ਬਰਨਾਲਾ-ਬਰਨਾਲਾ ਦੇ ਮੰਨੇ-ਪ੍ਰਮੰਨੇ ਟੈਕਸ ਲਾਅਰ ਅਤੇ ਪਿਛਲੇ ਲੰਮੇ ਸਮੇਂ ਤੋਂ ਐਸ.ਜੀ.ਪੀ.ਸੀ. ਸ੍ਰੀ ਅੰਮ੍ਰਿਤਸਰ ਦੇ ਲੀਗਲ ਅਡਵਾਇਜ਼ਰ (ਟੈਕਸੇਸ਼ਨ) ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਡਾ. ਸੀ.ਏ. ਪ੍ਰਦੀਪ ਗੋਇਲ, ਆਪਣੀ ਸਖਤ ਮਿਹਨਤ ਅਤੇ ਕੰਮ ਪ੍ਰਤੀ ਲਗਨ ਸਦਕਾ ਲਗਾਤਾਰ ਉਪਲੱਬਧੀਆਂ ਹਾਸਲ ਕਰਦੇ ਹੋਏ, ਜਿਥੇ ਆਪਣਾ ਨਾਮ ਰੋਸ਼ਨ ਕਰ ਰਹੇ ਹਨ। ਉਥੇ ਨਾਲ ਹੀ ਬਰਨਾਲੇ ਨੂੰ ਵੀ ਹਿੰਦੋਸਤਾਨ ਦੇ ਨਕਸ਼ੇ ਤੇ ਚਮਕਾਉਣ ਵਿੱਚ ਲਗਾਤਾਰ ਆਪਣਾ ਯੋਗਦਾਨ ਪਾ ਰਹੇ ਹਨ। ਇਸੇ ਤਹਿਤ ਹੁਣ ਗੋਇਲ ਨੂੰ ਰਾਸ਼ਟਰੀ ਪੱਧਰ ਦੀ ਕਮੇਟੀ ਵਿੱਚ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੀ ਕਾਮਯਾਬੀ ਵਿੱਚ ਉਨ੍ਹਾਂ ਦੀ ਧਰਮਪਤਨੀ ਐਡਵੋਕੇਟ ਦੀਪੀਕਾ ਪ੍ਰਦੀਪ ਗੋਇਲ ਹਰ ਕਦਮ ਤੇ ਸਾਥ ਦੇ ਰਹੇ ਹਨ। ਇਸ ਸਬੰਧੀ ਗੋਇਲ ਨਾਲ ਮੁਲਾਕਾਤ ਕੀਤੀ ਤਾ ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਇਸ ਕਮੇਟੀ ਦਾ ਨਾਮ ਕਮੇਟੀ ਫਾਰ ਮੈਂਬਰਜ਼ ਇਨ ਇੰਟਰਪਨਿਊਰਸ਼ਿਪ ਐਂਡ ਪਬਲਿਕ ਸਰਵਿਸਿਜ਼ ਹੈ, ਜੋ ਕਿ ਇੰਸਟੀਚਿਊਟ ਆਫ ਚਾਰਟਡ ਅਕਾਊਟੈਂਟ (ਆਈ.ਸੀ.ਏ.ਆਈ.) ਆਫ ਇੰਡੀਆ ਨੇ ਬਣਾਈ ਹੈ। ਇਸ ਕਮੇਟੀ ਦੇ ਚੇਅਰਮੈਨ ਸੀ.ਏ. ਸ. ਚਰਨਜੋਤ ਸਿੰਘ ਨੰਦਾ (ਮੌਜੂਦਾ ਪ੍ਰਧਾਨ ਆਈ.ਸੀ.ਏ.ਆਈ.) ਵਾਈਸ ਚੇਅਰਮੈਨ ਸੀ.ਏ. ਪ੍ਰਸੰਨਾ ਕੁਮਾਰ (ਮੌਜੂਦਾ ਵਾਈਸ-ਪ੍ਰਧਾਨ ਆਈ.ਸੀ.ਏ.ਆਈ.)। ਇਸ ਕਮੇਟੀ ਵਿੱਚ ਬਾਕੀ ਮੈਂਬਰਜ਼ ਸੈਂਟਰਲ ਕਾਊਸ਼ਲ ਆਫ ਆਈ.ਸੀ.ਏ.ਆਈ. ਦੇ ਇਲੈਕਟਿਡ ਮੈਂਬਰ ਹੁੰਦੇ ਹਨ ਅਤੇ ਤਿੰਨ ਮੈਂਬਰ ਕੋ-ਓਪਟਡ ਮੈਂਬਰ ਦੇ ਤੌਰ ਤੇ ਨਿਯੁਕਤ ਹੁੰਦੇ ਹਨ।ਜਿਸ ਵਿੱਚ ਪੰਜਾਬ ਤੋਂ ਸੀ.