Saturday, July 12, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਜਗਜੀਤ ਸਿੰਘ ਡੱਲੇਵਾਲ ਨੂੰ ਦੇਰ ਰਾਤ ਲਿਆਂਦਾ ਗਿਆ ਜਲੰਧਰ, PIMS ਤੋਂ PWD ਗੈਸਟ ਹਾਊਸ 'ਚ ਕੀਤਾ ਸ਼ਿਫਟ

March 20, 2025 01:27 PM

ਜਲੰਧਰ: ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਬੁੱਧਵਾਰ ਦੇਰ ਰਾਤ ਸਵਾ ਇਕ ਵਜੇ ਜਲੰਧਰ ਦੇ ਪਿਮਸ ਹਸਪਤਾਲ ਵਿਚ ਸੁਰੱਖਿਆ ਦੇ ਵਿਚਕਾਰ ਲਿਆਂਦਾ ਗਿਆ। ਪਟਿਆਲਾ ਦੇ ਬਹਾਦੁਰਗੜ੍ਹ ਕਿਲ੍ਹੇ ਤੋਂ ਨਿਕਲਣ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਨ੍ਹਾਂ ਨੂੰ ਮੁਹਾਲੀ ਜਾਂ ਲੁਧਿਆਣਾ ਦੇ ਹਸਪਤਾਲ ਵਿਚ ਲਿਆਂਦਾ ਜਾਵੇਗਾ ਪਰ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਗੁਪਤ ਤਰੀਕੇ ਨਾਲ ਜਲੰਧਰ ਲਿਆਂਦਾ ਗਿਆ।ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਿਮਸ ਹਸਪਤਾਲ ਤੋਂ ਜਲੰਧਰ ਕੈਂਟ ਸਥਿਤ ਪੀਡਬਲਿਊਡੀ ਗੈਸਟ ਹਾਊਸ ਵਿਚ ਸ਼ਿਫਟ ਕੀਤਾ ਗਿਆ ਹੈ। ਇਲਾਜ ਲਈ ਡਾਕਟਰਾਂ ਦੀ ਟੀਮ ਵੀ ਉਨ੍ਹਾਂ ਦੇ ਨਾਲ ਗਈ ਹੈ।

ਪਿਮਸ ਹਸਪਤਾਲ ਦੇ ਬਾਹਰ ਸੀ ਪੁਲਿਸ ਸੁਰੱਖਿਆ ਤਾਇਨਾਤ

ਰਾਤ 11 ਵਜੇ ਪਿਮਸ ਹਸਪਤਾਲ ਦੇ ਬਾਹਰ ਪੁਲਿਸ ਸੁਰੱਖਿਆ ਤਾਇਨਾਤ ਕੀਤੀ ਗਈ ਸੀ। ਤਿੰਨ ਥਾਣਿਆਂ ਦੀ ਪੁਲਿਸ ਅਤੇ ਏਸੀਪੀ ਸੁਰੱਖਿਆ ਲਈ ਤਾਇਨਾਤ ਰਹੇ। ਕਿਸੇ ਵੀ ਬਾਹਰੀ ਵਾਹਨ ਨੂੰ ਹਸਪਤਾਲ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹਸਪਤਾਲ ਦੇ ਪ੍ਰਬੰਧਨ ਦੇ ਨਾਲ ਸੀਨੀਅਰ ਡਾਕਟਰਾਂ ਦੀ ਟੀਮ ਨੂੰ ਐਮਰਜੈਂਸੀ ਵਿਚ ਬੁਲਾਇਆ ਗਿਆ। ਹਸਪਤਾਲ ਦੇ ਅੰਦਰ ਫੋਨ 'ਤੇ ਗੱਲ ਕਰਨ ਤੋਂ ਬਾਅਦ ਹੀ ਬਾਹਰੀ ਵਾਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ। ਦੇਰ ਤੱਕ ਕਿਸੇ ਨੂੰ ਜਾਣਕਾਰੀ ਨਹੀਂ ਸੀ ਕਿ ਹਸਪਤਾਲ ਦੀ ਸੁਰੱਖਿਆ ਅਚਾਨਕ ਕਿਉਂ ਵਧਾਈ ਗਈ। ਫਿਰ ਜਾਣਕਾਰੀ ਮਿਲੀ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਐਂਬੂਲੈਂਸ ਵਿਚ ਲੈ ਕੇ ਜਲੰਧਰ ਲਿਆਂਦਾ ਜਾ ਰਿਹਾ ਹੈ।

ਕਿਸਾਨ ਸੰਗਠਨ ਮੌਕੇ 'ਤੇ ਨਹੀਂ ਪਹੁੰਚ ਸਕੇ

ਦੇਰ ਰਾਤ ਹੋਣ ਕਰਕੇ ਕੋਈ ਵੀ ਕਿਸਾਨ ਸੰਗਠਨ ਮੌਕੇ 'ਤੇ ਨਹੀਂ ਪਹੁੰਚ ਸਕਿਆ। ਮੀਡੀਆ ਕਰਮੀ ਹਸਪਤਾਲ ਦੇ ਮੁੱਖ ਦਰਵਾਜ਼ੇ 'ਤੇ ਉਨ੍ਹਾਂ ਦੀ ਉਡੀਕ ਕਰਦੇ ਰਹੇ ਪਰ ਪੁਲਿਸ ਸੁਰੱਖਿਆ ਦੇ ਵਿਚਕਾਰ ਡੱਲੇਵਾਲ ਦੀ ਐਂਬੂਲੈਂਸ ਨੂੰ ਐਮਰਜੈਂਸੀ ਗੇਟ ਤੋਂ ਹਸਪਤਾਲ ਦੇ ਅੰਦਰ ਲੈ ਜਾਇਆ ਗਿਆ। ਕੋਈ ਵੀ ਅਧਿਕਾਰੀ ਇਸ ਬਾਰੇ ਜਾਣਕਾਰੀ ਦੇਣ ਲਈ ਤਿਆਰ ਨਹੀਂ ਸੀ। ਡੱਲੇਵਾਲ ਦੇ ਹਸਪਤਾਲ ਪਹੁੰਚਣ ਤੋਂ ਬਾਅਦ ਡਾਕਟਰ ਕਿਸਾਨ ਆਗੂ ਦੀ ਜਾਂਚ ਵਿਚ ਲੱਗ ਗਏ।

Have something to say? Post your comment

More From Punjab

ਮਾਨਸਾ 'ਚ ਮੀਂਹ ਬਣਿਆ ਮੁਸੀਬਤ, ‘ਅਖੌਤੀ ਵਿਕਾਸ’ ਡੁੱਬਿਆ

ਮਾਨਸਾ 'ਚ ਮੀਂਹ ਬਣਿਆ ਮੁਸੀਬਤ, ‘ਅਖੌਤੀ ਵਿਕਾਸ’ ਡੁੱਬਿਆ

ਚੰਡੀਗੜ੍ਹ ਵਿੱਚ ਦਰਜ ਪਰਚਿਆਂ 'ਤੇ ਅਮਨ ਅਰੋੜਾ ਦਾ ਪਲਟਵਾਰ:

ਚੰਡੀਗੜ੍ਹ ਵਿੱਚ ਦਰਜ ਪਰਚਿਆਂ 'ਤੇ ਅਮਨ ਅਰੋੜਾ ਦਾ ਪਲਟਵਾਰ: "ਭਾਜਪਾ ਨਾਲ ਸੌਦੇਬਾਜ਼ੀ ਦਾ ਨਤੀਜਾ"

PM ਮੋਦੀ ਦੇ ਵਿਦੇਸ਼ ਦੌਰੇ 'ਤੇ ਟਿੱਪਣੀ ਕਰਨਾ ਭਗਵੰਤ ਮਾਨ ਨੂੰ ਪਿਆ ਮਹਿੰਗਾ, ਕੇਂਦਰ ਸਰਕਾਰ ਨੇ ਦੱਸੀ ਗੈਰ-ਜ਼ਿੰਮੇਵਾਰਾਨਾ ਗੱਲਬਾਤ

PM ਮੋਦੀ ਦੇ ਵਿਦੇਸ਼ ਦੌਰੇ 'ਤੇ ਟਿੱਪਣੀ ਕਰਨਾ ਭਗਵੰਤ ਮਾਨ ਨੂੰ ਪਿਆ ਮਹਿੰਗਾ, ਕੇਂਦਰ ਸਰਕਾਰ ਨੇ ਦੱਸੀ ਗੈਰ-ਜ਼ਿੰਮੇਵਾਰਾਨਾ ਗੱਲਬਾਤ

ਕੌਰਨਾਮਾ-2’ ਜਰਨਲ ਲਾਭ ਸਿੰਘ ਪੰਜਵੜ੍ਹ ਦੀ ਬਰਸੀ ਮੌਕੇ 12 ਜੁਲਾਈ ਨੂੰ ਕੀਤੀ ਜਾਵੇਗੀ ਜਾਰੀ-ਭਾਈ ਦਲਜੀਤ ਸਿੰਘ ਖਾਲਸਾ*

