Tuesday, July 08, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਸਿੱਖਾਂ ਲਈ ਸਰਬ ਪ੍ਰਥਮ, ਸਿੱਖਾਂ ਦੀ ਇੱਕਜੁੱਟਤਾ ਹੀ ਘੱਲੂਘਾਰੇ ਦੇ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ

June 04, 2025 02:28 PM

ਇਹਦੇ ਵਿੱਚ ਕੋਈ ਅਤਿਕਥਨੀ ਨਹੀ ਕਿ ਸਿੱਖ ਕੌਂਮ ਦੁਨੀਆਂ ਦੀ ਬਹਾਦਰ ਕੌਂਮ ਹੈ।ਪੁਰਾਤਨਸਿੱਖ  ਜਰਨੈਲਾਂ ਵਿੱਚੋ ਸ੍ਰ ਹਰੀ ਸਿੰਘ ਨਲੂਏ  ਦਾ ਨਾਮ ਦੁਨੀਆਂ ਦੇ ਸਭ ਤੋ ਵੱਧ ਸ਼ਕਤੀਸ਼ਾਲੀਯੋਧਿਆਂ ਵਿੱਚ ਸੁਮਾਰ  ਹੈ।ਜਰਨਲ ਜੋਰਾਵਰ ਸਿੰਘ ਬਾਰੇ ਤਾਂ ਇੱਥੋ ਤੱਕ ਕਿਹਾ ਜਾਂਦਾ ਹੈ ਕਿ ਜਦੋਂਇਹ ਬਹਾਦਰ ਜਰਨੈਲ ਦੀ ਸ਼ਹਾਦਤ ਹੋਈ ਉਸ ਤੋ ਬਾਅਦ ਤਿਬਤੀ ਲੋਕਾਂ ਨੇ ਉਹਨਾਂ ਦੇ  ਪਵਿੱਤਰਸਰੀਰ ਦਾ ਮਾਸ ਵੰਡ ਲਿਆ ਸੀ,ਕਿਉਂਕਿ ਉਹਨਾਂ ਲੋਕਾਂ ਦਾ ਮੰਨਣਾ ਸੀ ਕਿ ਇੱਕ ਬਹਾਦਰਜਰਨੈਲ ਦਾ ਮਾਸ ਘਰ ਵਿੱਚ ਰੱਖਣ ਨਾਲ ਘਰ ਵਿੱਚ ਪੈਦਾ ਹੋਣ ਵਾਲੀ ਸੰਤਾਨ ਵੀ ਜਰਨੈਲਜੋਰਾਵਰ ਸਿੰਘ ਵਰਗੀ ਬਹਾਦਰ ਹੋਵੇਗੀ।ਸੁਣਿਆ ਹੈ ਅੱਜ ਵੀ ਉਹ ਲੋਕ ਉਸ ਬਹਾਦਰ ਸਿੱਖਜਰਨੈਲ ਜੋਰਾਵਰ ਸਿੰਘ ਦੀ ਸਮਾਧ ਦੀ ਪੂਜਾ ਕਰਦੇ ਹਨ।ਸੋ ਅਜਿਹੇ ਇੱਕ ਨਹੀ ਹਜਾਰਾਂਵਾਕਿਆਤ ਸਾਂਝੇ ਕੀਤੇ ਜਾ ਸਕਦੇ ਹਨ,ਜਿਹੜੇ ਇਸ ਕੌਂਮ ਦੀ ਗਿਣਤੀ ਬਹਾਦਰ ਕੌਂਮਾਂ ਵਿੱਚਮੋਹਰੀ ਕੌਂਮ ਵਜੋਂ ਕਰਵਾਉਣ ਦਾ ਪਰਮਾਣ ਹੋ ਨਿੱਬੜਦੇ ਹਨ।