Friday, September 19, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਕਾਗਜ਼ ਭਰਨ ਨੂੰ ਲੈ ਕੇ ਭਿੜੇ AAP ਤੇ ਕਾਂਗਰਸੀ, ਚੱਲੇ ਇੱਟਾਂ-ਰੋੜੇ ਤੇ ਗੋਲ਼ੀਆਂ; ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜ਼ਖ਼ਮੀ

October 01, 2024 03:09 PM

ਜੀਰਾ (ਫਿਰੋਜ਼ਪੁਰ) : ਜ਼ੀਰਾ 'ਚ ਪੰਜ ਸਾਲ ਪੁਰਾਣਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਪੰਚਾਇਤੀ ਚੋਣਾਂ (Panchayat Election 2024) ਲਈ ਕਾਗਜ਼ ਭਰਨ ਨੂੰ ਲੈ ਕੇ ਆਪ ਤੇ ਕਾਂਗਰਸੀ ਆਗੂ ਤੇ ਵਰਕਰ ਭਿੜ ਗਏ। ਸਮਰਥਕਾਂ ਵਿਚਕਾਰ ਗੋਲੀਆਂ ਤੇ ਇੱਟਾਂ-ਰੋੜੇ ਤਕ ਚੱਲ ਗਏ। ਇਸ ਦੌਰਾਨ ਜੀਰਾ ਦੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਜ਼ਖ਼ਮੀ ਹੋ ਗਏ। ਭੀੜ ਹਟਾਉਣ ਲਈ ਪੁਲਿਸ ਨੂੰ ਵੀ ਹਵਾਈ ਫਾਇਰ ਕਰਨੇ ਪਏ।ਵਿਧਾਨ ਸਭਾ ਹਲਕਾ ਜ਼ੀਰਾ ਵਿਖੇ ਪੰਚਾਇਤੀ ਚੋਣਾਂ 'ਚ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਤੇ ਕਾਂਗਰਸੀ ਵਰਕਰ ਆਪਸ 'ਚ ਭਿੜ ਗਏ। ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਚਲਾਏ ਗਏ ਇੱਟਾਂ-ਰੋੜੇ ਤੇ ਗੋਲੀਬਾਰੀ 'ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਜੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਜ਼ਖ਼ਮੀ ਹੋ ਗਏ। ਇਸ ਮੌਕੇ ਪੁਲਿਸ ਵੱਲੋਂ ਬੜੀ ਮੁਸ਼ੱਕਤ ਨਾਲ ਮਾਹੌਲ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਬਰ ਲਿਖੇ ਜਾਣ ਤਕ ਮਾਹੌਲ ਤਣਾਅਪੂਰਨ ਹੀ ਬਣਿਆ ਹੋਇਆ ਹੈ।ਇਸ ਮੌਕੇ ਕੁਲਬੀਰ ਜ਼ੀਰਾ ਨੇ ਦੋਸ਼ ਲਗਾਏ ਕਿ ਸੱਤਾ ਦੇ ਨਸ਼ੇ 'ਚ ਚੂਰ ਹਲਕਾ ਵਿਧਾਇਕ ਤੇ ਉਸਦੇ ਕ਼ਰਿੰਦਿਆਂ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਕਾਂਗਰਸੀ ਉਮੀਦਵਾਰਾਂ ਨੂੰ ਸਰਪੰਚੀ ਤੇ ਪੰਚੀ ਦੇ ਐਨਓਸੀ ਤੇ ਦੂਜੇ ਕਾਗਜ਼ ਮੁਹਈਆ ਨਹੀਂ ਕਰਵਾਏ ਜਾ ਰਹੇ ਹਨ।

Have something to say? Post your comment

More From Punjab

रोहतास में बहू पर पति और ससुर को जहर देकर मारने का आरोप, देवर की हालत नाजुक

रोहतास में बहू पर पति और ससुर को जहर देकर मारने का आरोप, देवर की हालत नाजुक

Bathinda youth arrested for plotting suicide attack on Army, injured in blast while making bomb

