Saturday, July 19, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਆਮਦਨ ਕਰ ਵਿਭਾਗ ਨੇ ਵਿਵਾਦ ਸੇ ਵਿਸ਼ਵਾਸ ਯੋਜਨਾ ਤਹਿਤ ਸੈਮੀਨਾਰ ਦਾ ਆਯੋਜਨ ਕੀਤਾ

December 13, 2024 05:04 PM

ਬਰਨਾਲਾ, 10 ਦਸੰਬਰ (ਬਘੇਲ ਸਿੰਘ ਧਾਲੀਵਾਲ)-ਇਨਕਮ ਟੈਕਸ ਵਿਭਾਗ, ਬਰਨਾਲਾ ਵੱਲੋਂ ਪ੍ਰਿੰਸੀਪਲ ਕਮਿਸ਼ਨਰ ਆਫ਼ ਇਨਕਮ ਟੈਕਸ, ਪਟਿਆਲਾ ਦੇ ਹੁਕਮਾਂ ਅਨੁਸਾਰ ਵਿਵਾਦ ਸੇ ਵਿਸ਼ਵਾਸ ਸਕੀਮ 2024 ਅਤੇ ਐਡਵਾਂਸ ਟੈਕਸ ਦੀ ਅਦਾਇਗੀ ਸਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਜੁਆਇੰਟ ਇਨਕਮ ਟੈਕਸ ਕਮਿਸ਼ਨਰ ਪਟਿਆਲਾ ਰੇਂਜ ਪ੍ਰਦੀਪ ਗੋਇਲ ਨੇ ਕੀਤੀ। ਸੈਮੀਨਾਰ ਦੌਰਾਨ ਪ੍ਰਦੀਪ ਗੋਇਲ ਨੇ ਵਿਵਾਦ ਸੇ ਵਿਸ਼ਵਾਸ ਸਕੀਮ 2024 ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਸਾਰਿਆਂ ਨੂੰ ਇਸ ਸਕੀਮ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਐਡਵਾਂਸ ਟੈਕਸ ਸਮੇਂ ਸਿਰ ਅਦਾ ਕਰਨ ਅਤੇ ਉਸ ਟੈਕਸ ਨੂੰ ਸਵੈ-ਮੁਲਾਂਕਣ ਟੈਕਸ ਤੱਕ ਨਾ ਵਧਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੈ।ਜਿਸ ਕਾਰਨ ਵਿਭਾਗ ਹਰ ਕਿਸੇ ’ਤੇ ਨਜ਼ਰ ਰੱਖ ਰਿਹਾ ਹੈ। ਇਸ ਲਈ ਸਾਰਿਆਂ ਨੂੰ ਆਪਣਾ ਆਮਦਨ ਕਰ ਸਹੀ ਅਤੇ ਸਮੇਂ ’ਤੇ ਭਰਨ ਲਈ ਕਿਹਾ ਜਾਂਦਾ ਹੈ। ਇਸ ਸੈਮੀਨਾਰ ਵਿੱਚ ਬਾਰ ਐਸੋਸੀਏਸ਼ਨ, ਚਾਰਟਰਡ ਅਕਾਊਂਟੈਂਟਸ ਐਸੋਸੀਏਸ਼ਨ, ਸ਼ਹਿਰ ਦੇ ਵੱਡੇ ਵਪਾਰੀ, ਕਲੋਨਾਈਜ਼ਰ, ਡਾਕਟਰ, ਜਿਊਲਰਜ਼, ਕਰਿਆਨਾ ਐਸੋਸੀਏਸ਼ਨ ਅਤੇ ਹੋਰ ਵਪਾਰੀਆਂ ਨੇ ਸ਼ਮੂਲੀਅਤ ਕੀਤੀ।ਇਨਕਮ ਟੈਕਸ ਅਫਸਰ ਬਰਨਾਲਾ ਰਾਜੇਸ਼ ਗੁਪਤਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਇਨਕਮ ਟੈਕਸ ਅਫਸਰ ਪ੍ਰੇਮ ਸਿੰਗਲਾ ਅਤੇ ਇਨਕਮ ਟੈਕਸ ਇੰਸਪੈਕਟਰ ਵਿਕਾਸ ਕੁਮਾਰ ਨੇ ਇਨਕਮ ਟੈਕਸ ਦੀਆਂ ਹੋਰ ਨੀਤੀਆਂ ਬਾਰੇ ਜਾਣਕਾਰੀ ਦਿੱਤੀ।

