ਲੁਧਿਆਣਾ : ਬਿਨਾਂ ਮਨਜ਼ੂਰੀ ਤੋਂ ਚੱਲ ਰਹੀ ਪਾਰਟੀ ਵਿਚ ਹੁੱਕਾ ਪਰੋਸ ਕੇ ਸਰਕਾਰੀ ਆਦੇਸ਼ਾਂ ਦੀਆਂ ਸਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਸਨl ਇਸ ਮਾਮਲੇ ਸੰਬੰਧੀ ਜਿਵੇਂ ਹੀ ਥਾਣਾ ਸਦਰ ਦੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਪਾਰਟੀ ਨੇ ਦਬਿਸ਼ ਦੇ ਕੇ ਪਾਰਟੀ ਦੇ ਸੰਚਾਲਕ ਦੇ ਖ਼ਿਲਾਫ਼ ਕਾਰਵਾਈ ਕੀਤੀ l ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਨਾਨਕਪੁਰੀ ਮਿਲਰ ਗੰਜ ਦੇ ਰਹਿਣ ਵਾਲੇ ਨਰਿੰਦਰ ਭਾਟੀਆ ਦੇ ਖ਼ਿਲਾਫ਼ ਬੀਐਨਐਸ ਦੀ ਧਾਰਾ 323,270 ਤੇ 171 ਦੇ ਤਹਿਤ ਮੁਕਦਮਾ ਦਰਜ ਕਰ ਲਿਆ ਹੈ lਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਲਲਤੋਂ ਚੌਂਕ ਮੌਜੂਦ ਸੀ l ਇਸੇ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕੁਝ ਵਿਅਕਤੀ ਪਿੰਡ ਲਲਤੋਂ ਕਲਾਂ ਵਿੱਚ ਪੈਂਦੀ ਠਾਕੁਰ ਕਲੋਨੀ ਦੇ ਇੱਕ ਫਾਰਮ ਹਾਊਸ ਵਿੱਚ ਬਿਨਾਂ ਮਨਜ਼ੂਰੀ ਤੋਂ ਪਾਰਟੀ ਕਰ ਰਹੇ ਹਨ l ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਪਾਰਟੀ ਵਿੱਚ ਸਰੇਆਮ ਹੁੱਕਾ ਪਰੋਸਿਆ ਜਾ ਰਿਹਾ l ਜਾਣਕਾਰੀ ਤੋਂ ਬਾਅਦ ਪੁਲਿਸ ਨੇ ਪਾਰਟੀ ਬੰਦ ਕਰਵਾਈ ਪਾਰਟੀ ਦੇ ਸੰਚਾਲਕ ਨਰਿੰਦਰ ਭਾਟੀਆ ਦੇ ਖ਼ਿਲਾਫ਼ ਕੀਤਾ l