੰਦਰ ਰਾਏਮਾਸਟਰ ਸੁਖਦੇਵ ਸਿੰਘਕਰਮਜੀਤ ਸਿੰਘ ਸੰਧੂਸ਼ਾਮ ਸਰਗੂੰਦੀ,ਲਸ਼ਕਰ ਢੰਡਵਾੜਵੀਸੋਹਣ ਸਹਿਜਲਅਸ਼ੋਕ ਟਾਂਡੀਦਵਿੰਦਰ ਜੱਸਲ,ਦੇਵ ਰਾਜ ਦਾਦਰ ਆਦਿ ਹਾਜ਼ਰ ਸਨ।ਸਟੇਜ ਸੰਚਾਲਨ ਸੰਸਥਾ ਪ੍ਰਧਾਨ ਰਵਿੰਦਰ ਚੋਟ ਜੀ ਵੱਲੋਂ ਬਾਖ਼ੂਬੀ ਕੀਤਾ ਗਿਆ।ਅੰਤ ਵਿੱਚ ਸੰਸਥਾ ਦੇ ਮੀਤ ਪ੍ਰਧਾਨ ਪਰਮਿੰਦਰਜੀਤ ਸਿੰਘ ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ।

Have something to say? Post your comment

More From Punjab

ਦਸ ਸਾਲਾ ਮਾਨਸਵੀ ਦੀ ਕਲਪਨਾ ਦੀ ਉਡਾਣ – “ਦੀ ਸਟਰੇਂਜ ਵਰਲਡ” ਕਿਤਾਬ ਕੀਤੀ ਗਈ ਲੋਕ - ਅਰਪਣ

ਦਸ ਸਾਲਾ ਮਾਨਸਵੀ ਦੀ ਕਲਪਨਾ ਦੀ ਉਡਾਣ – “ਦੀ ਸਟਰੇਂਜ ਵਰਲਡ” ਕਿਤਾਬ ਕੀਤੀ ਗਈ ਲੋਕ - ਅਰਪਣ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਹੁਕਮ, ਹਰੇਕ ਘਰ 'ਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਹੁਕਮ, ਹਰੇਕ ਘਰ 'ਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਐੱਸ ਡੀ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਐੱਸ ਡੀ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਮੰਡੀ ਗੋਬਿੰਦਗੜ੍ਹ ਦੇ ਖ਼ਾਲਸਾ ਸਕੂਲ 'ਚ ਨਕਲੀ ਨਿਰੰਕਾਰੀਆਂ ਦਾ ਸੰਮੇਲਨ ਨਹੀਂ ਹੋਣ ਦੇਵੇਗਾ ਖ਼ਾਲਸਾ ਪੰਥ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਮੰਡੀ ਗੋਬਿੰਦਗੜ੍ਹ ਦੇ ਖ਼ਾਲਸਾ ਸਕੂਲ 'ਚ ਨਕਲੀ ਨਿਰੰਕਾਰੀਆਂ ਦਾ ਸੰਮੇਲਨ ਨਹੀਂ ਹੋਣ ਦੇਵੇਗਾ ਖ਼ਾਲਸਾ ਪੰਥ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਹੁਕਮ, ਹਰੇਕ ਘਰ 'ਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਹੁਕਮ, ਹਰੇਕ ਘਰ 'ਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਸਿੱਖਾਂ ਲਈ ਸਰਬ ਪ੍ਰਥਮ, ਸਿੱਖਾਂ ਦੀ ਇੱਕਜੁੱਟਤਾ ਹੀ ਘੱਲੂਘਾਰੇ ਦੇ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ

 ਮਾਂ ਦੇ ਇਕਲੌਤੇ ਸਹਾਰੇ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ, ਪਤੀ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ

ਮਾਂ ਦੇ ਇਕਲੌਤੇ ਸਹਾਰੇ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ, ਪਤੀ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ

ਪਾਕਿਸਤਾਨ ਨਾਲ ਵਧਦੇ ਤਣਾਅ ਕਾਰਨ ਤੇ ਬੀਤੀ ਰਾਤ ਹੋਏ ਡਰੋਨ ਹਮਲੇ ਨੂੰ ਲੈ ਕੇ NIT 16 ਮਈ ਤੱਕ ਬੰਦ, ਪ੍ਰੀਖਿਆਵਾਂ ਰੱਦ

ਪਾਕਿਸਤਾਨ ਨਾਲ ਵਧਦੇ ਤਣਾਅ ਕਾਰਨ ਤੇ ਬੀਤੀ ਰਾਤ ਹੋਏ ਡਰੋਨ ਹਮਲੇ ਨੂੰ ਲੈ ਕੇ NIT 16 ਮਈ ਤੱਕ ਬੰਦ, ਪ੍ਰੀਖਿਆਵਾਂ ਰੱਦ

ਪੰਜਾਬ 'ਚ ਵੱਜਿਆ ਹਾਈ ਅਲਰਟ ਸਾਇਰਨ! ਅੰਮ੍ਰਿਤਸਰ-ਜਲੰਧਰ ਪੂਰੀ ਤਰ੍ਹਾਂ ਬੰਦ, ਗੁਰਦਾਸਪੁਰ ਦੇ ਲੋਕਾਂ ਨੂੰ ਗੁਰੂ ਘਰ ਕੀਤਾ ਜਾ ਰਿਹੈ ਸ਼ਿਫਟ

ਪੰਜਾਬ 'ਚ ਵੱਜਿਆ ਹਾਈ ਅਲਰਟ ਸਾਇਰਨ! ਅੰਮ੍ਰਿਤਸਰ-ਜਲੰਧਰ ਪੂਰੀ ਤਰ੍ਹਾਂ ਬੰਦ, ਗੁਰਦਾਸਪੁਰ ਦੇ ਲੋਕਾਂ ਨੂੰ ਗੁਰੂ ਘਰ ਕੀਤਾ ਜਾ ਰਿਹੈ ਸ਼ਿਫਟ