Have something to say? Post your comment

More From Punjab

ਪੰਜਾਬ ਸਰਕਾਰ ਦੀ ਅਣਗਹਿਲੀ ਕਾਰਣ ਸ਼ੇਰ-ਏ-ਪੰਜਾਬ ਦੀ ਵਿਰਾਸਤ ਹੋਈ ਤਬਾਹ

ਪੰਜਾਬ ਸਰਕਾਰ ਦੀ ਅਣਗਹਿਲੀ ਕਾਰਣ ਸ਼ੇਰ-ਏ-ਪੰਜਾਬ ਦੀ ਵਿਰਾਸਤ ਹੋਈ ਤਬਾਹ

ਭਾਰਤੀ ਯੋਗ ਸੰਸਥਾਨ ਦੀਆਂ ਔਰਤਾਂ ਨੇ ਤੀਜ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ - ਮਿਰੇਕਲ ਹੋਟਲ ਵਿੱਚ ਸੱਭਿਆਚਾਰਕ ਰੰਗ ਫੈਲੇ--

ਭਾਰਤੀ ਯੋਗ ਸੰਸਥਾਨ ਦੀਆਂ ਔਰਤਾਂ ਨੇ ਤੀਜ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ - ਮਿਰੇਕਲ ਹੋਟਲ ਵਿੱਚ ਸੱਭਿਆਚਾਰਕ ਰੰਗ ਫੈਲੇ--

ਲੁਧਿਆਣਾ: ਡਿਜੀਟਲ ਅਰੈਸਟ ਦੇ ਜ਼ਰੀਏ ਸਰਕਾਰੀ ਅਧਿਆਪਕ ਤੋਂ 20 ਲੱਖ ਦੀ ਠੱਗੀ, ਸੀਬੀਆਈ ਬਣ ਕੇ ਧਮਕਾਉਂਦੇ ਰਹੇ ਠੱਗ

ਲੁਧਿਆਣਾ: ਡਿਜੀਟਲ ਅਰੈਸਟ ਦੇ ਜ਼ਰੀਏ ਸਰਕਾਰੀ ਅਧਿਆਪਕ ਤੋਂ 20 ਲੱਖ ਦੀ ਠੱਗੀ, ਸੀਬੀਆਈ ਬਣ ਕੇ ਧਮਕਾਉਂਦੇ ਰਹੇ ਠੱਗ

ਸਵੱਛਤਾ ਸਰਵੇਖਣ 'ਚ ਬਠਿੰਡਾ ਦੀ ਵਾਪਸੀ: ਪੰਜਾਬ ’ਚ ਪਹਿਲਾ, ਮੁਲਕ ’ਚ 51ਵਾਂ ਸਥਾਨ ਹਾਸਲ

ਸਵੱਛਤਾ ਸਰਵੇਖਣ 'ਚ ਬਠਿੰਡਾ ਦੀ ਵਾਪਸੀ: ਪੰਜਾਬ ’ਚ ਪਹਿਲਾ, ਮੁਲਕ ’ਚ 51ਵਾਂ ਸਥਾਨ ਹਾਸਲ

ਪੰਜਾਬ ਸਰਕਾਰ ਦੀ ਕੜੀ ਕਾਰਵਾਈ : ਭੀਖ ਮੰਗਵਾਉਣ ਵਾਲੇ ਮਾਪੇ ਹੋਣਗੇ ਅਯੋਗ ਘੋਸ਼ਿਤ, ਬੱਚੇ ਜਾ ਸਕਦੇ ਹਨ ਗੋਦ