ਸਿੱਖ ਕੌਂਮ ਅੰਦਰ ਬਹਾਦਰੀ ਨਾਲਲੜਨ ਮਰਨ ਦਾ ਜਜ਼ਬਾ ਪੁਰਾਤਨ ਸਮਿਆਂ ਵਿੱਚ ਵੀ ਦੁਸ਼ਮਣ ਨੂੰ ਸੋਚਾਂ ਵਿੱਚ ਪਾਉਂਦਾ ਸੀ ਤੇਮੌਜੂਦਾ ਸਮੇ ਵਿੱਚ ਵੀ ਇਹ ਜਜ਼ਬਾ ਹੀ ਸਿੱਖ ਦੁਸ਼ਮਣ ਤਾਕਤਾਂ ਦੀ ਨੀਂਦ ਹਰਾਮ ਕਰਦਾ ਹੈ। ਭਾਂਵੇਸਿੱਖਾਂ ਦਾ ਸਰਬਤ ਦੇ ਭਲੇ ਦਾ ਸੰਕਲਪ ਅਤੇ ਲੰਗਰ ਪ੍ਰਥਾ ਦੀ ਮਹਾਨ ਪਰੰਪਰਾ ਨੇ ਦੁਨੀਆਂਪੱਧਰ  ਤੇ ਸਿੱਖਾਂ ਦੀ ਪਛਾਣ ਨੂੰ ਨਿਖਾਰਿਆ ਅਤੇ ਸਤਿਕਾਰਿਆ ਹੈ,ਪਰ ਫਿਰ ਵੀ ਕਿਤੇ ਨਾ ਕਿਤੇਕਿਰਪਾਨ ਚੋ ਪਰਗਟ ਹੋਣ ਕਰਕੇ ਦੁਸ਼ਮਣ ਤਾਕਤਾਂ ਨੂੰ ਉਹਨਾਂ ਦੀ ਰੁਹਾਨੀ ਤਾਕਤ ਭੈ ਭੀਤ ਕਰਦੀਰਹਿੰਦੀ ਹੈ।ਲਿਹਾਜ਼ਾ ਸਿੱਖਾਂ ਨੂੰ ਮਾਨਸਿਕ,ਧਾਰਮਿਕ ਅਤੇ ਸਰੀਰਕ ਹਮਲਿਆਂ  ਦਾ ਸ਼ਿਕਾਰ ਹੋਣਾਪੈ ਰਿਹਾ ਹੈ। ਸਿੱਖਾਂ ਨੂੰ ਗੁਰੂ ਨਾਲੋਂ ਤੋੜਨ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ,ਸਿਧਾਂਤਾਂ ਨੂੰਢਾਹ ਲਾਈ ਜਾ ਰਹੀ ਹੈ ਅਤੇ ਸਿੱਖਾਂ ਦੀ ਏਕਤਾ ਨੂੰ ਖੰਡਿਤ ਕਰਕੇ ਆਪਸ ਵਿੱਚ ਲੜਾਉਣ ਦਾਰੁਝਾਨ ਘਟਣ ਦੀ ਬਜਾਏ ਜੋਰ ਫੜਦਾ ਜਾ ਰਿਹਾ ਹੈ। ਸਿੱਖ ਕੌਂਮ ਵਾਸਤੇ ਇੱਕ ਕਹਾਵਤ ਬੜੀਪ੍ਰਸਿੱਧ ਹੈ ਕਿਜੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਕੌਂਮ ਕਦੇ ਨਾ ਹਾਰੇ”, ਇਹ ਬਿਲਕੁਲ ਸੱਚ ਹੈ ਕਿਜੇਕਰ ਸਿੱਖਾਂ ਵਿੱਚ ਏਕਤਾ ਹੋ ਜਾਵੇ ਤਾਂ ਕੋਈ ਵੀ ਤਾਕਤ ਸਿੱਖਾਂ ਨਾਲ ਜਿਆਦਤੀ ਕਰਨ ਬਾਰੇਸੋਚ ਵੀ ਨਹੀ ਸਕਦੀ। ਪਰ ਏਕਤਾ ਵਾਲੇ ਪੱਖ ਤੋਂ ਮੌਜੂਦਾ ਹਾਲਾਤ ਬੇਹੱਦ ਗੁੰਝਲਦਾਰ ਬਣੇ ਹੋਏਹਨ ਜਾਂ ਬਣਾਏ ਹੋਏ ਹਨ। ਜੇਕਰ ਇੱਕ ਆਗੂ ਕੋਈ ਬਿਆਨ ਦਿੰਦਾ ਹੈ ਤਾਂ ਚਾਰ ਉਹਦੇ ਵਿਰੋਧਵਿੱਚ ਉੱਠ ਖੜਦੇ ਹਨ,ਬਿਨਾ ਵਜਾਹ ਵਿਰੋਧ ਸੁਰੂ ਕਰ ਦਿੰਦੇ ਹਨ।