ਏ. ਪ੍ਰਦੀਪ ਗੋਇਲ, ਛੱਤੀਸਗੜ੍ਹ ਤੋਂ ਸੀ.ਏ. ਰਵੀ ਗਿਬਲਾਨੀ ਅਤੇ ਹਰਿਆਣਾ ਤੋਂ ਸੀ.ਏ. ਦੀਪਕ ਕਪੂਰ ਨਾਮਜਦ ਹੋਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਬਹੁਤ ਸਾਰੇ ਸੀ.ਏਜ਼. ਇੰਟਰਪਨਿਊਰਟਸ਼ਪ ਭਾਵ ਇੰਡਸਟਰੀ ਬਿਜ਼ਨਿਸ ਵਿੱਚ ਚਲੇ ਗਏ (ਜਿਵੇਂ ਕਿ ਰਿਲਾਇੰਸ ਜਾਂ ਟਾਟਾ ਪਰਿਵਾਰਾਂ ਦੇ ਵਿੱਚ ਸੀ.ਏ. ਹਨ, ਉਹ ਖੁਦ ਦੇ ਬਿਜ਼ਨਿਸ ਵਿੱਚ ਹਨ), ਬਹੁਤ ਸੀ.ਏਜ਼. ਆਈ.ਏ.ਐਸ., ਆਈ.ਪੀ.ਐਸ., ਆਈ.ਆਰ.ਐਸ. ਅਤੇ ਨਿਆਂ-ਪਾਲਿਕਾ ਸੈਕਟਰ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਬਹੁਤ ਸੀ.ਏਜ਼. ਐਮ.ਐਲ.ਏ., ਐਮ.ਪੀਜ਼, ਅਤੇ ਮੰਤਰੀ ਲੇਵਲ ਤੱਕ ਵੀ ਚਲੇ ਗਏ ਹਨ (ਜਿਵੇ ਕਿ ਪਿਊਸ਼ ਗੋਇਲ, ਸੁਰੇਸ਼ ਪ੍ਰਭੂ ਜੀ ਆਦਿ)। ਰਾਜ ਲੋਕ ਸੇਵਾ ਕਮਿਸ਼ਨ, ਯੂਨੀਅਨ ਲੋਕ ਸੇਵਾ ਕਮਿਸ਼ਨ ਅਤੇ ਹੋਰ ਸਬੰਧਿਤ ਅਧਿਕਾਰੀਆਂ ਨਾਲ ਇੰਟਰੈਕਟਿਵ ਮੀਟਸ਼, ਰੈਜੀਡੈਂਸ਼ੀਅਲ ਮੀਟਸ, ਵੈਬੀਨਾਰ ਮੀਸਟ ਰਾਹੀ ਸਭ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ, ਸਟੂਡੈਂਟਸ ਅਤੇ ਨਵੇਂ ਬਣੇ ਸੀ.ਏਜ਼. ਨੂੰ ਵੀ ਜਾਣਕਾਰੀ ਦਿੱਤੀ ਜਾ ਸਕੇ। ਯੂ.ਪੀ.ਐਸ.ਸੀ. ਅਤੇ ਰਾਜ ਸਰਕਾਰਾਂ ਦੇ ਮੰਤਰਾਲਿਆਂ ਅਤੇ ਹੋਰ ਸਬੰਧਤ ਖੇਤਰਾ ਵਿੱਚ ਚਾਰਟਡ ਅਕਾਊਟੈਂਟਸ ਲਈ ਨਵੇਂ ਮੌਕਿਆਂ/ਭਰਤੀ ਦੀ ਪਛਾਣ ਕੀਤੀ ਜਾ ਸਕੇ। ਇਸ ਨਾਲ ਉਹਨਾਂ ਸਾਹਮਣੇ ਨਵੇਂ ਰਾਹ ਖੁੱਲ੍ਹ ਸਕਣ ਅਤੇ ਉਹ ਵੀ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ। ਅੰਤ ਵਿੱਚ ਉਨ੍ਹਾਂ ਨੇ ਕਮੇਟੀ ਦੇ ਚੇਅਰਮੈਨ ਸ. ਚਰਨਜੋਤ ਸਿੰਘ ਨੰਦਾ ਅਤੇ ਵਾਈਸ ਚੇਅਰਮੈਨ ਪ੍ਰਸੰਨਾ ਕੁਮਾਰ ਦਾ ਇਸ ਨਿਯੁਕਤੀ ਲਈ ਧੰਨਵਾਦ ਕੀਤਾ ।