Friday, July 04, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਵੱਡੀ ਖ਼ਬਰ : ਪੰਜਾਬ ਦੇ ਇਸ ਥਾਣੇ 'ਤੇ Grenade Attack ਦੀ ਸਾਜ਼ਿਸ਼, ਸ਼ਾਮ 6 ਵਜੇ ਤੋਂ ਬਾਅਦ ਪੁਲਿਸ ਨਾਕਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

December 13, 2024 01:20 PM

ਬਟਾਲਾ : ਬਟਾਲਾ ਦੇ ਥਾਣਾ ਘਣੀਏ ਕੇ ਬਾਂਗਰ ਵਿਖੇ ਵੀਰਵਾਰ ਦੇਰ ਰਾਤ ਗ੍ਰਨੇਡ ਸੁੱਟਿਆ ਗਿਆ। ਰਾਹਤ ਦੀ ਗੱਲ ਹੈ ਕਿ ਗ੍ਰਨੇਡ ਕਿਸੇ ਕਾਰਨ ਫਟਿਆ ਨਹੀਂ ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ਼ ਗਿਆ। ਸੂਤਰਾਂ ਅਨੁਸਾਰ ਇਕ ਮੋਟਰਸਾਈਕਲ 'ਤੇ ਦੋ ਨੌਜਵਾਨ ਆਏ ਤੇ ਉਨ੍ਹਾਂ ਥਾਣੇ ਵੱਲ ਇਕ ਗ੍ਰਨੇਡ ਨੁਮਾ ਚੀਜ਼ ਸੁੱਟੀ। ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਥਾਣੇ 'ਤੇ ਹਮਲਾ ਕਰਨ ਵਾਲੇ ਨੌਜਵਾਨਾਂ ਦੀ ਪੈੜ ਨੱਪ ਰਹੀ ਹੈ। ਪੁਲਿਸ ਨਾਕਿਆਂ 'ਤੇ ਆਈਡੀ ਜਾਂ ਗ੍ਰਨੇਡ ਨਾਲ ਹਮਲਾ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ ਹਾਲਾਂਕਿ ਐਸਐਸਪੀ ਬਟਾਲਾ ਇਸ ਬਾਰੇ ਜਾਣਕਾਰੀ ਨਹੀਂ ਦੇ ਰਹੇ ਹਨ। ਉੱਧਰ ਹਮਲੇ ਦੀ ਸਾਜ਼ਿਸ਼ ਤੋਂ ਬਾਅਦ ਪੁਲਿਸ ਇਕਦਮ ਚੌਕਸ ਹੋ ਗਈ। ਦੇਰ ਰਾਤ ਮਿਲੀ ਘਟਨਾ ਦੀ ਸੂਚਨਾ ਤੋਂ ਬਾਅਦ ਏਡੀਜੀਪੀ ਪੰਜਾਬ ਨੌਨਿਹਾਲ ਸਿੰਘ ਵੀ ਮੌਕੇ 'ਤੇ ਪੁੱਜੇ, ਹਾਲਾਂਕਿ ਪੁਲਿਸ ਨੇ ਇਸ ਬਾਰੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ ਤੇ ਏਡੀਜੀਪੀ ਦੇ ਦੌਰੇ ਨੂੰ ਰੂਟੀਨ ਦਾ ਦੌਰਾ ਦੱਸਿਆ ਗਿਆ ਹੈ। ਉਧਰ ਥਾਣਾ ਘਣੀਏ ਕੇ ਬਾਂਗਰ ਦੀ ਪੁਲਿਸ ਨੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਥਾਣੇ ਦੀ ਚਾਰਦੀਵਾਰੀ ਹੋਰ ਉੱਚੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਥਾਣੇ ਦੇ ਬਾਹਰ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ।ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 10.30 ਵਜੇ ਘਣੀਏ ਕੇ ਬਾਂਗਰ ਥਾਣੇ 'ਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗ੍ਰਨੇਡ ਸੁੱਟਿਆ ਗਿਆ ਜੋ ਕਿਸੇ ਕਾਰਨ ਫਟਿਆ ਨਹੀਂ। ਪੁਲਿਸ ਨੂੰ ਸਵੇਰੇ ਗ੍ਰਨੇਡ ਹਮਲੇ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਐਸਐਸਪੀ ਬਟਾਲਾ ਸੋਹੇਲ ਕਾਸਿਮ ਮੀਰ ਤੇ ਹੋਰ ਅਧਿਕਾਰੀ ਤੇ ਜਾਂਚ ਏਜੰਸੀਆਂ ਮੌਕੇ 'ਤੇ ਪਹੁੰਚੀਆਂ। ਘਟਨਾ ਵਾਲੀ ਥਾਂ 'ਤੇ ਆਈਜੀ ਤੇ ਡੀਆਈਜੀ ਸਮੇਤ ਕਈ ਸੀਨੀਅਰ ਅਧਿਕਾਰੀਆਂ ਦੇ ਪੁੱਜਣ ਦੀ ਵੀ ਸੂਚਨਾ ਮਿਲ ਰਹੀ ਹੈ।ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਹਮਲਾ ਗੈਂਗਸਟਰਾਂ ਹੈਪੀ ਪਸ਼ੀਆ ਤੇ ਗੋਪੀ ਨਵਾਂਸ਼ਹਿਰ ਵੱਲੋਂ ਕੀਤਾ ਗਿਆ ਹੈ। ਸ਼ਾਮ 6 ਵਜੇ ਤੋਂ ਬਾਅਦ ਪੁਲਿਸ ਨਾਕਿਆਂ 'ਤੇ ਆਈਈਡੀ ਜਾਂ ਗ੍ਰਨੇਡ ਨਾਲ ਹਮਲੇ ਦੀ ਚਿਤਾਵਨੀ ਦਿੱਤੀ ਸੀ। ਗ੍ਰਨੇਡ ਹਮਲੇ ਪਿੱਛੇ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਹੱਥ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ 'ਤੇ ਪੁਲਿਸ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Have something to say? Post your comment