ਬਹੁਤ ਸਾਰੇ ਕੇਂਦਰੀ ਤਾਕਤਾਂ ਨੂੰਖੁਸ ਕਰਨ ਲਈ ਅਜਿਹਾ ਕਰ ਰਹੇ ਹਨ। ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਖਿਲਾਫ ਦਮਦਮੀ ਟਕਸਾਲ ਦੇ ਮੁਖੀ ਸੰਤਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਤੀਜੇ ਘੱਲੂਘਾਰੇ ਦੀ 41ਵੀ ਯਾਦ ਮੌਕੇ ਛੇ ਜੂਨ ਦੇ ਸੰਦਰਭਵਿੱਚ ਦਿੱਤਾ ਗਿਆ ਬਿਆਨ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਬਾਬਾ ਹਰਨਾਮਸਿੰਘ ਧੁੰਮਾ ਦਾ  ਉਪਰੋਕਤ ਬਿਆਨ ਬੇਹੱਦ ਮੰਦਭਾਗਾ ਅਤੇ ਕੌਂਮ ਅੰਦਰ ਖਾਨਾਜੰਗੀ ਪੈਦਾ ਕਰਨਵਾਲਾ ਹੈ। ਇਹ ਅਜਿਹਾ ਸਮਾ ਹੈ ਜਦੋ ਸਿੱਖਾਂ ਨੂੰ ਹਰ ਤਰਾਂ ਦੀਆਂ ਧੜੇਬੰਦੀਆਂ ਛੱਡ ਕੇ ਕੌਂਮ ਦੇਵਡੇਰੇ ਹਿਤਾਂ ਦੇ ਵਾਸਤੇ  ਇੱਕ ਜੁੱਟ ਹੋਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ,ਪਰ ਬਾਬਾ ਹਰਨਾਮਸਿੰਘ ਧੁੰਮਾ ਨੇ ਇਸ ਨਾਜੁਕ ਦੌਰ ਵਿੱਚ ਅਜਿਹਾ ਕਰਕੇ ਆਪਣੀ ਸ਼ਖਸ਼ੀਅਤ ਤੇ ਇੱਕ ਹੋਰਸਵਾਲੀਆ ਨਿਸ਼ਾਨ ਲਵਾ ਲਿਆ ਹੈ। ਜਦੋਕਿ ਸ੍ਰ ਸਿਮਰਨਜੀਤ ਸਿੰਘ ਮਾਨ ਦਾ ਇਸ ਸੰਦਰਭਵਿੱਚ ਆਇਆ ਬਿਆਨ ਸਲਾਹੁਣਯੋਗ ਹੈ।