ਬਰਨਾਲਾ, 28 ਨਵੰਬਰ (ਬਘੇਲ ਸਿੰਘ ਧਾਲੀਵਾਲ)-ਹਰ ਸਾਲ ਕਿਸਾਨਾਂ ਦੁਆਰਾ ਖੇਤਾਂ ਵਿੱਚ ਝੋਨੇ ਦੀ ਪਰਾਲੀ ਸਾੜਨ ਨਾਲ ਪਰਟੀਕੁਲੇਟ ਮੈਟਰ ਦੀ ਬਹੁਤ ਜ਼ਿਆਦਾ ਮਾਤਰਾ ਨਿੱਕਲਦੀ ਹੈ। ਜਿਸ ਕਰਕੇ ਪੰਜਾਬ, ਹਰਿਆਣਾ ਅਤੇ ਦਿੱਲੀ ਐੱਨ.ਸੀ.ਆਰ ਵਰਗੇ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਕਾਫੀ ਖਰਾਬ ਹੋ ਜਾਂਦੀ ਹੈ ਅਤੇ ਏਅਰ ਕੁਆਲਟੀ ਇੰਡੈਕਸ (ਏ.ਕਊ.ਆਈ) ‘‘ਗੰਭੀਰ’’ ਪੱਧਰ ’ਤੇ ਪਹੁੰਚ ਜਾਂਦਾ ਹੈ। ਇਹ ਪ੍ਰਦੂਸ਼ਕ ਨਾ ਸਿਰਫ ਹਵਾ ਦੀ ਗੁਣਵੱਤਾ ਨੂੰ ਖ਼ਰਾਬ ਕਰਦੇ ਹਨ ਬਲਕਿ ਮੌਸਮੀ ਸਿਹਤ ਸੰਕਟਾਂ ਦੇ ਵਾਧੇ ਵਿੱਚ ਵੀ ਵੱਡਾ ਯੋਗਦਾਨ ਦਿੰਦੇ ਹਨ। ਇੱਕ ਪਰਿਵਰਤਨਕਾਰੀ ਕਦਮ ਦੇ ਰੂਪ ਵਿੱਚ ਟ੍ਰਾਈਡੈਂਟ ਗਰੁੱਪ ਨੇ ਅਪਣੇ ਉਦਯੋਗਿਕ ਬਾਇਲਰਾਂ ਵਿੱਚ ਈਂਧਨ ਸ਼ਰੋਤ ਦੇ ਰੂਪ ਵਿੱਚ ਪਰਾਲੀ ਦੀ ਵਰਤੋਂ ਨੂੰ ਅਪਣਾਇਆ ਹੈ ਜਿਸ ਨਾਲ ਲਗਭਗ ਇਸ ਖੇਤਰ ਦੇ 2000 ਏਕੜ ਤੋਂ ਜ਼ਿਆਦਾ ਖੇਤਾਂ ਵਿੱਚ ਪਰਾਲੀ ਨੂੰ ਸਾੜਨ ਤੋਂ ਰੋਕਿਆ ਜਾ ਰਿਹਾ ਹੈ।
ਰਵਾਇਤੀ ਰੂਪ ਤੋਂ ਫਸਲ ਕਟਾਈ ਤੋਂ ਬਾਅਦ ਖੇਤਾਂ ਨੂੰ ਸਾਫ ਕਰਨ ਲਈ ਪਰਾਲੀ ਨੂੰ ਸਾੜਨਾ ਇੱਕ ਆਸਾਨ ਤਰੀਕਾ ਮੰਨਿਆ ਜਾਂਦਾ ਰਿਹਾ ਹੈ ਪਰ ਅਜਿਹੇ ਅਭਿਆਸ ਉੱਤਰੀ ਭਾਰਤ ਵਿੱਚ ਹਵਾ ਪ੍ਰਦੂਸ਼ਣ ਨੂੰ ਵਧਾਉਣ ਦਾ ਮੁੱਖ ਕਾਰਕ ਬਣ ਗਏ ਹਨ, ਅਤੇ ਏਅਰ ਕੁਆਲਿਟੀ ਇੰਡੈਕਸ (A.Q.I.) ਨੂੰ ਖਤਰਨਾਕ ਪੱਧਰ ਤੱਕ ਲਿਜਾਣ ਲਈ ਜ਼ਿੰਮੇਵਾਰ ਹਨ। ਦਿੱਲੀ ਵਰਗੇ ਸ਼ਹਿਰ ਵਿੱਚ ਪੀਕ ਸੀਜਨ ਦੌਰਾਨ ਏਅਰ ਕੁਆਲਿਟੀ ਇੰਡੈਕਸ (A.Q.I.) ਦਾ ਰੀਡਿੰਗ 400 ਤੋਂ ਜ਼ਿਆਦਾ ਹੋ ਜਾਂਦਾ ਹੈ- ਅਤੇ ਇਹ ਪੱਧਰ ਜਨਤਕ ਸਿਹਤ ਲਈ ‘‘ਗੰਭੀਰ’’ ਅਤੇ ਖਤਰਨਾਕ ਮੰਨਿਆ ਜਾਂਦਾ ਹੈ। ਰਵਾਇਤੀ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਦੇ ਕਣ ਨਿੱਕਲਦੇ ਹਨ ਜੋ ਸਾਂਹ ਸੰਬੰਧੀ ਸਮੱਸਿਆਵਾਂ ਕਾਲੀ ਧੁੰਧ ਅਤੇ ਪੰਜਾਬ ਹਰਿਆਣਾ ਅਤੇ ਦਿੱਲੀ ਐੱਨ.ਸੀ.ਆਰ ਵਿੱਚ ਪ੍ਰਦੂਸ਼ਣ ਦੇ ਵਾਧੇ ਵਿੱਚ ਯੋਗਦਾਨ ਦਿੰਦੇ ਹਨ। ਲਗਾਤਾਰ ਨਿੱਕਲਣ ਵਾਲਾ ਧੂੰਆ ਦਿੱਲੀ ਦੇ ਮੌਸਮੀ ਪ੍ਰਦੂਸ਼ਣ ਵਿੱਚ 44% ਤੋਂ ਜ਼ਿਆਦਾ ਦੇ ਵਾਧੇ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਜਿਸ ਨਾਲ ਪਰਾਲੀ ਦਾ ਸੜਨਾ ਇੱਕ ਮਹੱਤਵਪੂਰਨ ਵਾਤਾਵਰਣਕ ਅਤੇ ਜਨਤਕ ਸਿਹਤ ਮੁੱਦਾ ਬਣ ਗਯਾ ਹੈ। ਟ੍ਰਾਈਡੈਂਟ ਵਲੋਂ ਪਰਾਲੀ ਨੂੰ ਇੱਕ ਸਥਾਈ ਈਂਧਨ ਦੇ ਰੂਪ ਵਿੱਚ ਉਪਯੋਗ ਕਰਨਾ ਪਰਟੀਕੁਲੇਟ ਮੈਟਰ ਦੀ ਨਿਕਾਸੀ ਨੂੰ ਘੱਟ ਕਰਦੇ ਹੋਏ ਹਵਾ ਦੇ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ ਅਤੇ ਇੱਕ ਸਰਕੁਲਰ ਇਕੋਨਾਮੀ ਨੂੰ ਲੈ ਕੇ ਲੋਕਾਂ ਦੀ ਸੋਚ ਨੂੰ ਉਤਸਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਵਡਾ ਕਦਮ ਹੈ। ਪਰਾਲੀ ਨੂੰ ਊਰਜਾ ਵਿੱਚ ਪਰਿਵਰਤਿਤ ਕਰਕੇ ਟ੍ਰਾਈਡੈਂਟ ਇੱਕ ਅਜਿਹੇ ਹੱਲ ਦਾ ਉਦਾਹਰਣ ਪੇਸ਼ ਕਰਦਾ ਹੈ ਜੋ ਵਾਤਾਵਰਣਕ ਸਸਟੇਨੇਬਿਲਿਟੀ ਅਤੇ ਜਨਤਕ ਸਿਹਤ ਦੋਵਾਂ ਨੂੰ ਸੰਬੋਧਿਤ ਕਰਦਾ ਹੈ ਅਤੇ ਜ਼ਿੰਮੇਵਾਰ ਉਦਯੋਗਿਕ ਅਭਿਆਸ ਦੇ ਲਈ ਇੱਕ ਮਾਪਦੰਡ ਸਥਾਪਿਤ ਕਰਦਾ ਹੈ।