Saturday, September 13, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਹੈਪੀ ਪਸ਼ੀਆ ਦੀ ਮਾਂ ਤੇ ਭੈਣ ਤੋਂ ਪੁੱਛਗਿੱਛ ਕਰ ਰਹੀ ਦਿਹਾਤੀ ਪੁਲਿਸ, ਅਜਨਾਲਾ ਥਾਣੇ ਬਾਹਰੋਂ ਬਰਾਮਦ ਆਈਈਡੀ ਦੇ ਮਾਮਲੇ ’ਚ ਕੀਤਾ ਸੀ ਗ੍ਰਿਫ਼ਤਾਰ

November 29, 2024 03:10 PM

ਅੰਮ੍ਰਿਤਸਰ : ਹਾਲ ਹੀ ਵਿਚ ਅਜਨਾਲਾ ਥਾਣੇ ਦੇ ਬਾਹਰ ਆਈਈਡੀ ਦੀ ਬਰਾਮਦਗੀ ਦੇ ਮਾਮਲੇ ਵਿਚ ਅਜਨਾਲਾ ਥਾਣਾ ਪੁਲਿਸ ਗੈਂਗਸਟਰ ਹੈਪੀ ਪਸ਼ੀਆ ਦੀ ਮਾਂ ਭੁਪਿੰਦਰ ਕੌਰ ਅਤੇ ਭੈਣ ਕਿਰਨਦੀਪ ਕੌਰ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰਕੇ ਅਦਾਲਤ ਤੋਂ ਪੰਜ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਜਿਸ ਤੋਂ ਬਾਅਦ ਥਾਣਾ ਅਜਨਾਲਾ ਦੀ ਪੁਲਿਸ ਦੋਵਾਂ ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ। ਉਨ੍ਹਾਂ ਮੋਬਾਈਲਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਜਾਂਚ ਵਿਚ ਕਈ ਵਿਦੇਸ਼ੀ ਨੰਬਰਾਂ ਦੀ ਵੀ ਪਛਾਣ ਹੋਈ ਹੈ। ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਜਿਨ੍ਹਾਂ ਲੋਕਾਂ ਦੇ ਵਿਦੇਸ਼ੀ ਨੰਬਰ ਹਨ, ਉਨ੍ਹਾਂ ਦੀ ਜਲਦੀ ਹੀ ਪਛਾਣ ਕਰ ਲਈ ਜਾਵੇਗੀ। ਹਾਲਾਕਿ ਪੁਲਿਸ ਇਸ ਮਾਮਲੇ 'ਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ, ਪਰ ਆਉਣ ਵਾਲੇ ਦਿਨਾਂ 'ਚ ਪੁਲਿਸ ਇਸ ਮਾਮਲੇ 'ਚ ਕਈ ਪਰਤਾਂ ਖੋਲ੍ਹਣ ਤੋਂ ਬਾਅਦ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰ ਸਕਦੀ ਹੈ। ਦੂਜੇ ਪਾਸੇ ਥਾਣਾ ਸਦਰ ਵਿਚ ਐਸਓਜੀ ਦੇ 15 ਜਵਾਨ ਤਾਇਨਾਤ ਕੀਤੇ ਗਏ ਹਨ। ਪੇਂਡੂ ਖੇਤਰਾਂ ਵਿਚ ਗਸ਼ਤ ਵਧਾ ਦਿੱਤੀ ਗਈ ਹੈ। ਦਿਹਾਤ ਦੇ ਸਾਰੇ 17 ਥਾਣਿਆਂ ਦੀ ਪੁਲਿਸ ਚੌਕਸ ਹੈ ਅਤੇ ਨਾਕਾਬੰਦੀ ਕਰਕੇ ਪੁਲਿਸ ਵੱਲੋਂ ਲਗਾਤਾਰ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ।

Have something to say? Post your comment

More From Punjab

ਨਿਊਜ਼ੀਲੈਂਡ ਇਮੀਗ੍ਰੇਸ਼ਨਨੇ ਧੋਖਾਧੜੀ ਦੇ ਕੇਸ ’ਚ ਇੱਕ ਮਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੇ ਜਾਣ ਦਾ ਕੀਤਾ ਸਵਾਗਤ -ਹਰਜਿੰਦਰ ਸਿੰਘ ਬਸਿਆਲਾ-

ਨਿਊਜ਼ੀਲੈਂਡ ਇਮੀਗ੍ਰੇਸ਼ਨਨੇ ਧੋਖਾਧੜੀ ਦੇ ਕੇਸ ’ਚ ਇੱਕ ਮਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੇ ਜਾਣ ਦਾ ਕੀਤਾ ਸਵਾਗਤ -ਹਰਜਿੰਦਰ ਸਿੰਘ ਬਸਿਆਲਾ-

