Wednesday, October 15, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਲੜਕੀ ਨੂੰ ਬਦਨਾਮ ਕਰਨ ਲਈ ਤਸਵੀਰਾਂ ਕੀਤੀਆਂ ਸੋਸ਼ਲ ਮੀਡੀਆ 'ਤੇ ਅਪਲੋਡ, ਨੌਜਵਾਨ ਖ਼ਿਲਾਫ਼ ਮੁਕਦਮਾ ਦਰਜ ‌

January 23, 2025 01:33 PM

ਲੁਧਿਆਣਾ : ਪਬਜੀ ਗੇਮ ਦੇ ਜ਼ਰੀਏ ਹੋਈ ਦੋਸਤੀ ਤੋਂ ਬਾਅਦ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਲੁਧਿਆਣਾ ਦੇ ਰਿਸ਼ੀ ਨਗਰ ਦੀ ਰਹਿਣ ਵਾਲੀ ਲੜਕੀ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਨੇ ਲੜਕੀ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਉਸਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀਆਂ ਅਤੇ ਬਲੈਕਮੇਲ ਕਰ ਕੇ ਉਸ ਕੋਲੋਂ 41 ਹਜ਼ਾਰ ਦੀ ਰਕਮ ਹਾਸਿਲ ਕੀਤੀ। ਇਸ ਮਾਮਲੇ ਵਿੱਚ ਲੁਧਿਆਣਾ ਦੇ ਸਾਈਬਰ ਕ੍ਰਾਈਮ ਦੀ ਟੀਮ ਨੇ ਰਿਸ਼ੀ ਨਗਰ ਦੇ ਰਹਿਣ ਵਾਲੇ ਲੜਕੀ ਦੇ ਭਰਾ ਦੀ ਸ਼ਿਕਾਇਤ ਤੇ ਮੱਧ ਪ੍ਰਦੇਸ਼ ਦੇ ਵਾਸੀ ਮਨੋਜ ਪ੍ਰਜਾਪਤੀ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।ਸਾਈਬਰ ਕ੍ਰਾਈਮ ਦੀ ਟੀਮ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੇ ਭਰਾ ਨੇ ਦੱਸਿਆ ਕਿ ਉਸਦੀ 28 ਸਾਲ ਦੀ ਭੈਣ ਦੀ ਦੋਸਤੀ ਪਬਜੀ ਗੇਮ ਖੇਡਦੇ ਸਮੇਂ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਮਨੋਜ ਪ੍ਰਜਾਪਤੀ ਨਾਲ ਹੋਈ ਸੀ । ਦੋਸਤੀ ਕਰਨ ਤੋਂ ਬਾਅਦ ਮੁਲਜਮ ਨੇ ਲੜਕੀ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਉਸਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਰਾਹੀਂ ਇੰਸਟਾਗਰਾਮ ਆਈਡੀ ਤੇ ਅਪਲੋਡ ਕਰ ਦਿੱਤੀਆਂ । ਮੁਲਜਮ ਨੇ ਲੜਕੀ ਨੂੰ ਡਰਾ ਕੇ ਉਸ ਕੋਲੋਂ 41 ਹਜ਼ਾਰ ਦੀ ਰਕਮ ਵੀ ਹਾਸਿਲ ਕਰ ਲਈ । ਜਿਵੇਂ ਹੀ ਇਸ ਸਬੰਧੀ ਲੜਕੀ ਦੇ ਭਰਾ ਨੂੰ ਪਤਾ ਲੱਗਾ ਤਾਂ ਉਸਨੇ ਸ਼ਿਕਾਇਤ ਸਾਈਬਰ ਕ੍ਰਾਈਮ ਦੀ ਟੀਮ ਨੂੰ ਦਿੱਤੀ । ਇਸ ਮਾਮਲੇ ਵਿੱਚ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਪੜਤਾਲ ਤੋਂ ਬਾਅਦ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਮਨੋਜ ਨਾਮ ਦੇ ਵਿਅਕਤੀ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Have something to say? Post your comment

