ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਦੀ ਸੱਤਵੀਂ ਮੰਜ਼ਿਲ ਤੋਂ ਇਕ ਲੜਕੀ ਵਲੋਂ ਛਾਲ ਮਾਰਨ ਕਾਰਨ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ 10 ਵਜੇ ਦੇ ਕਰੀਬ ਇਕ ਲੜਕੀ ਵੱਲੋਂ ਨੌ ਮੰਜ਼ਿਲਾਂ ਗੁਰਦੁਆਰਾ ਸਾਹਿਬ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਦੀ ਪਰਿਕਰਮਾ ਵਿਚ ਫਰਸ਼ ’ਤੇ ਡਿੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੇ ਛਾਲ ਮਾਰਨ ਜਾਂ ਡਿੱਗਣ ਦੇ ਕਾਰਨਾਂ ਅਤੇ ਉਸ ਦੇ ਨਾਂ ਅਤੇ ਘਰ ਦੇ ਪਤੇ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੜਕੀ ਪਾਸ ਇਕ ਮੋਬਾਇਲ ਵੀ ਸੀ ਜੋ ਕਿ ਟੁੱਟ ਗਿਆ ਹੈ ਹੋਰ ਕੋਈ ਵੀ ਆਈ ਡੀ ਪਰੂਫ ਨਹੀਂ ਮਿਲਿਆ।