More From Punjab

Sanjeev Arora Joins Punjab Cabinet as Industry & NRI Affairs Minister

Sanjeev Arora Joins Punjab Cabinet as Industry & NRI Affairs Minister

Punjab Man Injured in Missile Debris Dies Weeks After Wife's Death

Punjab Man Injured in Missile Debris Dies Weeks After Wife's Death

ਬਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ 4 ਦਿਨਾਂ ਰਿਮਾਂਡ 'ਤੇ ਭੇਜਿਆ ਗਿਆ, ਅਦਾਲਤ ਅੱਗੇ ਤਣਾਅਪੂਰਨ ਮਾਹੌਲ

ਬਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ 4 ਦਿਨਾਂ ਰਿਮਾਂਡ 'ਤੇ ਭੇਜਿਆ ਗਿਆ, ਅਦਾਲਤ ਅੱਗੇ ਤਣਾਅਪੂਰਨ ਮਾਹੌਲ

ਦਲਜੀਤ ਦੋਸਾਂਝ ਖ਼ਿਲਾਫ਼ ਨਫ਼ਰਤ ਦੀ ਰਾਜਨੀਤੀ ਦੀ ਨਿੰਦਾ — ਕਲਾ, ਸੱਭਿਆਚਾਰ ਤੇ ਆਜ਼ਾਦੀ ਉੱਤੇ ਹਮਲੇ ਅਸਹਿਣਸ਼ੀਲ: ਸਕੇਪ ਸਾਹਿਤਕ ਸੰਸਥਾ ਦੇ ਕਵੀ ਦਰਬਾਰ ਦੌਰਾਨ ਨਿੰਦਾ ਪ੍ਰਸਤਾਵ ਪਾਸ, ਸੱਚ ਅਤੇ ਹੱਕ ਦੀ ਆਵਾਜ਼ ਬਣਿਆ ਸਮਾਗਮ  -ਦਲਜੀਤ ਦੋਸਾਂਝ ਦੇ ਹੱਕ ਵਿੱਚ ਡੱਟ ਕੇ ਖੜ੍ਹੇ ਰਹਿਣ ਦਾ ਕੀਤਾ ਐਲਾਨ