Bathinda youth arrested for plotting suicide attack on Army, injured in blast while making bomb

ਅੰਮ੍ਰਿਤਸਰ ਵਿੱਚ ਕਾਰ ’ਤੇ ਫਾਇਰਿੰਗ, ਇੱਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖਮੀ

ਅੰਮ੍ਰਿਤਸਰ ਵਿੱਚ ਕਾਰ ’ਤੇ ਫਾਇਰਿੰਗ, ਇੱਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖਮੀ

ਬਠਿੰਡਾ ਦੇ ਪਿੰਡ ਰਾਏਕੇ ਕਲਾਂ ਵਿੱਚ ਮੇਲੇ ਦੌਰਾਨ ਪੁਲਿਸ ’ਤੇ ਹਮਲਾ, ਐਸਐਚਓ ਸਮੇਤ ਤਿੰਨ ਜ਼ਖਮੀ

ਬਠਿੰਡਾ ਦੇ ਪਿੰਡ ਰਾਏਕੇ ਕਲਾਂ ਵਿੱਚ ਮੇਲੇ ਦੌਰਾਨ ਪੁਲਿਸ ’ਤੇ ਹਮਲਾ, ਐਸਐਚਓ ਸਮੇਤ ਤਿੰਨ ਜ਼ਖਮੀ

ਗੁਰਦਾਸਪੁਰ ਵਿੱਚ ਹੜਾਂ ਕਾਰਨ ਫਸਲਾਂ ਦਾ ਖਰਾਬਾ, ਸਰਵੇ ਸ਼ੁਰੂ

ਗੁਰਦਾਸਪੁਰ ਵਿੱਚ ਹੜਾਂ ਕਾਰਨ ਫਸਲਾਂ ਦਾ ਖਰਾਬਾ, ਸਰਵੇ ਸ਼ੁਰੂ

ਲੁਧਿਆਣਾ ਪੁਲਿਸ ਨੇ NRI ਮਹਿਲਾ ਕਤਲ ਮਾਮਲਾ ਬੇਨਕਾਬ ਕੀਤਾ

ਲੁਧਿਆਣਾ ਪੁਲਿਸ ਨੇ NRI ਮਹਿਲਾ ਕਤਲ ਮਾਮਲਾ ਬੇਨਕਾਬ ਕੀਤਾ

ਚੰਡੀਗੜ੍ਹ ਵਿੱਚ ਫਿਰ ਵੱਧਿਆ ਹੜ੍ਹਾਂ ਦਾ ਖਤਰਾ, ਸੁਖਨਾ ਲੇਕ ਦੇ ਫਲੱਡ ਗੇਟ ਖੁਲੇ

ਚੰਡੀਗੜ੍ਹ ਵਿੱਚ ਫਿਰ ਵੱਧਿਆ ਹੜ੍ਹਾਂ ਦਾ ਖਤਰਾ, ਸੁਖਨਾ ਲੇਕ ਦੇ ਫਲੱਡ ਗੇਟ ਖੁਲੇ

ईरान ने इजरायल के लिए जासूसी के आरोप में व्यक्ति को दी फांसी

ईरान ने इजरायल के लिए जासूसी के आरोप में व्यक्ति को दी फांसी

पाकिस्तान में गेहूं संकट गहराया, पंजाब पर लगे प्रतिबंध लगाने के आरोप

पाकिस्तान में गेहूं संकट गहराया, पंजाब पर लगे प्रतिबंध लगाने के आरोप

अंडमान-निकोबार में 500 करोड़ का बैंक घोटाला, पूर्व सांसद समेत तीन गिरफ्तार

अंडमान-निकोबार में 500 करोड़ का बैंक घोटाला, पूर्व सांसद समेत तीन गिरफ्तार