ਕੌਰਨਾਮਾ-2’ ਜਰਨਲ ਲਾਭ ਸਿੰਘ ਪੰਜਵੜ੍ਹ ਦੀ ਬਰਸੀ ਮੌਕੇ 12 ਜੁਲਾਈ ਨੂੰ ਕੀਤੀ ਜਾਵੇਗੀ ਜਾਰੀ-ਭਾਈ ਦਲਜੀਤ ਸਿੰਘ ਖਾਲਸਾ*

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਚੱਲ ਰਹੀ ਲੜੀ ਉੱਤੇ ਚਿੰਤਾ ਪ੍ਰਗਟ ਕਰਦਿਆਂ ਸਿਆਸੀ ਆਗੂਆਂ ਨੂੰ ਇਸ ਕਤਲੇ ਆਮ ਦਾ ਵਿਰੋਧ ਕਰਨ ਲਈ ਮੈਦਾਨ ਵਿੱਚ ਡਟਣ ਦਾ ਸੱਦਾ ਦਿੱਤਾ ਹੈ।

ਟੈਲੀ ਫਿਲਮ 'ਗੁਰਮੁਖੀ ਦਾ ਬੇਟਾ' ਹਵਾ, ਪਾਣੀ, ਧਰਤੀ  ਨੂੰ ਬਚਾਉਣ ਦਾ ਸੁਨੇਹਾਂ ਦੇਵੇਗੀ   ਗੁਰਮੁਖੀ ਦਾ ਬੇਟਾ

ਟੈਲੀ ਫਿਲਮ 'ਗੁਰਮੁਖੀ ਦਾ ਬੇਟਾ' ਹਵਾ, ਪਾਣੀ, ਧਰਤੀ ਨੂੰ ਬਚਾਉਣ ਦਾ ਸੁਨੇਹਾਂ ਦੇਵੇਗੀ ਗੁਰਮੁਖੀ ਦਾ ਬੇਟਾ

ਲੁਧਿਆਣਾ ‘ਚ ਬੋਰੀ ਵਿੱਚ ਮਿਲੀ ਲਾਸ਼: ਸੱਸ, ਸਹੁਰਾ ਤੇ ਇਕ ਹੋਰ ਗ੍ਰਿਫ਼ਤਾਰ

ਲੁਧਿਆਣਾ ‘ਚ ਬੋਰੀ ਵਿੱਚ ਮਿਲੀ ਲਾਸ਼: ਸੱਸ, ਸਹੁਰਾ ਤੇ ਇਕ ਹੋਰ ਗ੍ਰਿਫ਼ਤਾਰ

ਫੁੱਲੋਖਾਰੀ ’ਚ ਗੈਸ ਪਾਈਪਲਾਈਨ ਨੂੰ ਲੈ ਕੇ ਤਣਾਅ: ਪ੍ਰਸ਼ਾਸਨ ਤੇ ਪਿੰਡ ਵਾਸੀਆਂ ਵਿਚਕਾਰ ਹੋ ਸਕਦੀ ਹੈ ਟਕਰਾਅ

ਫੁੱਲੋਖਾਰੀ ’ਚ ਗੈਸ ਪਾਈਪਲਾਈਨ ਨੂੰ ਲੈ ਕੇ ਤਣਾਅ: ਪ੍ਰਸ਼ਾਸਨ ਤੇ ਪਿੰਡ ਵਾਸੀਆਂ ਵਿਚਕਾਰ ਹੋ ਸਕਦੀ ਹੈ ਟਕਰਾਅ

ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਕਾਮਿਆਂ ਦਾ ਹੁੰਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਰੋਕਣ ਲਈ ਸਰਕਾਰ ਸਖਤ ਕਾਨੂੰਨ ਬਣਾਏ।

ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਕਾਮਿਆਂ ਦਾ ਹੁੰਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਰੋਕਣ ਲਈ ਸਰਕਾਰ ਸਖਤ ਕਾਨੂੰਨ ਬਣਾਏ।

 SYL ਨਹਿਰ ਮਾਮਲੇ 'ਚ 9 ਜੁਲਾਈ ਨੂੰ ਦਿੱਲੀ 'ਚ ਪੰਜਾਬ-ਹਰਿਆਣਾ ਵਿਚਕਾਰ ਅਹੰਮ ਮੀਟਿੰਗ

SYL ਨਹਿਰ ਮਾਮਲੇ 'ਚ 9 ਜੁਲਾਈ ਨੂੰ ਦਿੱਲੀ 'ਚ ਪੰਜਾਬ-ਹਰਿਆਣਾ ਵਿਚਕਾਰ ਅਹੰਮ ਮੀਟਿੰਗ