More From Punjab

ਲੱਖਾਂ ਰੁਪਏ ਲਗਾ ਕੇ ਭੇਜਿਆ, ਕੈਨੇਡਾ ਪਹੁੰਚਦੇ ਹੀ ਮੁਕਰ ਗਈ

ਲੱਖਾਂ ਰੁਪਏ ਲਗਾ ਕੇ ਭੇਜਿਆ, ਕੈਨੇਡਾ ਪਹੁੰਚਦੇ ਹੀ ਮੁਕਰ ਗਈ

ਭਾਰਤ ਲਗਾਤਾਰ ਸੱਤਵੀਂ ਵਾਰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਲਈ ਚੁਣਿਆ ਗਿਆ

ਭਾਰਤ ਲਗਾਤਾਰ ਸੱਤਵੀਂ ਵਾਰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਲਈ ਚੁਣਿਆ ਗਿਆ

ਮਹਾਭਾਰਤ’ ਦੇ ‘ਕਰਨ’ ਪੰਕਜ ਧੀਰ ਦਾ ਦੇਹਾਂਤ — ਮਨੋਰੰਜਨ ਜਗਤ ਵਿੱਚ ਸ਼ੋਕ ਦੀ ਲਹਿਰ

ਮਹਾਭਾਰਤ’ ਦੇ ‘ਕਰਨ’ ਪੰਕਜ ਧੀਰ ਦਾ ਦੇਹਾਂਤ — ਮਨੋਰੰਜਨ ਜਗਤ ਵਿੱਚ ਸ਼ੋਕ ਦੀ ਲਹਿਰ

ਡੇਂਗੂ ਖ਼ਿਲਾਫ਼ ਜੰਗ: ਸਿਮਰਜੀਤ ਸਿੰਘ ਸਾਬ ਆਪਣੀ ਟੀਮ ਨਾਲ ਸਕੂਟਰ ‘ਤੇ ਨਿਕਲ ਕੇ ਕਰ ਰਹੇ ਨੇ ਸ਼ਹਿਰ ਦੀ ਫੋਗਿੰਗ

ਡੇਂਗੂ ਖ਼ਿਲਾਫ਼ ਜੰਗ: ਸਿਮਰਜੀਤ ਸਿੰਘ ਸਾਬ ਆਪਣੀ ਟੀਮ ਨਾਲ ਸਕੂਟਰ ‘ਤੇ ਨਿਕਲ ਕੇ ਕਰ ਰਹੇ ਨੇ ਸ਼ਹਿਰ ਦੀ ਫੋਗਿੰਗ

ਬਰਨਾਲਾ-ਚੰਡੀਗੜ੍ਹ ਹਾਈਵੇ ‘ਤੇ ਭਿਆਨਕ ਹਾਦਸਾ: ਤਿੰਨ ਦੀ ਮੌਤ, ਔਰਤ ਤੇ ਬੱਚੇ ਸਮੇਤ ਚਾਰ ਗੰਭੀਰ ਜ਼ਖਮੀ

ਬਰਨਾਲਾ-ਚੰਡੀਗੜ੍ਹ ਹਾਈਵੇ ‘ਤੇ ਭਿਆਨਕ ਹਾਦਸਾ: ਤਿੰਨ ਦੀ ਮੌਤ, ਔਰਤ ਤੇ ਬੱਚੇ ਸਮੇਤ ਚਾਰ ਗੰਭੀਰ ਜ਼ਖਮੀ

Trump urges Israel to turn battlefield victories into Middle East peace

Trump urges Israel to turn battlefield victories into Middle East peace

बिहार महागठबंधन: सिंबल बंटवारे से पहले राजद कैंप में हाई वोल्टेज ड्रामा

बिहार महागठबंधन: सिंबल बंटवारे से पहले राजद कैंप में हाई वोल्टेज ड्रामा

भारत ने यूएनजीए में पाकिस्तान पर बाल अधिकार उल्लंघन और सीमा पार आतंकवाद का आरोप लगाया

भारत ने यूएनजीए में पाकिस्तान पर बाल अधिकार उल्लंघन और सीमा पार आतंकवाद का आरोप लगाया

जावेद अख्तर ने तालिबान मंत्री मुत्तकी का दिल्ली स्वागत करार दिया शर्मनाक

जावेद अख्तर ने तालिबान मंत्री मुत्तकी का दिल्ली स्वागत करार दिया शर्मनाक

भारत ने दूसरे टेस्ट में वेस्टइंडीज को 7 विकेट से हराया, सीरीज 2-0 से अपने नाम

भारत ने दूसरे टेस्ट में वेस्टइंडीज को 7 विकेट से हराया, सीरीज 2-0 से अपने नाम