ਉਹਨਾਂ ਵੱਲੋਂ ਬਾਬਾ ਧੁੰਮੇ ਨੂੰ ਅਜਿਹਾ ਕੋਈ ਵੀ ਕਦਮਨਾ ਪੁੱਟਣ ਦੀ ਅਪੀਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਦਿਖਾਈ ਗਈ ਸ਼ਰਧਾ ਦਾਸਵਾਗਤ ਕਰਨਾ ਬਣਦਾ ਹੈ।ਬਿਨਾ ਸ਼ੱਕ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਲਈ ਸਭ ਤੋ ਉੱਪਰਹੈ,ਉਹਨਾਂ ਦੇ ਸੇਵਾਦਾਰ ਦੇ ਰੂਪ ਵਿੱਚ ਬੈਠਾ ਵਿਅਕਤੀ ਭਾਵੇਂ ਕਿਸੇ ਵੀ ਧੜੇ ਤੋਂ ਆਇਆ ਹੋਵੇ,ਪਰਬਤੌਰ ਜਥੇਦਾਰ ਉਹ ਸਮੁੱਚੀ ਕੌਂਮ ਲਈ ਸਤਿਕਾਰਿਤ ਸਖਸ਼ੀਅਤ ਹੈ ਅਤੇ ਹੋਣੀ ਚਾਹੀਦੀ ਹੈ, -ਸ਼ਰਤੇ ਕਿ ਸਿੰਘ ਸਾਹਿਬ ਵੀ ਆਪਣੇ ਸਰਬ ਉੱਤਮ ਅਤੇ  ਸਤਿਕਾਰਿਤ ਰੁਤਬੇ ਦਾ ਖਿਆਲਰੱਖ ਕੇ ਕੌਂਮ ਨੂੰ ਯੋਗ ਅਗਵਾਈ ਦੇਣ।ਇਹ  ਕੋਈ ਪਹਿਲਾ ਮੌਕਾ ਨਹੀ ਜਦੋਂ ਤਖਤ ਸਾਹਿਬਾਨਾਂ ਦੇਜਥੇਦਾਰਾਂ ਦੀਆਂ ਨਿਯੁਕਤੀਆਂ ਤੇ ਬਾਦ ਵਿਵਾਦ ਪੈਦਾ ਹੋਇਆ ਹੋਵੇ ਬਲਕਿ  ਇਹ ਵਰਤਾਰਾਸਿੱਖਾਂ ਦਾ ਰਾਜ ਭਾਗ ਖੁੱਸ ਜਾਣ ਤੋ ਬਾਅਦ ਨਿਰੰਤਰ ਵਾਪਰਦਾ ਰਿਹਾ ਹੈ, ਪ੍ਰੰਤੂ ਬਹੁ ਗਿਣਤੀਸਿੱਖ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸੱਚੀ ਸ਼ਰਧਾ ਅਤੇ ਸਤਿਕਾਰ  ਰੱਖਦੇ ਹੋਣ ਕਰਕੇ ਜਥੇਦਾਰਨੂੰ ਸਵੀਕਾਰ ਲੈਂਦੇ ਹਨ।ਬੀਤੇ ਸਾਲਾਂ ਵਿੱਚ ਜਦੋ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂਬੇਅਦਬੀਆਂ ਦਾ ਦੌਰ ਚੱਲਿਆ,ਉਸ ਮੌਕੇ ਦੇ ਜਥੇਦਾਰ ਨੂੰ ਕੌਂਮ ਨੇ ਨਕਾਰ ਦਿੱਤਾ ਅਤੇ ਸਰਬਤਖਾਲਸਾ ਬੁਲਾਕੇ ਲੱਖਾਂ ਦੇ ਬੇਮਿਸਾਲ ਇਕੱਠ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਸਿੱਖਾਂ ਅੰਦਰਬੇਹੱਦ ਸਤਿਕਾਰੇ ਜਾਣ ਵਾਲੇ ਸੰਘਰਸ਼ੀ ਬੰਦੀ ਸਿੱਖ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ  ਥਾਪ ਦਿੱਤਾ ਗਿਆ ਸੀ,ਪਰ ਉਹਨਾਂ ਦੀ ਰਿਹਾਈ ਨਾ ਹੋ ਸਕਣ ਕਰਕੇ ਸਿੱਖ ਸਰੋਮਣੀਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਜਥੇਦਾਰਾਂ ਨੂੰ ਸਵੀਕਾਰਦੇ ਰਹੇ ਹਨ।ਹੁਣ ਵੀ ਨਵਨਿਯੁਕਤ ਹੋਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਭਾਵੇਂ ਸਰੋਮਣੀ ਕਮੇਟੀ ਵੱਲੋਂ ਹੀਨਿਯੁਕਤ ਕੀਤੇ ਹੋਏ ਹਨ,ਪਰ ਉਹਨਾਂ ਦੀ ਕਾਰਜਸ਼ੈਲੀ ਤੋ ਇਹ ਆਸ ਕੀਤੀ ਜਾ ਸਕਦੀ ਹੈ ਕਿਮੀਰੀ ਪੀਰੀ ਦੇ ਸਿਧਾਂਤਕਾਰ ਛੇਵੇਂ ਨਾਨਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਪਵਿੱਤਰਰੁਤਬੇ ਦੀ ਲਾਜ ਖੁਦ ਰੱਖਣਗੇ ਅਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰਨਿਰਪੱਖਤਾ ਨਾਲ ਸੇਵਾ ਕਰਨ ਦੀ ਹਿੰਮਤ,ਹੌਂਸਲਾ ਅਤੇ ਤਾਕਤ ਬਖਸ਼ਣ ਗੇ। ਅਜਿਹੇ ਬੇਹੱਦਨਾਜੁਕ ਸਮੇ ਜਦੋਂ ਕੇਂਦਰੀ ਤਾਕਤਾਂ ਘੱਟ ਗਿਣਤੀਆਂ ਨੂੰ ਖਤਮ ਕਰਨ ਦੇ ਰਾਹ ਤੁਰੀਆਂ ਹੋਈਆਂਹੋਣ ਤਾਂ ਕੌਂਮ ਦੇ ਆਗੂਆਂ ਦਾ ਫਰਜ ਬਣ ਜਾਂਦਾ ਹੈ ਕਿ ਉਹ ਆਪਣੇ  ਨਿੱਜ ਨੂੰ ਪਿਛਾਂਹ ਸੁੱਟ ਕੇਕੌਂਮ ਦੇ ਭਲੇ ਬਾਰੇ ਸੋਚਣ,ਕੌਂਮ ਦਾ ਭਲਾ ਏਕਤਾ ਤੋ ਵਗੈਰ ਸੰਭਵ ਨਹੀ ਹੈ,ਇਸ ਸੰਦਰਭ ਵਿੱਚ ਸ੍ਰਸਿਮਰਨਜੀਤ ਸਿੰਘ ਮਾਨ ਦਾ ਬਿਆਨ ਸੁਹਿਰਦ ਧਿਰਾਂ ਲਈ ਸੰਜੀਦਗੀ ਨਾਲ ਵਿਚਾਰਨਯੋਗਹੈ।