ਐੱਸ ਡੀ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਬਰਨਾਲਾ, 21 ਜੂਨ - ਐੱਸ ਡੀ ਕਾਲਜ ਬਰਨਾਲਾ ਦੇ ਐੱਨ.ਐੱਸ.ਐੱਸ, ਐੱਨ.ਸੀ.ਸੀ. ਅਤੇ ਖੇਡ ਵਿਭਾਗ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਐੱਨ.ਐੱਸ.ਐੱਸ. ਵਿਭਾਗ ਦੇ ਕੋਆਰਡੀਨੇਟਰ ਪ੍ਰੋ. ਸ਼ੋਇਬ ਜ਼ਫਰ ਨੇ ਦੱਸਿਆ ਕਿ ‘ਯੋਗਾ ਫਾਰ ਵਨ ਅਰਥ ਵਨ ਹੈਲਥ’ ਤਹਿਤ ਅੰਤਰਰਾਸ਼ਟਰੀ ਯੋਗ ਦਿਵਸ ਐੱਨ.ਐੱਸ.ਐੱਸ, ਐੱਨ.ਸੀ.ਸੀ. ਅਤੇ ਖੇਡ ਵਿਭਾਗ ਵੱਲੋਂ ਮਿਲ ਕੇ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਆਰਟ ਆਫ਼ ਲਿਵਿੰਗ ਸੰਸਥਾ ਦੇ ਮੈਂਬਰ ਸ੍ਰੀ ਕਿ੍ਰਸ਼ਨ ਪ੍ਰਤਾਪ ਵੱਲੋਂ ਬੱਚਿਆਂ ਨੂੰ ਵੱਖ ਵੱਖਰੀਆਂ ਯੋਗ ਕਿਰਿਆਵਾਂ ਕਰਵਾਈਆਂ ਗਈਆਂ। ਜਿਵੇਂ ਕਿ ਭੁਜੰਗ ਆਸਣ, ਮਕਰ ਆਸਣ, ਬਟਰ ਫਲਾਈ ਆਸਣ, ਵਜਰ ਆਸਣ, ਪਵਨ ਮੁਕਤ ਆਸਣ ਆਦਿ। ਇਸ ਪ੍ਰੋਗਰਾਮ ਵਿਚ ਲਗਭਗ 150 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਇਸ ਤੋਂ ਇਲਾਵਾ ਵਲੰਟੀਅਰਾਂ ਵਾਸਤੇ ਠੰਡੇ ਮਿੱਠੇ ਪਾਣੀ ਦੀ ਛਬੀਲ ਵੀ ਲਾਈ ਗਈ।
ਕਾਲਜ ਦੇ ਪਿ੍ਰੰਸੀਪਲ ਡਾ. ਰਮਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਯੋਗ ਦਿਵਸ ਦੇ ਮਹੱਤਵ ਬਾਰੇ ਦੱਸਿਆ। ਕਿ੍ਰਸ਼ਨ ਪ੍ਰਤਾਪ ਨੂੰ ਸਨਮਾਨਿਤ ਕੀਤਾ ਗਿਆ। ਇਸ ਮੋਕੇ ਐੱਨ.ਸੀ.ਸੀ. ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ, ਖੇਡ ਵਿਭਾਗ ਦੇ ਮੁਖੀ ਡਾ. ਬਹਾਦਰ ਸਿੰਘ, ਪ੍ਰੋਗਰਾਮ ਅਫ਼ਸਰ ਪ੍ਰੋ. ਰੇਨੂ ਧਰਨੀ, ਡਾ. ਰਮਨਦੀਪ ਕੌਰ ਪ੍ਰੋ. ਜਸਵਿੰਦਰ ਕੌਰ ਪ੍ਰੋ. ਲਖਵੀਰ ਸਿੰਘ, ਸ੍ਰੀ ਅਮਿ੍ਰਤਪਾਲ ਸਿੰਘ ਪ੍ਰੋ. ਕੁਲਦੀਪ ਸਿੰਘ ਅਤੇ ਨਾਨ ਟੀਚਿੰਗ ਸਟਾਫ ਹਾਜ਼ਰ ਸੀ। ਇਹਨਾਂ ਤੋਂ ਇਲਾਵਾ ਸੈਕਰਡ ਹਾਰਟ ਕਾਨਵੈਂਟ ਸਕੂਲ ਬਾਬਾ ਗਾਂਧਾ ਸਿੰਘ ਸਕੂਲ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਵਿਦਿਆਰਥੀ ਹਾਜ਼ਰ ਸਨ।