ਡਾ. ਅੰਬੇਡਕਰ ਭਵਨ ਵਿਖੇ ਬੇਸਿਕ ਕੰਪਿਊਟਰ ਕੋਰਸ ਅਤੇ  ਫ੍ਰੀ ਸਿਲਾਈ ਟ੍ਰੇਨਿੰਗ ਕੋਰਸ ਪੂਰਾ ਹੋਣ ਤੇ 30 ਲੜਕੀਆਂ ਨੂੰ ਸਰਟੀਫਿਕੇਟ ਅਤੇ 15 ਨੂੰ ਮੁਫ਼ਤ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ

ਡਾ. ਅੰਬੇਡਕਰ ਭਵਨ ਵਿਖੇ ਬੇਸਿਕ ਕੰਪਿਊਟਰ ਕੋਰਸ ਅਤੇ ਫ੍ਰੀ ਸਿਲਾਈ ਟ੍ਰੇਨਿੰਗ ਕੋਰਸ ਪੂਰਾ ਹੋਣ ਤੇ 30 ਲੜਕੀਆਂ ਨੂੰ ਸਰਟੀਫਿਕੇਟ ਅਤੇ 15 ਨੂੰ ਮੁਫ਼ਤ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ

ਜੁਲਾਈ-ਅਗਸਤ 2025 ਵਿੱਚ ਧਰਤੀ ਘੁੰਮੇਗੀ ਅਸਾਧਾਰਣ ਤੇਜ਼ੀ ਨਾਲ — GPS ਅਤੇ ਸੈਟੇਲਾਈਟ ਸਿਸਟਮਾਂ ‘ਚ ਆ ਸਕਦੇ ਹਨ ਬਦਲਾਅ!

ਜੁਲਾਈ-ਅਗਸਤ 2025 ਵਿੱਚ ਧਰਤੀ ਘੁੰਮੇਗੀ ਅਸਾਧਾਰਣ ਤੇਜ਼ੀ ਨਾਲ — GPS ਅਤੇ ਸੈਟੇਲਾਈਟ ਸਿਸਟਮਾਂ ‘ਚ ਆ ਸਕਦੇ ਹਨ ਬਦਲਾਅ!

ਦਸ ਸਾਲਾ ਮਾਨਸਵੀ ਦੀ ਕਲਪਨਾ ਦੀ ਉਡਾਣ – “ਦੀ ਸਟਰੇਂਜ ਵਰਲਡ” ਕਿਤਾਬ ਕੀਤੀ ਗਈ ਲੋਕ - ਅਰਪਣ

ਦਸ ਸਾਲਾ ਮਾਨਸਵੀ ਦੀ ਕਲਪਨਾ ਦੀ ਉਡਾਣ – “ਦੀ ਸਟਰੇਂਜ ਵਰਲਡ” ਕਿਤਾਬ ਕੀਤੀ ਗਈ ਲੋਕ - ਅਰਪਣ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਹੁਕਮ, ਹਰੇਕ ਘਰ 'ਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਹੁਕਮ, ਹਰੇਕ ਘਰ 'ਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਐੱਸ ਡੀ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਐੱਸ ਡੀ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਮੰਡੀ ਗੋਬਿੰਦਗੜ੍ਹ ਦੇ ਖ਼ਾਲਸਾ ਸਕੂਲ 'ਚ ਨਕਲੀ ਨਿਰੰਕਾਰੀਆਂ ਦਾ ਸੰਮੇਲਨ ਨਹੀਂ ਹੋਣ ਦੇਵੇਗਾ ਖ਼ਾਲਸਾ ਪੰਥ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਮੰਡੀ ਗੋਬਿੰਦਗੜ੍ਹ ਦੇ ਖ਼ਾਲਸਾ ਸਕੂਲ 'ਚ ਨਕਲੀ ਨਿਰੰਕਾਰੀਆਂ ਦਾ ਸੰਮੇਲਨ ਨਹੀਂ ਹੋਣ ਦੇਵੇਗਾ ਖ਼ਾਲਸਾ ਪੰਥ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