ਇਹ ਸਮੁੱਚੀਆਂ ਸਿੱਖ ਧਾਰਮਿਕ ਸੰਸਥਾਵਾਂ,ਪੰਥਕ ਜਥੇਬੰਦੀਆਂ,ਰਾਜਨੀਤਕ ਪਾਰਟੀਆਂ, ਅਕਾਲੀ ਦਲਾਂ  ਅਤੇ ਸਿੱਖ ਨੌਜਵਾਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਸ੍ਰੀ ਅਕਾਲ ਤਖਤਸਾਹਿਬ ਸਿੱਖਾਂ ਲਈ ਮਹਾਂਨ ਹੈ ਅਤੇ ਤਾਂ ਫਿਰ ਉਹਦੀ ਮਹਾਨਤਾਂ ਨੂੰ ਕਾਇਮ ਰੱਖਣਾ ਵੀ ਸਮੁੱਚੇਸਿੱਖਾਂ ਦਾ ਫਰਜ ਹੈ।ਸਿੱਖਾਂ ਦੇ ਆਪਸੀ ਵੈਰ ਵਿਰੋਧ ਪਹਿਲਾਂ ਹੀ ਵੱਡੇ ਨੁਕਸਾਨ ਕਰ ਚੁੱਕੇਹਨ,ਰਾਜ ਕਰਨ ਲਈ ਬਣੀ ਕੌਂਮ  ਸਿਆਸਤ ਦੇ ਮੈਦਾਨ ਵਿੱਚੋਂ ਮਾਤ ਖਾ ਰਹੀ ਹੈ।ਕੇਂਦਰੀ ਤਾਕਤਾਂਸ੍ਰੀ ਅਕਾਲ ਤਖਤ ਸਾਹਿਬ ਮਹਾਨ ਸੰਸਥਾ ਅਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇਕਬਜਾ ਕਰਨ ਦੀ ਫਿਰਾਕ ਵਿੱਚ ਹਨ,ਜਿੰਨਾਂ ਨੂੰ ਸਿੱਖ ਸੁਚੇਤ ਹੋ ਕੇ ਹੀ ਮਾਤ ਦੇ ਸਕਦੇ ਹਨ।ਅਜਿਹੇਹਾਲਾਤਾਂ ਦੇ ਮੱਦੇਨਜਰ ਛੇ ਜੂਨ ਦਾ ਦਿਨ ਮਹੱਤਵਪੂਰਨ ਹੈ।ਜੇਕਰ ਸਿੱਖ ਸਮੁੱਚੇ ਰੂਪ ਵਿੱਚ ਕੇਂਦਰੀਤਾਕਤਾਂ ਦੀ ਮੰਦ ਭਾਵਨਾ ਨੂੰ ਸਮਝਣ ਵਿੱਚ ਸਫਲ ਹੋ ਜਾਂਦੇ ਹਨ ਅਤੇ ਇੱਕਜੁੱਟਤਾ ਨਾਲ ਜੂਨ1984 ਦੇ ਸਮੂਹ ਸ਼ਹੀਦਾਂ ਨੂੰ ਸਿਜਦਾ ਕਰਕੇ ਉਹਨਾਂ ਮਹਾਂਨ ਰੂਹਾਂ ਦੀਆਂ ਖੁਸ਼ੀਆਂ ਲੈਣ ਵਿੱਚਕਾਮਯਾਬ ਹੋ ਜਾਂਦੇ ਹਨ,ਫਿਰ ਸਿੱਖ ਕੌਂਮ ਲਈ ਉਜਲੇ ਭਵਿੱਖ ਦੀ ਆਸ ਵੀ ਕੀਤੀ ਜਾ ਸਕਦੀ ਹੈ।

