Friday, October 31, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸ਼ੱਕੀ ਹਾਲਾਤ ’ਚ ਹੋਈ ਨੌਜਵਾਨ ਦੀ ਮੌਤ ਦਾ ਮਾਮਲਾ :ਕੈਬਨਿਟ ਮੰਤਰੀ ਧਾਲੀਵਾਲ ਦੇ ਹਲਕੇ ਦੀ ਵੀਡੀਓ ਵਾਇਰਲ ਹੋਣ ਤੋਂ ਕੁਝ ਘੰਟਿਆ ਬਾਅਦ ਹੀ ਐੱਸਐੱਚਓ ਦਾ ਹੋਇਆ ਤਬਾਦਲਾ

January 22, 2025 12:55 PM

ਫਤਿਹਗੜ੍ਹ ਚੂੜੀਆਂ : ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਹਲਕਾ ਅਜਨਾਲਾ ਦੇ ਪਿੰਡ ਚੱਕ ਸਿਕੰਦਰ ਦੇ ਨੌਜਵਾਨ ਦੀ ਹੋਈ ਮੌਤ ਨੂੰ ਲੈ ਕੇ ਐੱਸਐੱਚਓ ਨੂੰ ਪਰਚਾ ਦਰਜ ਨਾ ਕਰਨ ਦੀ ਸੂਰਤ ’ਚ ਪੁਲਿਸ ਲਾਈਨ ’ਚ ਹਾਜ਼ਰੀ ਪਾਉਣ ਦੀ ਵੀਡੀਓ ਵਾਇਰਲ ਹੋਈ ਸੀ ਤੇ ਉਸ ਵਾਇਰਲ ਵੀਡੀਓ ਤੋਂ ਕੁਝ ਘੰਟੇ ਬਾਅਦ ਹੀ ਥਾਣਾ ਝੰਡੇਰ ਦੀ ਐੱਸਐੱਚਓ ਕਮਲਪ੍ਰੀਤ ਕੌਰ ਦਾ ਤਬਾਦਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਲਾਈਨ ਵਿਖੇ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਥਾਂ ਅਰਜੁਨ ਕੁਮਾਰ ਨੂੰ ਐੱਸਐੱਚਓ ਲਗਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਚੱਕ ਸਿਕੰਦਰ ਦੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ ਤੇ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਪਿੰਡ ਦੇ ਹੀ ਵਿਅਕਤੀਆਂ ਤੇ ਕੁੱਟਮਾਰ ਕਰਨ ਦਾ ਦੋਸ਼ ਲਾਇਆ ਸੀ।ਪਰਿਵਾਰਕ ਮੈਂਬਰ ਜਦ ਆਪਣੀ ਗੱਲ ਕਰਨ ਥਾਣਾ ਝੰਡੇਰ ਪਹੁੰਚੇ ਤਾਂ ਉਨ੍ਹਾਂ ਨੂੰ ਨਵਾਂ ਐੱਸਐੱਚਓ ਅਰਜੁਣ ਕੁਮਾਰ ਥਾਣੇ ’ਚ ਮੌਜੂਦ ਨਾ ਹੋਣ ਕਾਰਨ ਐੱਸਆਈ ਦਵਿੰਦਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਪਰਿਵਾਰ ਨਾਲ ਤਲਖੀ ’ਚ ਬੋਲਣ ਲੱਗ ਪਏ। ਪਰਿਵਾਰ ਵਾਲਿਆਂ ਨੇ ਕਿਹਾ ਕਿ ਗੁਰਬਾਜ ਸਿੰਘ ਦੀ ਕੁੱਟਮਾਰ ਕਾਰਨ ਮੌਤ ਹੋਈ ਹੈ ਅਤੇ ਪੁਲਿਸ 174 ਦੀ ਕਾਰਵਾਈ ਕਰ ਕੇ ਹੀ ਕੰਮ ਸਾਰ ਰਹੀ ਹੈ, ਜੋ ਉਨ੍ਹਾਂ ਨੂੰ ਮਨਜ਼ੂਰ ਨਹੀਂ। ਪਰਿਵਾਰਕ ਮੈਂਬਰਾਂ ਨੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕਰਦਿਆਂ ਵਿਰੁੱਧ ਵੱਖ ਵੱਖ ਧਾਰਵਾਂ ਅਧੀਨ ਮਾਮਲਾ ਦਰਜ ਕਰਨ ਦੀ ਗੁਹਾਰ ਲਗਾਈ ਹੈ। ਉਕਤ ਮਾਮਲੇ ਦੇ ਸਬੰਧ ’ਚ ਐੱਸਐੱਚਓ ਅਰਜੁਨ ਕੁਮਾਰ ਨੇ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਿਸੇ ਕੇਸ ਦੇ ਸਬੰਧ ’ਚ ਬਾਹਰ ਹਨ ਅਤੇ ਚੱਕ ਸਿੰਕਦਰ ਵਾਲੇ ਕੇਸ ਵਿਚ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਂਣ ਤੋਂ ਬਾਅਦ ਹੀ ਅਗਲੇਰੀ ਕਾਨੂੰਨੀ ਕਾਰਵਾਈ ਹੋਵੇਗੀ।