ਇੱਕ ਵਾਰ ਫ਼ਿਰ ਹੋਇਆ ਮਿਡ ਡੇ ਮੀਲ ਬਲਾਕ ਮੈਨੇਜਰਾਂ ਨਾਲ ਧੱਕਾ  ਮੰਤਰੀਆਂ ਦੇ ਹੁਕਮਾਂ ਨੂੰ ਟਿੱਚ ਜਾਣਦੀ ਹੈ ਪੰਜਾਬ ਦੀ ਅਫ਼ਸਰਸ਼ਾਹੀ

ਇੱਕ ਵਾਰ ਫ਼ਿਰ ਹੋਇਆ ਮਿਡ ਡੇ ਮੀਲ ਬਲਾਕ ਮੈਨੇਜਰਾਂ ਨਾਲ ਧੱਕਾ ਮੰਤਰੀਆਂ ਦੇ ਹੁਕਮਾਂ ਨੂੰ ਟਿੱਚ ਜਾਣਦੀ ਹੈ ਪੰਜਾਬ ਦੀ ਅਫ਼ਸਰਸ਼ਾਹੀ

ਕਲਾਊਡ-ਸੀਡਿੰਗ CLOUD-SEEDING 

ਕਲਾਊਡ-ਸੀਡਿੰਗ CLOUD-SEEDING 

ਇਤਿਹਾਸ, ਸੁੰਦਰਤਾ ਅਤੇ  ਸਭਿਆਚਾਰ ਦਾ ਦੇਸ਼.ਸਪੇਨ

ਇਤਿਹਾਸ, ਸੁੰਦਰਤਾ ਅਤੇ  ਸਭਿਆਚਾਰ ਦਾ ਦੇਸ਼.ਸਪੇਨ

बरेली में एक्ट्रेस दिशा पाटनी के घर के बाहर फायरिंग, गैंग ने ली जिम्मेदारी

बरेली में एक्ट्रेस दिशा पाटनी के घर के बाहर फायरिंग, गैंग ने ली जिम्मेदारी

ग्वालियर में लिव-इन पार्टनर पर गोलीबारी, आरोपी गिरफ्तार

ग्वालियर में लिव-इन पार्टनर पर गोलीबारी, आरोपी गिरफ्तार

ਕਾਂਡਲਾ-ਮੁੰਬਈ ਸਪਾਈਸਜੈੱਟ ਜਹਾਜ਼ ਹਾਦਸੇ ਤੋਂ ਬਚਿਆ, 75 ਯਾਤਰੀ ਸੁਰੱਖਿਅਤ

ਕਾਂਡਲਾ-ਮੁੰਬਈ ਸਪਾਈਸਜੈੱਟ ਜਹਾਜ਼ ਹਾਦਸੇ ਤੋਂ ਬਚਿਆ, 75 ਯਾਤਰੀ ਸੁਰੱਖਿਅਤ

ਅਜਨਾਲਾ: ਪ੍ਰਾਈਵੇਟ ਡਾਕਟਰ ‘ਤੇ ਗੋਲੀਆਂ, ਹਾਲਤ ਨਾਜ਼ੁਕ

ਅਜਨਾਲਾ: ਪ੍ਰਾਈਵੇਟ ਡਾਕਟਰ ‘ਤੇ ਗੋਲੀਆਂ, ਹਾਲਤ ਨਾਜ਼ੁਕ

ਏਸ਼ੀਆ ਕੱਪ 2025 : ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਹਰਭਜਨ ਸਿੰਘ ਦਾ ਬਿਆਨ,

ਏਸ਼ੀਆ ਕੱਪ 2025 : ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਹਰਭਜਨ ਸਿੰਘ ਦਾ ਬਿਆਨ, "ਸਬੰਧ ਸੁਧਰਣ ਤੱਕ ਨਾ ਕ੍ਰਿਕਟ ਹੋਵੇ, ਨਾ ਕਾਰੋਬਾਰ"

ਟੈਕਸਾਸ ਵਿੱਚ ਭਾਰਤੀ ਮੋਟਲ ਮੈਨੇਜਰ ਦੀ ਕੁਹਾੜੀ ਨਾਲ ਹੱਤਿਆ

ਟੈਕਸਾਸ ਵਿੱਚ ਭਾਰਤੀ ਮੋਟਲ ਮੈਨੇਜਰ ਦੀ ਕੁਹਾੜੀ ਨਾਲ ਹੱਤਿਆ