ਪੰਜਾਬ ਸਰਕਾਰ ਦੀ ਕੜੀ ਕਾਰਵਾਈ : ਭੀਖ ਮੰਗਵਾਉਣ ਵਾਲੇ ਮਾਪੇ ਹੋਣਗੇ ਅਯੋਗ ਘੋਸ਼ਿਤ, ਬੱਚੇ ਜਾ ਸਕਦੇ ਹਨ ਗੋਦ

ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਸਾਫ਼ਟਵੇਅਰ ਇੰਜੀਨੀਅਰ ਕਾਬੂ

ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਸਾਫ਼ਟਵੇਅਰ ਇੰਜੀਨੀਅਰ ਕਾਬੂ

ਅਕਾਲੀ MLA ਗਨੀਵ ਕੌਰ ਨੇ ਵਿਜੀਲੈਂਸ ਅਧਿਕਾਰੀਆਂ ਖ਼ਿਲਾਫ਼ SSP ਚੰਡੀਗੜ੍ਹ ਨੂੰ ਦਿੱਤੀ ਸ਼ਿਕਾਇਤ, ਫੌਜਦਾਰੀ ਕਾਰਵਾਈ ਦੀ ਮੰਗ

ਅਕਾਲੀ MLA ਗਨੀਵ ਕੌਰ ਨੇ ਵਿਜੀਲੈਂਸ ਅਧਿਕਾਰੀਆਂ ਖ਼ਿਲਾਫ਼ SSP ਚੰਡੀਗੜ੍ਹ ਨੂੰ ਦਿੱਤੀ ਸ਼ਿਕਾਇਤ, ਫੌਜਦਾਰੀ ਕਾਰਵਾਈ ਦੀ ਮੰਗ

ਲੁਧਿਆਣਾ: ਲਾਪਤਾ ਹੋਈ 7 ਮਹੀਨੇ ਦੀ ਬੱਚੀ ਖਾਲੀ ਪਲਾਟ 'ਚ ਮਿਲੀ, ਅਗਵਾਈ ਦੀ ਅਸ਼ੰਕਾ

ਲੁਧਿਆਣਾ: ਲਾਪਤਾ ਹੋਈ 7 ਮਹੀਨੇ ਦੀ ਬੱਚੀ ਖਾਲੀ ਪਲਾਟ 'ਚ ਮਿਲੀ, ਅਗਵਾਈ ਦੀ ਅਸ਼ੰਕਾ

ਗੁਰਦਾਸਪੁਰ: ਪੰਜਾਬ ਵਾਚ ਕੰਪਨੀ ਦੇ ਬਾਹਰ ਗੋਲੀਆਂ ਚਲੀਆਂ, ਹਮਲਾਵਰ ਫਰਾਰ

ਗੁਰਦਾਸਪੁਰ: ਪੰਜਾਬ ਵਾਚ ਕੰਪਨੀ ਦੇ ਬਾਹਰ ਗੋਲੀਆਂ ਚਲੀਆਂ, ਹਮਲਾਵਰ ਫਰਾਰ

ਜਿਨਸੀ ਸੋਸ਼ਣ ਦੇ ਦੋਸ਼ਾਂ ਹੇਠ ਅਧਿਆਪਕ ਮੁਅੱਤਲ, 12 ਵਿਦਿਆਰਥਣਾਂ ਨੇ ਲਗਾਏ ਦੋਸ਼

ਜਿਨਸੀ ਸੋਸ਼ਣ ਦੇ ਦੋਸ਼ਾਂ ਹੇਠ ਅਧਿਆਪਕ ਮੁਅੱਤਲ, 12 ਵਿਦਿਆਰਥਣਾਂ ਨੇ ਲਗਾਏ ਦੋਸ਼