Thursday, November 06, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਈਡੀ ਨੇ ਛੇ ਕੰਪਨੀਆਂ ਦੀਆਂ 6 ਲਗਜ਼ਰੀ ਕਾਰਾਂ ਕੀਤੀਆਂ ਜ਼ਬਤ, ਮਨੀ ਲਾਂਡਰਿੰਗ ਮਾਮਲੇ ’ਚ 72 ਘੰਟਿਆਂ ਤੱਕ ਛਾਪੇਮਾਰੀ

January 22, 2025 02:28 PM

 ਜਲੰਧਰ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਜਲੰਧਰ ਦਫਤਰ ਦੀ ਟੀਮ ਨੇ ਮਨੀ ਲਾਂਡਰਿੰਗ ਮਾਮਲੇ ’ਚ ਪੰਜਾਬ, ਹਰਿਆਣਾ ਤੇ ਮੁੰਬਈ ’ਚ 11 ਥਾਵਾਂ ’ਤੇ 72 ਘੰਟਿਆਂ ਤੱਕ ਛਾਪੇਮਾਰੀ ਕੀਤੀ ਹੈ। ਇਸ ਸਮੇਂ ਦੌਰਾਨ ਈਡੀ ਨੇ ਗੁਰੂਗ੍ਰਾਮ, ਪੰਚਕੂਲਾ, ਜੀਂਦ, ਮੋਹਾਲੀ ਤੇ ਮੁੰਬਈ ’ਚ ਵਿਊਨਾਊ ਮਾਰਕੀਟਿੰਗ ਸਰਵਿਸਿਜ਼, ਬਿਗ ਬੁਆਏ ਟੌਇਸ ਸਮੇਤ ਛੇ ਕੰਪਨੀਆਂ ਤੋਂ ਦੋ ਲਗਜ਼ਰੀ ਕਾਰਾਂ ਤੇ 3 ਲੱਖ ਰੁਪਏ ਜ਼ਬਤ ਕੀਤੇ ਹਨ। ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ 17 ਤੋਂ 20 ਜਨਵਰੀ ਤੱਕ, ਉਨ੍ਹਾਂ ਦੀ ਟੀਮ ਵਿਉਨਾਓ ਇੰਫ੍ਰਾਟੈਕ ਲਿਮੀਟੇਡ, ਬਿੱਗ ਬੁਆਏ ਟਾਇਸ, ਮਨਦੇਸ਼ੀ ਫੂਡਸ ਪ੍ਰਾਈਵੇਟ ਲਿਮੀਟੇਡ, ਪਲੈਂਕਡਾਟ ਪ੍ਰਾਈਵੇਟ ਲਿਮਟਿਡ, ਬਾਈਟਕੈਨਵਾਸ ਐੱਲਐੱਲਪੀ, ਸਕਾਈਵਰਸ, ਸਕਾਈਲਿੰਕ ਨੈਟਵਰਕ ਤੇ ਸਬੰਧਤ ਨਾਲ ਜੁੜੇ ਲੋਕਾਂ ਦੇ ਦਫਤਰਾਂ ਤੇ ਘਰਾਂ ਤੱਕ ਪਹੁੰਚੀ। ਇਹ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਦੇ ਖ਼ਿਲਾਫ਼ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ’ਚ ਛਾਪੇਮਾਰੀ ਆਫ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ), 2002 ਦੇ ਉਪਬੰਧਾਂ ਤਹਿਤ ਛਾਪੇਮਾਰੀ ਕੀਤੀ ਹੈ।ਜ਼ਿਕਰਯੋਗ ਹੈ ਕਿ ਈਡੀ ਦੀ ਸ਼ਿਕਾਇਤ ’ਤੇ ਨੋਇਡਾ ਦੇ ਗੌਤਮਬੁੱਧ ਨਗਰ ਥਾਣੇ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਜਾਂਚ ’ਚ ਸਾਹਮਣੇ ਆਇਆ ਸੀ ਕਿ ਵਿਊਨਾਊ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਨੇ ਨਿਵੇਸ਼ਕਾਂ ਨੂੰ ਵੱਧ ਰਿਟਰਨ ਦੇਣ ਦਾ ਝਾਂਸਾ ਦਿੱਤਾ ਹੈ। ਈਡੀ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ’ਚ ਵੀ ਵਿਉਨਾਓ ਮਾਰਕਟਿੰਗ ਸਰਵਿਸਿਜ਼ ਲਿਮਟਿਡ ਤੇ ਹੋਰ ਕੰਪਨੀਆਂ ਦੇ ਅਹਾਤੇ ਦੀ ਤਲਾਸ਼ੀ ਲਈ ਸੀ।

Have something to say? Post your comment