ਬਘੇਲ ਸਿੰਘ ਧਾਲੀਵਾਲ

99142-58142

Have something to say? Post your comment

More From Punjab

ਗਲੋਬਲ ਸਿੱਖ ਕੌਂਸਲ ਵੱਲੋਂ ਤਖ਼ਤ ਪਟਨਾ ਸਾਹਿਬ ਦੀ ਕਮੇਟੀ ਦੇ ਆਪਹੁਦਰੇਪਣ ਦੀ ਸਖ਼ਤ ਨਿੰਦਾ

ਗਲੋਬਲ ਸਿੱਖ ਕੌਂਸਲ ਵੱਲੋਂ ਤਖ਼ਤ ਪਟਨਾ ਸਾਹਿਬ ਦੀ ਕਮੇਟੀ ਦੇ ਆਪਹੁਦਰੇਪਣ ਦੀ ਸਖ਼ਤ ਨਿੰਦਾ

ਗਲੋਬਲ ਸਿੱਖ ਕੌਂਸਲ ਵੱਲੋਂ ਤਖ਼ਤ ਪਟਨਾ ਸਾਹਿਬ ਦੀ ਕਮੇਟੀ ਦੇ ਆਪਹੁਦਰੇਪਣ ਦੀ ਸਖ਼ਤ ਨਿੰਦਾ

ਗਲੋਬਲ ਸਿੱਖ ਕੌਂਸਲ ਵੱਲੋਂ ਤਖ਼ਤ ਪਟਨਾ ਸਾਹਿਬ ਦੀ ਕਮੇਟੀ ਦੇ ਆਪਹੁਦਰੇਪਣ ਦੀ ਸਖ਼ਤ ਨਿੰਦਾ

Seven Dead, Around 32 Hurt as Mini-Bus Overturns in Punjab

Seven Dead, Around 32 Hurt as Mini-Bus Overturns in Punjab

अबोहर में फैशन डिज़ाइनर संजय वर्मा की दिनदहाड़े गोली मारकर हत्या

अबोहर में फैशन डिज़ाइनर संजय वर्मा की दिनदहाड़े गोली मारकर हत्या

ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਕੂਲੀ ਵਿਦਿਆਰਥੀਆਂ ਲਈ ਖੇਡ ਟ੍ਰਾਇਲ ਦਾ ਐਲਾਨ, 11 ਜੁਲਾਈ ਨੂੰ ਹੋਣਗੇ ਟ੍ਰਾਇਲ

ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਕੂਲੀ ਵਿਦਿਆਰਥੀਆਂ ਲਈ ਖੇਡ ਟ੍ਰਾਇਲ ਦਾ ਐਲਾਨ, 11 ਜੁਲਾਈ ਨੂੰ ਹੋਣਗੇ ਟ੍ਰਾਇਲ

6-Year-Old Mountaineer Teghbir Singh Honoured at Sri Akal Takht Sahib

6-Year-Old Mountaineer Teghbir Singh Honoured at Sri Akal Takht Sahib

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 10 ਜੁਲਾਈ ਨੂੰ, ਬੇਅਦਬੀ ਖਿਲਾਫ਼ ਸਖ਼ਤ ਕਾਨੂੰਨ 'ਤੇ ਹੋਵੇਗੀ ਚਰਚਾ

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 10 ਜੁਲਾਈ ਨੂੰ, ਬੇਅਦਬੀ ਖਿਲਾਫ਼ ਸਖ਼ਤ ਕਾਨੂੰਨ 'ਤੇ ਹੋਵੇਗੀ ਚਰਚਾ

ਬਰਨਾਲਾ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ, 5 ਭੈਣਾਂ ਦਾ ਇਕੱਲਾ ਭਰਾ ਸੀ ਬੇਅੰਤ ਸਿੰਘ

ਬਰਨਾਲਾ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ, 5 ਭੈਣਾਂ ਦਾ ਇਕੱਲਾ ਭਰਾ ਸੀ ਬੇਅੰਤ ਸਿੰਘ

Congress MP Urges BSF to Bring Back Fazilka Farmer Held in Pakistan

Congress MP Urges BSF to Bring Back Fazilka Farmer Held in Pakistan

ਤਖਤ ਸ੍ਰੀ ਪਟਨਾ ਸਾਹਿਬ ਦੇ ਤਖਾਹੀਆ ਫੈਸਲੇ ’ਤੇ ਸਿਮਰਨਜੀਤ ਸਿੰਘ ਮਾਨ ਨੇ ਉਠਾਏ ਸਵਾਲ,

ਤਖਤ ਸ੍ਰੀ ਪਟਨਾ ਸਾਹਿਬ ਦੇ ਤਖਾਹੀਆ ਫੈਸਲੇ ’ਤੇ ਸਿਮਰਨਜੀਤ ਸਿੰਘ ਮਾਨ ਨੇ ਉਠਾਏ ਸਵਾਲ,