Have something to say? Post your comment

More From Punjab

पाक सेना का दावा: तालिबान के उप कमांडर अमजद समेत 4 उग्रवादी ढेर, बाज़ौर में घुसपैठ नाकाम

पाक सेना का दावा: तालिबान के उप कमांडर अमजद समेत 4 उग्रवादी ढेर, बाज़ौर में घुसपैठ नाकाम

अमेरिका का नया फैसला: विदेशी नागरिकों के कार्य परमिट का स्वतः विस्तार अब बंद, हजारों भारतीय प्रभावित हो सकते हैं

अमेरिका का नया फैसला: विदेशी नागरिकों के कार्य परमिट का स्वतः विस्तार अब बंद, हजारों भारतीय प्रभावित हो सकते हैं

महिला वनडे वर्ल्ड कप: फोएबे लिचफील्ड का तूफानी शतक, भारत के खिलाफ ऑस्ट्रेलिया की मजबूत स्थिति

महिला वनडे वर्ल्ड कप: फोएबे लिचफील्ड का तूफानी शतक, भारत के खिलाफ ऑस्ट्रेलिया की मजबूत स्थिति

17 बच्चे, एक सीनियर सिटिजन और एक सिविलियन

17 बच्चे, एक सीनियर सिटिजन और एक सिविलियन

राष्ट्रपति द्रौपदी मुर्मू ने राफेल में भरी ऐतिहासिक उड़ान, कुरुक्षेत्र के आसमान से दिया देशवासियों को संदेश

राष्ट्रपति द्रौपदी मुर्मू ने राफेल में भरी ऐतिहासिक उड़ान, कुरुक्षेत्र के आसमान से दिया देशवासियों को संदेश

रूस ने फिर किया यूक्रेन पर बड़ा हमला, देशभर में अंधेरा — ऊर्जा ढांचा तबाह

रूस ने फिर किया यूक्रेन पर बड़ा हमला, देशभर में अंधेरा — ऊर्जा ढांचा तबाह

ਚੰਡੀਗੜ੍ਹ-ਮੋਹਾਲੀ ਰੋਡ ’ਤੇ ਮਹਿਲਾ ਆਰਕੀਟੈਕਟ ਨਾਲ ਕੈਬ ਡਰਾਈਵਰ ਵੱਲੋਂ ਬਦਸਲੂਕੀ, ਏਅਰਪੋਰਟ ਰੋਡ ’ਤੇ ਛੱਡ ਭੱਜਿਆ

ਚੰਡੀਗੜ੍ਹ-ਮੋਹਾਲੀ ਰੋਡ ’ਤੇ ਮਹਿਲਾ ਆਰਕੀਟੈਕਟ ਨਾਲ ਕੈਬ ਡਰਾਈਵਰ ਵੱਲੋਂ ਬਦਸਲੂਕੀ, ਏਅਰਪੋਰਟ ਰੋਡ ’ਤੇ ਛੱਡ ਭੱਜਿਆ

ਮਧੀਰ ਪਿੰਡ ’ਚ ਪਤੀ ਤੇ ਸੱਸ ਨੂੰ ਸੰਗਲਾਂ ਨਾਲ ਬੰਨ੍ਹਣ ਦਾ ਮਾਮਲਾ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਮਧੀਰ ਪਿੰਡ ’ਚ ਪਤੀ ਤੇ ਸੱਸ ਨੂੰ ਸੰਗਲਾਂ ਨਾਲ ਬੰਨ੍ਹਣ ਦਾ ਮਾਮਲਾ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

“ਮਾਂ ਦਾ ਦੁੱਧ ਪੀਤਾ ਹੈ ਤਾਂ ਸਾਹਮਣੇ ਆਓ” — ਹਰਿਆਣਾ ਦੇ DGP ਓਪੀ ਸਿੰਘ ਵੱਲੋਂ ਵਿਦੇਸ਼ੀ ਗੈਂਗਸਟਰਾਂ ਨੂੰ ਖੁੱਲ੍ਹੀ ਚੁਣੌਤੀ

“ਮਾਂ ਦਾ ਦੁੱਧ ਪੀਤਾ ਹੈ ਤਾਂ ਸਾਹਮਣੇ ਆਓ” — ਹਰਿਆਣਾ ਦੇ DGP ਓਪੀ ਸਿੰਘ ਵੱਲੋਂ ਵਿਦੇਸ਼ੀ ਗੈਂਗਸਟਰਾਂ ਨੂੰ ਖੁੱਲ੍ਹੀ ਚੁਣੌਤੀ

ਦਰੌਂਦਾ 'ਚ ASI ਅਨਿਰੁੱਧ ਕੁਮਾਰ ਦਾ ਬੇਰਹਿਮੀ ਨਾਲ ਕਤਲ — ਚੋਣਾਂ ਤੋਂ ਪਹਿਲਾਂ ਪੁਲਿਸ ਮਹਿਕਮੇ 'ਚ ਮਚੀ ਸਨਸਨੀ

ਦਰੌਂਦਾ 'ਚ ASI ਅਨਿਰੁੱਧ ਕੁਮਾਰ ਦਾ ਬੇਰਹਿਮੀ ਨਾਲ ਕਤਲ — ਚੋਣਾਂ ਤੋਂ ਪਹਿਲਾਂ ਪੁਲਿਸ ਮਹਿਕਮੇ 'ਚ ਮਚੀ ਸਨਸਨੀ